ਸੀਟੀ ਪਬਲਿਕ ਸਕੂਲ ਵਿੱਖੇ ਜ਼ਿਲਾ ਪੱਧਰੀ ਟੂਰਨਾਮੈਂਟ ਕਰਵਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 7 September 2016

ਸੀਟੀ ਪਬਲਿਕ ਸਕੂਲ ਵਿੱਖੇ ਜ਼ਿਲਾ ਪੱਧਰੀ ਟੂਰਨਾਮੈਂਟ ਕਰਵਾਇਆ

  • ੧੬ ਜੋਨ ਦੇ ਸਕੂਲਾਂ ਨੇ ਭਾਗ ਲਿਆ
  • ਬਾਸਕਟਬਾਲ, ਵਾਲੀਬਾਲ ਅਤੇ ਖੋ-ਖੋ ਖੇਡਾਂ ਖੇਡੀਆਂ
ਜਲੰਧਰ 7 ਸਤੰਬਰ (ਜਸਵਿੰਦਰ ਆਜ਼ਾਦ)- ਸੀਟੀ ਪਬਲਿਕ ਸਕੂਲ ਵਿਖੇ ਜ਼ਿਲਾ ਪਧੱਰੀ ਖੇਡਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 16 ਜੋਨ ਦੇ ਸਕੂਲਾਂ ਨੇ ਭਾਗ ਲਿਆ। ਇਹ ਖੇਡਾਂ 30 ਅਗਸਤ ਤੋਂ ਲੈ ਕੇ 7 ਸਤੰਬਰ ਤੱਕ ਖੇਡੀਆਂ ਗਈਆ। ਇਸ ਵਿੱਚ ਬਾਸਕਟਬਾਲ, ਵਾਲੀਬਾਲ ਅਤੇ ਖੋ-ਖੋ ਖੇਡਾਂ ਦਾ ਟੂਰਨਾਮੈਂਟ ਕਰਵਾਇਆ ਗਿਆ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜ਼ਿਲਾ ਪਧੱਰੀ ਟੂਰਨਾਮੈਂਟ ਵਿੱਚ 16 ਜੋਨ ਦੇ ਸਕੂਲਾਂ ਨੇ ਭਾਗ ਲਿਆ। ਜਿਸ ਵਿੱਚ ਸੀਟੀ ਪਬਲਿਕ , ਪੁਲਿਸ ਡੀ ਏ ਵੀ, ਇੰਨੋਸੈਂਟ ਹਾਰਟ, ਏ ਪੀ ਜੇ ਰਾਮਾ ਮੰਡੀ, ਮੇਅਰ ਵਰਲਡ, ਦੋਆਬਾ ਸੀਨੀਅਰ ਸੈਕੰਡਰੀ ਅਤੇ ਐਮ ਜੀ ਐਨ ਸਮੇਤ ਕਈ ਸਕੂਲਾਂ ਨੇ ਭਾਗ ਲਿਆ। ਅੰਡਰ 14, ਅੰਡਰ 17 ਅਤੇ ਅੰਡਰ 19 ਉਮਰ ਦੇ ਵਿਦਿਆਰਥੀਆਂ ਨੇ ਖੇਡਾਂ ਖਾਡੀਆ। ਇਨਾ ਤਿੰਨਾ ਭਾਗਾ ਵਿੱਚ ਕੂੜੀਆ ਅਤੇ ਮੁੰਡੀਆ ਨੇ ਅਪਣਾ ਜ਼ੋਰ ਦਿਖਾਇਆ। ਵਿਦਿਆਰਥੀਆਂ ਲਈ ਇਹ ਬਹੁਤ ਮੁਸ਼ਕਲ ਭਰੀਆ ਖੇਡ ਸੀ।
ਸੀਟੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੂਮਨ ਰਾਣਾ ਨੇ ਕਿਹਾ ਕਿ ਖੇਡਾਂ ਖੇਡਨੀਆ ਸਾਡੇ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਖੇਡਾਂ ਖੇਡਨ ਨਾਲ ਅਸੀਂ ਕਈ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਅਤੇ ਇਸ ਨਾਲ ਵਿਅਕਤੀ ਪੁਰਾ ਦਿਨ ਐਕਟਿਵ ਰਹਿੰਦਾ ਹੈ। ਇਸ ਟੂਰਨਾਮੈਂਟ ਨੂੰ ਵਿਦਿਆਰਥੀਆਂ ਵਲੋਂ ਕੜੀ ਮਿਹਨਤ ਨਾਲ ਖੇਡੀਆ ਗਿਆ । ਉਨਾਂ ਕਿਹਾ ਕਿ ਪੰਜਾਬ ਖੇਡਾ ਵਿੱਚੋ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਨਾਂਮ ਰੌਸ਼ਨ ਕਰਨ ਦੀ ਅਪੀਲ ਕੀਤੀ।
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ, ਵਿਦਿਆਰਥੀਆਂ ਨੂੰ ਸਪੋਰਟਸ ਖੇਤਰ ਵਿੱਚ ਕਰੀਅਰ ਬਣਾਉਣ ਦੀ ਸਲਾਹ ਦਿੱਤੀ ਅਤੇ ਐਨ ਬੀ ਏ ਵਲੋਂ ਅਮਰੀਕ ਦੀ ਟੀਮ ਵਿੱਚ ਸਲੈਕਟਿਡ ਸਤਨਾਮ ਸਿੰਘ ਭੰਮਰਾ ਵਾਂਗ ਬਾਸਕਟਬਾਲ ਵਿੱਚ ਕਰੀਅਰ ਬਣਾਉਣ ਦੀ ਪ੍ਰੇਰਨਾ ਦਿੱਤੀ। ਉਨਾਂ ਹਾਲ ਹੀ ਵਿੱਚ ਹੋਏ ਅੋਲੰਪਿਕ ਵਿੱਚ ਜੇਤੂ ਖਿਡਾਰੀਆ ਵਾਂਗ ਨਾਂਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ।
ਇਹ ਹਨ ਖੇਡਾਂ ਦੇ ਨਤੀਜੇ
ਕੁੜੀਆ ਵਿਚੋਂ
ਬਾਸਕਟਬਾਲ
ਅੰਡਰ-14
ਪਹਿਲੇ ਸਥਾਨ ਤੇ ਮਾਹਾਵੀਰ ਮਾਰਗ ਦਾ ਏ ਪੀ ਜੇ ਸਕੂਲ
ਦੂਜੇ ਸਥਾਨ ਤੇ ਕੈਮਬ੍ਰਿਜ ਸਕੂਲ
ਤੀਜੇ ਸਥਾਨ ਤੇ ਐਮ ਜੀ ਐਨ ਪਬਲਿਕ ਸਕੂਲ
ਅੰਡਰ 17
ਪਹਿਲੇ ਸਥਾਨ ਤੇ ਨੈਹਰੂ ਗਾਰਡਨ ਸਕੂਲ
ਦੂਜੇ ਸਥਾਨ ਤੇ ਏ ਪੀ ਜੇ ਸਕੂਲ
ਤੀਜੇ ਸਥਾਨ ਤੇ ਏ ਪੀ ਜੇ ਸਕੂਲ (ਰਾਮਾ ਮੰਡੀ)
ਅੰਡਰ 19
ਪਹਿਲੇ ਸਥਾਨ ਤੇ ਏ ਪੀ ਜੇ ਸਕੂਲ (ਰਾਮਾ ਮੰਡੀ)
ਦੂਜੇ ਸਥਾਨ ਤੇ ਸੀਟੀ ਪਬਲਿਕ ਸਕੂਲ
ਤੀਜੇ ਸਥਾਨ ਤੇ ਐਮ ਜੀ ਐਨ ਪਬਲਿਕ ਸਕੂਲ
ਵਾਲੀਵਾਲ
ਅੰਡਰ 14
ਪਹਿਲੇ ਸ਼ਥਾਨ ਤੇ ਪੁਲਿਸ ਡੀ ਏ ਵੀ ਸਕੂਲ
ਦੂਜੇ ਸਥਾਨ ਤੇ ਗਵਰਮੈਂਟ ਹਾਈ ਸਕੂਲ ਹਰਿਪੁਰ
ਤੀਜੇ ਸਥਾਨ ਤੇ ਗਵ. ਸੀ. ਸਕੈ. ਸਕੂਲ ਦੋਸਾਂਝ ਕਲਾਂ
ਅੰਡਰ 17
ਪਹਿਲੇ ਸ਼ਥਾਨ ਤੇ ਕੈਂਮਬ੍ਰਿਜ ਸਕੂਲ
ਦੂਜੇ ਸਥਾਨ ਤੇ ਗਵ. ਹਾਈ ਸਕੂਲ ਰੁਪਾਵਾਲੀ
ਤੀਜੇ ਸਥਾਨ ਤੇ ਦੋਆਬਾ ਆਰਿਆ ਸੀ. ਸਕੈ. ਸਕੂਲ ਨੂਰਮਹਿਲ
ਅੰਡਰ 19
ਪਹਿਲੇ ਸਥਾਨ ਤੇ ਕੇ ਐਮ ਵੀ ਕੋਲੀਜਇਏਟ
ਦੂਜੇ ਸਥਾਨ ਤੇ ਦੋਆਬਾ ਆਰਿਆ ਸੀ. ਸਕੈ. ਸਕੂਲ
ਤੀਜੇ ਸਥਾਨ ਤੇ ਪੁਲਿਸ ਡੀ ਏ ਵੀ ਪਬਲਿਕ ਸਕੂਲ
ਖੋ-ਖੋ
ਅੰਡਰ 14
ਪਹਿਲੇ ਸਥਾਨ ਤੇ ਪੁਲਿਸ ਡੀ ਏ ਵੀ ਪਬਲਿਕ ਸਕੂਲ
ਦੂਜੇ ਸਥਾਨ ਤੇ ਗਵ. ਮਿਡਲ ਸਕੂਲ ਰਾਏਪੁਰ ਗੁਜਰਾਂ
ਤੀਜੇ ਸਥਾਨ ਗਵ. ਸਕੂਲ ਰੂੜਕਾ ਕਲਾਂ
ਅੰਡਰ 17
ਪਹਿਲੇ ਸਥਾਨ ਤੇ ਗਵ. ਸੀ. ਸਕੈ. ਸਕੂਲ ਉਮਰਪੁਰ ਕਲਾਂ
ਦੂਜੇ ਸਥਾਨ ਤੇ ਗਵ. ਸੀ. ਸਕੈ. ਸਕੂਲ ਬਿਆਸ ਪਿੰਡ
ਤੀਜੇ ਸਥਾਨ ਤੇ ਗਵ. ਮਿਡਲ ਸਕੂਲ ਹਮੇਰੀ ਖੇਰਾ
ਅੰਡਰ 19
ਪਹਿਲੇ ਸਥਾਨ ਤੇ ਕੇ ਐਮ ਵੀ ਕੋਲੀਜਇਏਟ
ਦੂਜੇ ਸਥਾਨ ਤੇ ਪੁਲਿਸ ਡੀ ਏ ਵੀ ਪਬਲਿਕ ਸਕੂਲ
ਤੀਜੇ ਸਥਾਨ ਤੇ ਗਵ. ਸੀ. ਸਕੈ. ਸਕੂਲ
ਮੁਡਿਆਂ ਵਿਚੋਂ
ਖੋ-ਖੋ
ਅੰਡਰ 14
ਪਹਿਲੇ ਸਥਾਨ ਤੇ ਗਵ. ਮਿਡਲ ਸਕੂਲ ਅਖਾੜਾ
ਦੂਜੇ ਸਥਾਨ ਤੇ ਗਵ. ਮਿਡਲ ਸਕੂਲ ਲਾਡੋਵਾਲੀ ਰੋਡ
ਤੀਜੇ ਸਥਾਨ ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ
ਅੰਡਰ 17
ਪਹਿਲੇ ਸਥਾਨ ਤੇ ਗਵ. ਮਿਡਲ ਸਕੂਲ ਲਾਡੋਵਾਲੀ ਰੋਡ
ਦੂਜੇ ਸਥਾਨ ਤੇ ਪੁਲਿਸ ਡੀ ਏ ਵੀ ਸਕੂਲ
ਤੀਜੇ ਸਥਾਨ ਤੇ ਗਵ. ਹਾਈ ਸਕੂਲ ਨਗਰ
ਅੰਡਰ 19
ਪਹਿਲੇ ਸਥਾਨ ਗਵ. ਸੀ. ਸਕੈ. ਸਕੂਲ ਭਟਨੂਰਾ
ਦੂਜੇ ਸਥਾਨ ਤੇ ਗਵ. ਸੀ ਸਕੈ. ਸਕੂਲ ਗਾਂਧੀ ਕੈਂਪ
ਤੀਜੇ ਸਥਾਨ ਤੇ ਗਵ. ਸੀ. ਸਕੈ. ਸਕੂਲ ਲਾਡੋਵਾਲੀ ਰੋਡ
ਬਾਸਕਟਬਾਲ
ਅੰਡਰ 14
ਪਹਿਲੇ ਸਥਾਨ ਦਿੱਲੀ ਪਬਲਿਕ ਸਕੂਲ
ਦੂਜੇ ਸਥਾਨ ਤੇ ਏ ਪੀ ਜੇ ਸਕੂਲ ਮਾਹਾਵੀਰ ਮਾਰਗ
ਤੀਜੇ ਸਥਾਨ ਤੇ ਐਮ ਜੀ ਐਨ ਪਬਲਿਕ ਸਕੂਲ
ਅੰਡਰ 17
ਪਹਿਲੇ ਸਥਾਨ ਤੇ ਡੀ ਏ ਵੀ ਪਬਲਿਕ ਸਕੂਲ ਅਤੇ ਸੀਟੀ ਪਬਲਿਕ ਸਕੂਲ
ਦੂਜੇ ਸਥਾਨ ਤੇ ਐਮ ਜੀ ਐਨ ਪਬਲਿਕ ਸਕੂਲ
ਤੀਜੇ ਸਥਾਨ ਤੇ ਡੀ ਪੀ ਐਸ ਅਤੇ ਕੈਂਮਬ੍ਰਿਜ ਸਕੂਲ
ਅੰਡਰ 19
ਪਹਿਲੇ ਸਥਾਨ ਤੇ ਪੁਲਿਸ ਡੀ ਏ ਵੀ ਪਬਲਿਕ ਸਕੂਲ ਅਤੇ ਸੀਟੀ ਪਬਲਿਕ ਸਕੂਲ
ਦੂਜੇ ਸਥਾਨ ਤੇ ਡੀ ਪੀ ਐਸ ਅਤੇ ਕੈਂਮਬ੍ਰਿਜ ਸਕੂਲ
ਤੀਜੇ ਸਥਾਨ ਤੇ ਏ ਪੀ ਜੇ ਸਕੂਲ (ਮਹਾਵੀਰ ਮਾਰਗ) ਅਤੇ ਲਾ ਬਲੋਸਮ ਸਕੂਲ

No comments:

Post Top Ad

Your Ad Spot