ਲੇਹਲ ਕਲਾਂ ਸੜਕ ਵਿਚਾਲੇ ਟੋਆ ਬਣਿਆ ਰਾਹਗੀਰਾਂ ਲਈ ਮੁਸੀਬਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 8 September 2016

ਲੇਹਲ ਕਲਾਂ ਸੜਕ ਵਿਚਾਲੇ ਟੋਆ ਬਣਿਆ ਰਾਹਗੀਰਾਂ ਲਈ ਮੁਸੀਬਤ

ਦੁਸਾਂਝ ਕਲਾਂ 8 ਸਤੰਬਰ (ਸੁਰਿੰਦਰ ਪਾਲ ਕੁੱਕੂ)-ਕਰੀਬੀ ਪਿੰਡ ਲੇਹਲ ਕਲਾਂ ਵਿਖੇ ਸੜਕ ਦਰਮਿਆਨ ਵੱਡਾ ਟੋਆ ਲੋਕਾਂ ਲਈ ਜਿਥੇ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਿਹਾ ਹੈ ਉਥੇ ਹੀ ਰਾਹਗੀਰਾਂ ਦੇ ਵਹੀਕਲ ਇਸ ਟੋਏ ਵਿੱਚ ਫਸ ਜਾਣ ਕਾਰਣ ਕਈ ਕਈ ਘੰਟੇ ਤੱਕ ਆਪਣੀ ਮੰਜਲ ਤੇ ਪਹੁੰਚਣ ਵਿੱਚ ਦੇਰ ਕਰ ਹੋ ਰਹੀ ਹੈ ਅਤੇ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਬਾਅਦ ਦੁਪਿਹਰ ਜਦੋਂ ਸਕੂਲ ਦੀਆਂ ਬੱਸਾਂ ਇਥੋਂ ਲੰਘੀਆ ਤਾਂ ਇੱਕ ਬਸ ਦਾ ਟਾਇਰ ਇਸ ਟੋਏ ਵਿੱਚ ਫਸ ਗਿਆ ਜਿਸ ਕਾਰਣ ਵਿਦਿਆਰਥੀਆਂ ਨੂੰ ਗਰਮੀ ਵਿੱਚ ਹਾਲੋ ਬਹਾਲ ਹੋਣਾ ਪਿਆ ਅਤੇ ਸੜਕ ਦੇ ਦੋਨੋ ਪਾਸੇ ਟ੍ਰੈਫਿਕ ਦੀਆਂ ਲਮੀਆਂ ਲਾਇਨਾਂ ਲੱਗ ਗਈਆਂ। ਇਸ ਮੌਕੇ ਰਾਹਗੀਰਾਂ ਨੇ ਦੱਸਿਆ ਕਿ ਇਥੇ ਸੜਕ ਦੇ ਵਿਚਕਾਰ ਕਾਫੀ ਲਮੇ ਸਮੇ ਤੋਂ ਟੋਇਆ ਹੈ ਜਿਸ ਵੱਚ ਪੰਚਾਇਤ ਦਾ ਕੋਈ ਧਿਆਨ ਨਹੀਂ ਹੈ ਅਤੇ ਇਥੇ ਬਹੁਤ ਸਾਰੇ ਰਾਹਗੀਰ ਡਿਗ ਡਿਗ ਕੇ ਸੱਟਾਂ ਲਗਵਾ ਚੁਕੇ ਹਨ। ਜਦੋਂ ਲੋਕ ਰਾਤ ਵੇਲੇ ਲੰਘਦੇ ਹਨ ਤਾਂ ਅਕਸਰ ਹੀ ਲੋਕ ਇਸ ਟੋਏ ਵਿੱਚ ਰੋਜਾਨਾ ਡਿਗ ਹੀ ਜਾਂਦੇ ਹਨ। ਇਸ ਸੰਬੰਧੀ ਪਿੰਡ ਦੇ ਪੰਚ ਗੁਰਬਖਸ਼ ਸਿੰਘ, ਸਾਬਕਾ ਸਰਪੰਚ ਬਿੰਦਰ ਸਿੰਘ, ਗੁਰਮੁਖ ਸਿੰਘ, ਅਮਰ ਚੰਦ, ਬਿੰਦਰ ਸਿੰਘ, ਗੁਰਦੇਵ ਸਿੰਘ ਅਤੇ ਰਾਹਗੀਰਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਵਾਰ ਵਾਰ ਸਰਪੰਚ ਨੂੰ ਇਸ ਸਮਸਿ,ਆ ਦਾ ਹਲ ਕਰਨ ਲਈ ਕਿਹਾ ਹੈ, ਪਰ ਸਰਪੰਚ ਵਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਲਹਿੰਬਰ ਰਾਮ ਨੂੰ ਪੁਛਿਆ ਤਾਂ ਸਰਪੰਚ ਨੇ ਕੋਈ ਢੁਕਵਾਂ ਜਵਾਬ ਨਹੀਂ ਦਿਤਾ।

ਲੇਹਲ ਕਲਾਂ ਵਿਖੇ ਟੋਏ ਵਿੱਚ ਫਸੀ ਹੋਈ ਸਕੂਲ ਦੀ ਬੱਸ

No comments:

Post Top Ad

Your Ad Spot