ਦਰਿਆ ਰਾਵੀ ਕੰਢੇ ਵੱਸੇ ਪਿੰਡ ਚਾੜਪੁਰ ਦੇ ਨਿਵਾਸੀਆਂ ਨੇ ਰੇਤ ਮਾਫੀਆ ਖਿਲਾਫ ਸੜ੍ਹਕ ਜਾਮ ਕਰਕੇ ਦਿੱਤਾ ਧਰਨਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 24 September 2016

ਦਰਿਆ ਰਾਵੀ ਕੰਢੇ ਵੱਸੇ ਪਿੰਡ ਚਾੜਪੁਰ ਦੇ ਨਿਵਾਸੀਆਂ ਨੇ ਰੇਤ ਮਾਫੀਆ ਖਿਲਾਫ ਸੜ੍ਹਕ ਜਾਮ ਕਰਕੇ ਦਿੱਤਾ ਧਰਨਾ

ਸਰਹੱਦੀ ਪਿੰਡ ਚਾੜਪੁਰ ਵਿਖੇ ਸੜ੍ਹਕ ਜਾਮ ਕਰਕੇ ਪੰਜਾਬ ਸਰਕਾਰ, ਮਾਇੰਨਿੰਗ ਵਿਭਾਗ ਤੇ ਰੇਤ ਮਾਫੀਆ ਖਿਲਾਫ ਨਾਅਰੇਬਾਜੀ ਕਰਦੇ ਵਸਨੀਕ।
ਰਮਦਾਸ 24 ਸਤੰਬਰ (ਸਾਹਿਬ ਖੋਖਰ) ਦਰਿਆ ਰਾਵੀ ਦੇ ਕੰਢੇ ਵੱਸੇ ਸਰਹੱਦੀ ਪਿੰਡ ਚਾੜਪੁਰ ਦੇ ਨਿਵਾਸੀਆਂ ਵੱਲੋਂ ਰੇਤ ਮਾਫੀਆ ਦੇ ਖਿਲਾਫ ਸੜ੍ਹਕ ਜਾਮ ਕਰਕੇ ਧਰਨਾ ਦਿੱਤਾ ਗਿਆ ਤੇ ਮੌਕੇ ਤੇ ਇਕੱਤਰ ਲੋਕਾਂ ਨੇ ਕਿਹਾ ਕਿ ਦਰਿਆਂ ਰਾਵੀ ਅੰਦਰ 12 ਤੋਂ 13 ਨਜਾਇਜ ਵਰਮੇ ਲਗਾ ਕੇ ਰੇਤ ਮਾਫੀਆ ਵੱਲੋਂ ਨਜਾਇਜ ਮਾਇੰਨਿੰਗ ਕੀਤੀ ਜਾ ਰਹੀ ਹੈ ਤੇ ਇਸ ਖੇਤਰ ਵਿੱਚੋਂ ਰੋਜਾਨਾ ਤਿੰਨ ਤੋਂ ਚਾਰ ਸੋ ਟਰਾਲੀਆਂ, ਟਿੱਪਰ, ਟਰੱਕ ਤੇ ਹੋਰ ਵਾਹਨ ਰੇਤਾ ਦੀ ਢੋਆ ਢੁਵਾਈ ਕਰਦੇ ਹਨ ਜਿਸ ਨਾਲ ਇਲਾਕੇ ਭਰ ਦੀਆਂ ਸੜ੍ਹਕਾਂ ਦੀ ਹਾਲਤ ਐਨੀ ਬਦਤਰ ਹੋ ਚੁੱਕੀ ਹੈ ਕਿ ਐਮਰਜੰਸੀ ਦੌਰਾਨ ਕੋਈ ਵੀ ਮਰੀਜ, ਸਕੂਲੀ ਬੱਚੇ ਤੇ ਔਰਤਾਂ ਦਾ ਇਨ੍ਹਾਂ ਰਸਤਿਆ ਤੋਂ ਲੰਘਣ ਅਸੰਭਵ ਹੈ। ਰਸਤਿਆ ਦੀ ਅੱਤ ਮਾੜੀ ਹਾਲਤ ਕਾਰਨ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਤੇ ਕਰੀਬ 7 ਮਰੀਜ਼ ਜਿੰਦਗੀ ਤੋਂ ਹੱਥ ਧੋ ਬੈਠੇ ਹਨ ਅਤੇ ਵਰਮਿਆ ਨਾਲ ਰੇਤਾਂ ਦੀ ਪੁਟਾਈ ਕਾਰਨ ਡੁੰਘੇ ਹੋ ਚੁੱਕੇ ਦਰਿਆਈ ਵੈਹਨਾ ਵਿੱਚ ਦਰਿਆ ਪਾਰ ਖੇਤੀ ਕਰਦੇ ਕਈ ਮਜਦੂਰ ਤੇ ਕਿਸਾਨ ਵੀ ਡੁੱਬ ਕੇ ਮਰ ਚੁੱਕੇ ਹਨ। ਅੱਜ ਦੁੱਖੀ ਪਿੰਡ ਵਾਸੀਆਂ ਨੇ ਸੈਂਕੜੇ ਰੇਤ ਨਾਲ ਭਰੀਆਂ ਟਰਾਲੀਆਂ, ਟਰੱਕਾਂ ਤੇ ਹੋਰ ਵਾਹਨਾਂ ਨੂੰ ਰੋਕ ਕੇ ਪੰਜਾਬ ਸਰਕਾਰ, ਮਾਇੰਨਿੰਗ ਵਿਭਾਗ ਤੇ ਰੇਤ ਮਾਫੀਆ ਦਾ ਪਿੱਟ ਸਿਆਪਾ ਕੀਤਾ ਤੇ ਨਾਲ ਹੀ ਐਲਾਨ ਕੀਤਾ ਕਿ ਜੇਕਰ 27 ਸਤੰਬਰ ਤੱਕ ਇਸ ਮਸਲੇ ਦਾ ਸਥਾਈ ਹੱਲ ਨਾ ਕੀਤਾ ਤਾਂ ਕਸਬਾ ਗੱਗੋਮਾਹਲ ਵਿਖੇ ਅਜਨਾਲਾ, ਡੇਰਾ ਬਾਬਾ ਨਾਨਕ ਸੜ੍ਹਕ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਡਾ. ਗੁਰਪਾਲ ਸਿੰਘ, ਮਨਮੋਹਨ ਸਿੰਘ, ਖੇਤ ਮਜਦੂਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਤਰਸੇਮ ਮਸੀਹ, ਬਲਵਿੰਦਰ ਸਿੰਘ, ਜਗਜੀਤ ਸਿੰਘ, ਪੰਚ ਸ਼ਾਮ ਸਿੰਘ, ਜਗਬੀਰ ਸਿੰਘ, ਰਣਧੀਰ ਸਿੰਘ, ਅਵਤਾਰ ਸਿੰਘ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਕਾਮਰੇਡ ਰਾਜ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਕਸ਼ਮੀਰ ਕੌਰ, ਹਰਪਾਲ ਕੌਰ, ਹਰਜੀਤ ਕੌਰ, ਨਰਿੰਦਰ ਕੌਰ, ਪਰਵੀਨ ਕੌਰ, ਨੰਬਰਦਾਰ ਮਹਿੰਦਰ ਸਿੰਘ ਅਤੇ ਗੁਰਨਾਮ ਸਿੰਘ ਆਦਿ ਮੋਜੂਦ ਸਨ। ਜਦੋਂ ਇਸ ਸਬੰਧੀ ਮਾਇੰਨਿੰਗ ਅਫਸਰ ਕਿਸ਼ਨ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਐਸ.ਡੀ.ਐਮ.ਅਜਨਾਲਾ ਦਾ ਇਸ ਪ੍ਰਤੀ ਪੱਖ ਜਾਨਣਾ ਚਾਹਿਆ ਤਾਂ ਉਨ੍ਹਾ ਕੁਝ ਚਿਰ ਬਾਅਦ ਫੌਨ ਕਰਨ ਦੀ ਗੱਲ ਕੀਤੀ।

No comments:

Post Top Ad

Your Ad Spot