ਪੰਜਾਬ ਯੂਨੀਵਰਸਿਟੀ ਕੰਸਟੀਚਿਊਐਂਟ ਕਾਲਜ ਵਿਖੇ ਟੇਲੈਟ ਹੰਟ ਮੁਕਾਬਲਾ ਕਰਵਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 6 September 2016

ਪੰਜਾਬ ਯੂਨੀਵਰਸਿਟੀ ਕੰਸਟੀਚਿਊਐਂਟ ਕਾਲਜ ਵਿਖੇ ਟੇਲੈਟ ਹੰਟ ਮੁਕਾਬਲਾ ਕਰਵਾਇਆ

ਕਾਲਜ ਪ੍ਰਿੰਸੀਪਲ ਨੂੰ ਰਾਸ਼ੀ ਭੇਟ ਕਰਦੇ ਹੋਏ ਕੈਂਸ ਮਾਨ ਅਤੇ ਗਿੱਧੇ ਵਿੱਚ ਭਾਗ ਲੈਦੀਆਂ ਹੋਈਆਂ ਵਿਦਿਆਰਥਣਾਂ।
ਗੁਰੂਹਰਸਹਾਏ, 6 ਸਤੰਬਰ (ਮਨਦੀਪ ਸਿੰਘ ਸੋਢੀ)- ਅਧਿਆਪਕ ਦਿਵਸ ਨੂੰ ਸਮਰਪਿਤ ਦੋ ਰੋਜਾਂ  ਟੇਲੈਟ ਹੰਟ ਮੁਕਾਬਲਾਂ ਪੰਜਾਬ ਯੂਨੀਵਰਸਿਟੀ ਕੰਸਟੀਚਿਊਐਂਟ ਕਾਲਜ ਮੋਹਨ ਕੇ ਹਿਠਾੜ ਵਿਖੇ ਬੜੇ ਹੀ ਜੋਸ਼ੀਲੇ ਰੋਅ ਵਿੱਚ ਸੰਪਨ ਹੋਇਆਂ। ਪzzਤਿਭਾ ਖੋਜਣ ਦੇ ਮੁਨੋਰਥ ਨਾਲ ਇਸ ਪ੍ਰੋਗਰਾਮ ਵਿੱਚ ਤਕਰੀਬਨ 34 ਆੲਟੀਮਾਂ ਰਾਹੀ ਵਿਦਿਆਰਥੀਆਂ ਨੇ ਆਪਣੀ-ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰੰੰਘ ਮਾਨ ਦੇ ਛੋਟੇ ਭਰਾ ਐਡਵੋਕੇਟ ਗੁਰਸੇਵਕ ਸਿੰਘ ਕੈਂਸ ਮਾਨ ਅਤੇ ਪ੍ਰੋ: ਆਰ.ਐਨ ਮਿਸ਼ਰਾਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।  ਕੈੋਸ ਮਾਨ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ  ਨਾਲ ਵਿਦਿਅਕ, ਸਹਿਤਕ, ਖੇਡਾ ਦੇ ਖੇਤਰ ਵਿੱਚ ਭਾਗ ਲੈਣ ਲਈ ਪ੍ਰੇਰਿਆਂ। ਉਨਾਂ ਨੇ ਕਾਲਜ ਪ੍ਰਬੰਧਕਾਂ ਦੀ ਕਾਲਜ ਵਿੱਚ ਪੀਣ ਵਾਲੇ ਪਾਣੀ ਲਈ ਵਾਟਰ ਟ੍ਰੀਟਮੈਂਟ ਪਲਾਂਟ ਲਗਵਾਉਣ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੇ ਪਰਿਵਾਰ ਵੱਲੋਂ 1 ਲੱਖ ਰੁਪਇਆਂ ਕਾਲਜ ਦੇ ਪ੍ਰਿੰਸੀਪਲ ਨੂੰ ਭੇਟ ਕੀਤਾ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ, ਸੋਲੋ ਆਈਟਮ, ਗੁਰੱਪ ਆਈਟਮ, ਕਲਾਸੀਕਲ, ਹੈਰੀਟੇਜ ਆਈਟਮਜ਼, ਵਿੱਚ ਭਾਗ ਲਿਆ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ: ਐਨ.ਆਰ ਸ਼ਰਮਾ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਯਾਦਗਾਰੀ ਚਿੰਨ ਦੇ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਹਿਤ ਕਰਨ ਲਈ ਸਰਟੀਫਿਕੇਟ ਆਪ ਮੈਰਿਟ ਵਿਦਿਆਰਥੀਆਂ ਨੂੰ ਦਿੱਤੇ ਗਏ।

No comments:

Post Top Ad

Your Ad Spot