ਪੰਜਾਬ ਦੇ ਲੋਕ ਬਿਨ੍ਹਾਂ ਤਜ਼ਰਬਾ ਅਤੇ ਬਿਨ੍ਹਾਂ ਅਖਲਾਕ ਜਥੇਬੰਦੀਆਂ ਦੇ ਹੱਥ ਸਰਕਾਰ ਕਦੇ ਨਹੀਂ ਸੌਪਣਗੇ-ਬੱਬੀ ਬਾਦਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 7 September 2016

ਪੰਜਾਬ ਦੇ ਲੋਕ ਬਿਨ੍ਹਾਂ ਤਜ਼ਰਬਾ ਅਤੇ ਬਿਨ੍ਹਾਂ ਅਖਲਾਕ ਜਥੇਬੰਦੀਆਂ ਦੇ ਹੱਥ ਸਰਕਾਰ ਕਦੇ ਨਹੀਂ ਸੌਪਣਗੇ-ਬੱਬੀ ਬਾਦਲ

ਚੰਡੀਗੜ੍ਹ 5 ਸਤੰਬਰ (ਬਲਜੀਤ ਰਾਏ)- ਅਗਰ ਪੰਜਾਬ ਵਿਚ ਆਮ ਆਦਮੀ ਪਾਰਟੀ ਜਾਂ ਚੋਥੇ ਫਰੰਟ ਵਰਗੀਆਂ ਜਥੇਬੰਦੀਆਂ ਤਾਕਤ ਦੇ ਨਜਦੀਕ ਪਹੁੰਚ ਗਈਆ ਤਾਂ ਸੂਬੇ ਵਿਚ ਅਰਾਜਕਤਾ ਫੈਲ ਜਾਵੇਗੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁੁਲਾਰੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਗਡਾਣਾ ਵਿਖੇ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਕੀਤਾ, ਉਨ੍ਹਾਂ ਕਿਹਾ ਕਿ ਹਰ ਛੇ ਮਹੀਨੇ ਬਾਅਦ ਪੰਜਾਬੀ ਕਿਸਾਨਾ ਦੀ ਹਜ਼ਾਰਾ ਕਰੋੜ ਰੁਪਏ ਦੀ ਫਸ਼ਲ ਜੋ ਕੇਂਦਰ ਖਰੀਦ ਕਰਦਾ ਹੈ। ਮੰਡੀਆਂ ਵਿੱਚ ਰੁਲਣ ਨੂੰ ਮਜਬੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਤੀ ਜਰੂਰੀ ਅੱਜ ਦੀ ਤਾਰੀਖ ਵਿੱਚ ਕੇਂਦਰ ਅਤੇ ਪੰਜਾਬ ਦੇ ਦੋਸਤਾਨਾ ਰਿਸਤੇ ਚਾਹੀਦੇ ਹਨ। ਅਤੇ ਕੇਂਦਰ ਵਿਚ ਭਾਜਪਾ ਸਰਕਾਰ ਅਤੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਲੋਕਾਂ ਦੇ ਹਰ ਮਸਲੇ ਦਾ ਹੱਲ ਕਰ ਸਕਦੇ ਨੇ। ਜਦਕਿ ਆਪ ਕੋਲ ਸਿਰਫ ਧਰਨੇ ਅਤੇ ਬਗਾਵਤ ਹੈ। ਜਿਸਨੇ ਪੰਜਾਬੀਆਂ ਨੂੰ ਬਰਬਾਦ ਕਰ ਦੇਣਾ ਹੈ। ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸ ਤਾਂ ਸਾਰੇ ਦੇਸ਼ ਤੋ ਗਾਇਬ ਹੁੰਦੀ ਜਾ ਰਹੀ ਹੈ। ਅਤੇ ਪੰਜਾਬ ਦੇ ਸੂਝਵਾਨ ਲੋਕ ਕਦੇ ਵੀ ਇਸ ਨੂੰ ਨਕਲੀ ਸ਼ਾਹ ਨਹੀ ਦੇਣਗੇ। ਇਸ ਮੋਕੇ 'ਤੇ ਸਰਪੰਚ ਕੁਲਬੀਰ ਸਿੰਘ, ਸਾਬਕਾ ਸਰਪੰਚ ਹਰਮੀਤ ਸਿੰਘ, ਪੰਚ ਧਰਮ ਸਿੰਘ, ਗੁਰਜੰਟ ਸਿੰਘ, ਜ਼ਸਵੰਤ ਸਿੰਘ, ਗੁਰਪੀਤ ਸਿੰਘ, ਬਲਿਹਾਰ ਸਿੰਘ, ਬਲਵੀਰ ਸਿੰਘ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਪਰਦੀਪ ਜੈਲਦਾਰ, ਰਣਜੀਤ ਸਿੰਘ ਬਰਾੜ, ਗੁਰਮੇਲ ਸਿੰਘ, ਜ਼ਸਵੀਰ ਸਿੰਘ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।

ਹਰਸੁਖਇੰਦਰ ਸਿੰਘ ਬੱਬੀ ਬਾਦਲ ਪਿੰਡ ਗਡਾਣਾ ਵਿਖੇ ਮੀਟਿੰਗ ਕਰਨ ਉਪਰੰਤ ਵਰਕਰਾਂ ਦਾ ਸਨਮਾਨ ਕਰਦੇ ਹੋਏ।

No comments:

Post Top Ad

Your Ad Spot