ਪੁਲੀਸ ਕਮਿਸ਼ਨਰ ਨੇ ਸਬ-ਇੰਸਪੈਕਟਰ ਤੋੋਂ ਪਦਉੱਨਤ ਹੋ ਕੇ ਇੰਸਪੈਕਟਰ ਬਣੇ ਅਧਿਕਾਰੀਆਂ ਦੇ ਲਗਾਏ ਬੈਜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 September 2016

ਪੁਲੀਸ ਕਮਿਸ਼ਨਰ ਨੇ ਸਬ-ਇੰਸਪੈਕਟਰ ਤੋੋਂ ਪਦਉੱਨਤ ਹੋ ਕੇ ਇੰਸਪੈਕਟਰ ਬਣੇ ਅਧਿਕਾਰੀਆਂ ਦੇ ਲਗਾਏ ਬੈਜ

ਜਲੰਧਰ 30 ਸਤੰਬਰ (ਜਸਵਿੰਦਰ ਆਜ਼ਾਦ)- ਕਮਿਸ਼ਨਰ ਪੁਲੀਸ ਜਲੰਧਰ ਸ੍ਰੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੁਲੀਸ ਵਿਭਾਗ ਦੇ ਹਰ ਕੇਡਰ ਵਿੱਚ ਸਮੇਂ ਸਿਰ ਤਰੱਕੀਆਂ ਦੇ ਕੇ ਵਿਭਾਗ ਦੀ ਕਾਰਜ਼ਕੁਸ਼ਲਤਾ ਨੂੰ ਉਸਾਰੂ ਬਣਾਇਆ ਹੈ। ਸਬ-ਇੰਸਪੈਕਟਰ ਤੋ ਪਦਉੱਨਤ ਹੋ ਕੇ ਇੰਸਪੈਕਟਰ ਬਣੇ ਅਧਿਕਾਰੀਆਂ ਦੇ ਬੈਜ ਲਗਾਉਣ ਦੀ ਰਸਮ ਮੌਕੇ ਸ੍ਰੀ ਸ਼ੁਕਲਾ ਨੇ ਕਿਹਾ ਕਿ ਸਮੇਂ ਸਿਰ ਤਰੱਕੀਆਂ ਮਿਲਣ ਸਦਕਾ ਹਰ ਅਧਿਕਾਰੀ ਤੇ ਕਰਮਚਾਰੀ ਉਤਸ਼ਾਹਿਤ ਹੋ ਕੇ ਆਪਣੀਆਂ ਸੇਵਾਵਾਂ ਹੋਰ ਵੀ ਜ਼ਿੰਮੇਵਾਰੀ ਨਾਲ ਨਿਭਾਉਂਦਾ ਹੈ। ਉਨਾਂ ਕਿਹਾ ਕਿ ਹਰ ਅਧਿਕਾਰੀ-ਕਰਮਚਾਰੀ ਦੇ ਸੇਵਾ ਕਾਲ ਵਿੱਚ ਤਰੱਕੀ ਦਾ ਮਿਲਣਾ ਆਪਣੇ ਆਪ ਵਿੱਚ ਖੁਸ਼ੀ ਦਾ ਮੌਕਾ ਹੁੰਦਾ ਹੈ ਜਿਸ ਸਦਕਾ ਅਧਿਕਾਰੀ-ਕਰਮਚਾਰੀ ਆਪਣੇ ਨੌਕਰੀ ਦੇ ਸਮੇਂ ਦੌਰਾਨ ਉਤਸ਼ਾਹਿਤ ਮਹਿਸੂਸ ਕਰਦਾ ਹੈ। ਇਸ ਮੌਕੇ ਏ.ਡੀ.ਸੀ.ਪੀ ਸ੍ਰੀਮਤੀ ਅਮਨੀਤ ਕੌਂਡਲ ਤੇ ਹੋਰ ਅਧਿਕਾਰੀ ਹਾਜ਼ਰ ਸਨ।

No comments:

Post Top Ad

Your Ad Spot