ਮੀਡੀਆ ਬੌਸ ਅਤੇ ਬਿਜ਼ਨਸਮੈਨ ਦੋ ਮਹਿਲਾਵਾਂ ਨਾਲ ਛੇੜ-ਛਾੜ ਦੇ ਮਾਮਲੇ ਵਿਚ ਫਸਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 26 September 2016

ਮੀਡੀਆ ਬੌਸ ਅਤੇ ਬਿਜ਼ਨਸਮੈਨ ਦੋ ਮਹਿਲਾਵਾਂ ਨਾਲ ਛੇੜ-ਛਾੜ ਦੇ ਮਾਮਲੇ ਵਿਚ ਫਸਿਆ

29 ਸਤੰਬਰ ਨੂੰ ਆਕਲੈਂਡ ਜ਼ਿਲਾ ਅਦਾਲਤ ਦੇ ਵਿਚ ਹੈ ਪੇਸ਼ੀ
ਆਕਲੈਂਡ 26 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-
ਭਰੋਸੇਯੋਗ ਸੂਤਰਾਂ ਤੋਂ ਇਹ ਗੱਲ ਸੁਨਣ ਵਿਚ ਮਿਲੀ ਸੀ ਕਿ ਇਕ ਅਖਬਾਰੀ ਲਾਈਨ ਦਾ ਮਾਲਕ ਅਤੇ ਬਿਜ਼ਨਸਮੈਨ ਛੇੜ-ਛਾੜ ਦੇ ਮਾਮਲੇ ਵਿਚ ਫਸਦਾ ਨਜ਼ਰ ਆ ਰਿਹਾ ਹੈ। ਅੱਜ ਇਹ ਖਬਰ ਰਾਸ਼ਟਰੀ ਮੀਡੀਆ ਉਤੇ ਆ ਗਈ ਹੈ। 71 ਸਾਲਾ ਇਹ ਵਿਅਕਤੀ ਇਕ ਇੰਗਲਿਸ਼ ਅਖਬਾਰ ਦਾ ਮੀਡੀਆ ਬੌਸ ਅਤੇ ਬਿਜ਼ਨਸਮੈਨ ਸੀ, ਇਸ ਉਤੇ ਦੋ ਮਹਿਲਾਵਾਂ ਨੂੰ ਅਣਉਪਯੁਕਤ ਤਰੀਕੇ ਨਾਲ ਉਨੰਾਂ ਦੇ ਸਰੀਰ ਨੂੰ ਛੂਹਣ ਦਾ ਦੋਸ਼ ਹੈ। ਇਸ ਘਟਨਾ ਉਸ ਵੇਲੇ ਦੀ ਹੈ ਜਦੋਂ ਉਹ ਮੀਡੀਆ ਕੰਪਨੀ ਦਾ ਨਿਰਦੇਸ਼ਕ ਸੀ ਅਤੇ ਉਸਦਾ ਹਿੱਸਾ ਵੀ ਸੀ। ਇਕ ਔਰਤ ਵਿਆਹੀ ਹੋਈ ਹੈ ਜੋ ਕਿ ਸੇਲਜ ਐਗਜ਼ੀਕਿਊਟਿਵ ਸੀ ਅਤੇ ਦੂਜੀ ਇਕਹਿਰੀ ਮਾਂ ਹੈ। ਇਸ ਵਿਅਕਤੀ ਨੇ ਅਜਿਹੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਕਿਸੇ ਪ੍ਰਕਾਰ ਦੀ ਜਾਣਕਾਰੀ ਲਈ ਆਪਣੇ ਵਕੀਲ ਆਰੋਨ ਕਸ਼ਿਅਪ ਦਾ ਨਾਂਅ ਮੂਹਰੇ ਕੀਤਾ ਹੈ।
ਔਰਤਾਂ ਨੇ ਕਿਹਾ ਕਿ ਉਨਾਂ ਦੇ ਦਾਦਾ ਵਰਗੇ ਇਸ ਵਿਅਕਤੀ ਨੇ ਕਿਹਾ ਸੀ ਕਿ ਜੇਕਰ ਉਹ ਉਨ੍ਹਾਂ ਦੇ ਹੋਰ ਨੇੜੇ ਆਉਣਗੀਆਂ ਤਾਂ ਉਹ ਉਨ੍ਹਾਂ ਦੀ ਨੌਕਰੀ ਆਦਿ (ਕਰੀਅਰ) ਦਾ ਖਿਆਲ ਰੱਖੇਗਾ। ਰਾਸ਼ਟਰੀ ਮੀਡੀਆ ਨੂੰ ਇਕ ਪੀੜਤ ਔਰਤ ਨੇ ਰੋਂਦਿਆਂ ਦੱਸਿਆ ਕਿ ਕਿਵੇਂ ਉਸ ਬਜ਼ੁਰਗ ਬੌਸ ਨੇ ਉਸਨੂੰ ਸਬੰਧ ਸਥਾਪਿਤ ਕਰਨ ਲਈ ਕਿਹਾ। ਇਹ ਔਰਤ ਵਿਦਿਆਰਥੀ ਵੀਜ਼ੇ ਉਤੇ ਨਿਊਜ਼ੀਲੈਂਡ ਆਈ ਸੀ ਤੇ ਵਰਕਿੰਗ ਵੀਜ਼ੇ ਉਤੇ ਉਥੇ ਕੰਮ ਕਰਦੀ ਸੀ। ਇਹ ਘਟਨਾਵਾਂ ਪਿਛਲੇ ਸਾਲ ਦੀਆਂ ਹਨ ਅਤੇ ਉਸ ਤੋਂ ਬਾਅਦ ਇਸ ਬੌਸ ਨੇ ਆਪਣੇ ਆਪ ਨੂੰ ਕੰਪਨੀ ਤੋਂ ਬਾਹਰ ਕਰ ਲਿਆ ਸੀ। ਇਸ ਵਿਅਕਤੀ ਦੀ ਹੁਣ 29 ਸਤੰਬਰ ਨੂੰ ਆਕਲੈਂਡ ਜ਼ਿਲਾ ਅਦਾਲਤ ਦੇ ਵਿਚ ਪੇਸ਼ੀ ਹੈ।

No comments:

Post Top Ad

Your Ad Spot