ਪਟਿਆਲਾ ਪੈਗ ਤੋਂ ਬਾਅਦ ਅਫ਼ਰੀਕੀ ਵਿਦਿਆਰਥੀਆਂ ਦੇ ਲਦੇਨ ਗਾਨੇ ਨੇ ਮਚਾਈ ਧੂਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 8 September 2016

ਪਟਿਆਲਾ ਪੈਗ ਤੋਂ ਬਾਅਦ ਅਫ਼ਰੀਕੀ ਵਿਦਿਆਰਥੀਆਂ ਦੇ ਲਦੇਨ ਗਾਨੇ ਨੇ ਮਚਾਈ ਧੂਮ

  • ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਲ ਰੱਲ ਸਪੀਡ ਰਿਕੋਰਡ ਨੇ ਕੀਤਾ ਰਿਕਾਰਡ
  • ਚਾਰ ਲੱਖ ਤੋਂ ਵੀ ਵੱਧ ਲੋਕਾਂ ਨੇ ਦੇਖਿਆ ਗੀਤ
ਜਲੰਧਰ 8 ਸਤੰਬਰ (ਜਸਵਿੰਦਰ ਆਜ਼ਾਦ)- ਅੱਜ ਕੱਲ ਜੱਸੀ ਗਿਲ ਦੇ ਲਦੇਨ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ, ਜਿਸ ਦਾ ਮੁੱਖ ਕਾਰਨ ਸੀਟੀ ਮਯੂਜ਼ਿਕ ਸੁਸਾਇਟੀ ਦੇ ਅਫ਼ਰੀਕੀ ਵਿਦਿਆਰਥੀਆਂ ਵਲੋਂ ਗੀਤ ਨੂੰ ਆਪਣੇ ਅਨੋਖੇ ਅੰਦਾਜ਼ ਵਿੱਚ ਗਾਇਆ ਗਿਆ ਹੈ। ਜਦਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਪੰਜਾਬੀ ਸਮਝਣਾ ਬਹੁਤ ਹੀ ਮੁਸ਼ਕਿਲ ਹੈ ਤਾਂ ਵੀ ਸੀਟੀ ਮਯੂਜ਼ਿਕ ਸੁਸਾਇਟੀ ਦੇ ਅਫ਼ਰੀਕੀ ਵਿਦਿਆਰਥੀਆਂ ਨੇ ਪੰਜਾਬੀ ਗੀਤ ਗਾ ਕੇ ਮੁਮਕਿਨ ਕੀਤਾ ਹੈ। ਇਸ ਗੀਤ ਨੂੰ ਸੰਗੀਤ ਜੱਸੀ ਕਤਿਆਲ ਵੱਲੋਂ ਦਿੱਤਾ ਗਿਆ ਹੈ। ਜਿਸ ਨੂੰ ਸ਼੍ਰੀ ਵਿਰੇਂਦਰ ਜੀ ਵੇਲੋਂ ਐਡਿਟ ਕੀਤਾ ਗਿਆ ਅਤੇ ਇਸ ਗੀਤ ਨੂੰ ਜੇਰਥ ਪਾਥ ਲੈਬ (ਡਾ ਪ੍ਰਸ਼ਾਂਤ ਜੇਰਥ) ਵੱਲੋਂ ਸਪੋਂਸਰ ਕੀਤਾ ਗਿਆ ਸੀ। ਇਹ ਗੀਤ ਪੰਜ ਸਿਤੰਬਰ ਨੂੰ ਯੂ ਟਯੂਬ 'ਤੇ ਅਪਲੋਡ ਕਰ ਦਿੱਤਾ ਸੀ ਅਤੇ ਦੇਖਦੇ ਹੀ ਦੇਖਦੇ ਇਹ ਗੀਤ ਯੂ ਟਯੂਬ 'ਤੇ ਹਿਟ ਹੋ ਗਿਆ ਅਤੇ ਚਾਰ ਲਾਖ ਤੋਂ ਵੀ ਵੱਧ ਲੋਕਾਂ ਵੱਲੋਂ ਦੇਖਿਆ ਗਿਆ। ਇਸ ਗੀਤ ਵਿੱਚ ਵਿਦੇਸ਼ੀ ਤੜਕੇ ਨੇ ਨਵਾ ਹੀ ਰੰਗ ਬਣਿਆ ਹੈ। ਇਸ ਦੇ ਨਾਲ ਹੀ ਗੀਤ ਵਿੱਚ ਅਸਲ ਗੀਤ ਦੇ ਮੁੱਖ ਗਾਇਕ ਜੱਸੀ ਗਿੱਲ ਅਤੇ ਮੁੱਖ ਅਦਾਕਾਰਾ ਹਿੰਮਾਂਸ਼ੀ ਖੁਰਾਣਾ ਨੇ ਵੀ ਰੋਲ ਅਦਾ ਕੀਤਾ ਹੈ। ਸ਼ੂਟਿੰਗ ਦੇ ਦੌਰਾਨ ਜੱਸੀ ਗਿੱਲ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਵਿੱਚ ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦਿਲਜੀਤ ਦਾ ਪਟਿਆਲਾ ਪੈਗ ਪੰਜਾਬੀ ਗੀਤ ਗਾਉਂਦੇ ਸੁਣਿਆ ਸੀ, ਜਿਸ ਤੋਂ ਪ੍ਰਭਾਵਿਤ ਹੋ ਉਨਾਂ ਸੀਟੀ ਮਯੂਜ਼ਿਕ ਸੁਸਾਇਟੀ ਦੇ ਵਿਦਿਆਰਥੀਆਂ ਨੂੰ ਅਵਸਰ ਦਿੱਤਾ। ਸ਼੍ਰੀ ਜੱਸੀ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਲਈ ਪੰਜਾਬੀ ਸਮਝਣਾ ਬਹੁਤ ਮੁਸ਼ਕਿਲ ਹੈ, ਮਗਰ ਇਹਨਾ ਦੇ  ਗਾਣੇ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਤੀ ਬਹੁਤ ਹੀ ਜਨੁਨੀਅਤ ਸੀ।
ਸੀਟੀ ਮਯੂਜ਼ਿਕ ਸੁਸਾਇਟੀ ਦੀ ਸਦੱਸਤਾ ਵਿੱਚ ਮੁੱਖ ਗਾਇਕਾਰ ਡੈਨਿਅਲ ਨਗੋਮਾ, ਗਿਟਾਰ ਨਾਲ ਸਹ-ਗਾਏਕਾਰ ਸਟੀਵਨ ਮਕਾਲੁਲਾ, ਰੈਪ ਕਰਦੇ ਟੇਮਵਾ ਨਯਾਸੁਲੁ, ਡ੍ਰਮ ਵੰਜਾਉਂਦੇ ਜੋਰਜ ਮਤੁਚੀ ਅਤੇ ਪਿਆਨੋ ਵਜਾਉਂਦੇ ਹੋਏ ਲੋਤੀ ਮੁਰੁਰਾ ਦਿੱਖਾਈ ਦਿੰਦੇ ਹਨ। ਇਸ ਗੀਤ ਨੂੰ ਗਾਉਣ ਲਈ ਵਿਦਿਆਰਥੀਆਂ ਨੂੰ ਕਿਸੇ ਵੀ ਤਰਾਂ ਦੀ ਟ੍ਰੇਨਿੰਗ ਨਹੀਂ ਦਿੱਤੀ ਗਈ। ਉਨਾਂ ਕਿਹਾ ਕਿ ਗੀਤ ਗਾਣਾ ਸਾਡਾ ਸ਼ੌਂਕ ਹੈ, ਜਿਸ ਨੂੰ ਸੀਟੀ ਗਰੁੱਪ ਨੇ ਪੁਰਾ ਕੀਤਾ। ਸੀਟੀ ਮਯੂਜ਼ਿਕ ਸੁਸਾਇਟੀ ਦੇ ਸਦੱਸ ਵਲੰਟੀਅਰਾਂ ਨੂੰ ਆਪ ਗੀਤ ਗਾਉਣਾ ਸਿਖਾਉਂਦੇ ਹਨ ਅਤੇ ਸੰਗੀਤ ਦੇ ਉਪੱਕਰਣਾ ਦੇ ਸਹੀ ਇਸਤੇਮਾਲ ਦਾ ਗਿਆਣ ਦਿੰਦੇ ਹਨ।
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਇਹ ਵਿਦਿਆਰਥੀਆਂ ਦਾ ਜਨੁਨ ਹੈ , ਜਿਹੜੀ ਉਨਾਂ ਨੂੰ ਇਸ ਮੁਕਾਮ ਤੇ ਲੈ ਕੇ ਆਇਆ ਹੈ। ਜਿਸ ਤੋਂ ਪ੍ਰੇਰਿਤ ਹੋ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਸਪੀਡ ਰਿਕੋਰਡ ਨੇ ਰੱਲ ਗੀਤ ਨੂੰ ਰਿਕੋਰਡ ਕੀਤਾ। ਉਨਾਂ ਕਿਹਾ ਕਿ ਸੀਟੀ ਮਯੂਜ਼ਿਕ ਸੁਸਾਇਟੀ ਦੇ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਇਸੇ ਤਰਾਂ ਦੇ ਕਾਰਜ ਕਰਦੇ ਰਹਾਂਗੇ ਅਤੇ ਇਹਨਾਂ ਦੀ ਗਾਉਣ ਦੀ ਸਮਰਥਤਾ ਨੂੰ ਦੇਖ ਅਸੀਂ ਸਿਰਫ਼ ਸਹੁਲਤਾਵਾਂ ਅਤੇ ਹੋਸਲਾ ਦਿੱਤਾ ਸੀ। ਇਸ ਕਾਮਯਾਬੀ ਤੋਂ ਇਹਨਾਂ ਦੇ ਪਰਿਵਾਰ, ਦੇਸ਼ ਅਤੇ ਸਾਡੀ ਸੰਸਥਾ ਦਾ ਮਾਣ ਵੱਧਾਇਆ ਹੈ।

No comments:

Post Top Ad

Your Ad Spot