ਬਿਗ ਬੋਸ ਦੇ ਆਡੀਸ਼ਨਾਂ ਲਈ ਵਿਧਾਨ ਸਭਾ 'ਚ ਤਿਆਰੀ ਕਰ ਰਹੇ ਨੇ ਕਾਂਗਰਸੀ ਵਿਧਾਇਕ-ਜਗਮੀਤ ਬਰਾੜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 14 September 2016

ਬਿਗ ਬੋਸ ਦੇ ਆਡੀਸ਼ਨਾਂ ਲਈ ਵਿਧਾਨ ਸਭਾ 'ਚ ਤਿਆਰੀ ਕਰ ਰਹੇ ਨੇ ਕਾਂਗਰਸੀ ਵਿਧਾਇਕ-ਜਗਮੀਤ ਬਰਾੜ

ਚੰਡੀਗੜ੍ਹ, 14 ਸਤੰਬਰ (ਬਿਊਰੋ)- ਆਪਣੇ ਮਸ਼ਹੂਰ ਬੇਧੜਕ ਅੰਦਾਜ਼ 'ਚ ਬੋਲਦਿਆਂ ਸ. ਜਗਮੀਤ ਸਿੰਘ ਬਰਾੜ ਨੇ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਅੰਦਰ ਲਗਾਏ ਧਰਨੇ ਦੀ ਨਿੰਦਾ ਕੀਤੀ ਹੈ ਅਤੇ ਇਸਨੂੰ ਅਕਾਲੀਆਂ ਤੇ ਕਾਂਗਰਸ ਵਿਚਾਲੇ ਵਿਧਾਨ ਸਭਾ ਦੀ ਕਾਰਵਾਈ ਨੂੰ ਰੋਕਣ ਲਈ ਨੂਰਾ ਕੁਸ਼ਤੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸਨੂੰ ਕਾਂਗਰਸੀ ਤੇ ਅਕਾਲੀਆਂ ਵੱਲੋਂ ਮਿੱਲ ਕੇ ਖੇਡਿਆ ਜਾ ਰਿਹਾ ਪੰਜਾਬ ਦਾ ਆਖਿਰੀ ਦੁਖਦ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਇਹ ਵਿਧਾਨ ਸਭਾ ਦਾ ਆਖਿਰੀ ਸੈਸ਼ਨ ਹੈ। ਲੋਕਾਂ ਦੇ ਭਲੇ ਵਾਸਤੇ ਕੋਈ ਕੰਮ ਕਰਨ ਦੀ ਬਜਾਏ ਇਸ ਡਰਾਮੇ ਨੇ ਅਕਾਲੀਆਂ ਨੂੰ ਵਿਧਾਨ ਸਭਾ ਤੋਂ ਬੱਚਣ ਦਾ ਸਾਫ ਰਸਤਾ ਦਿਖਾ ਦਿੱਤਾ ਹੈ ਤੇ ਕਾਂਗਰਸ ਛੋਟੀ ਮਸ਼ਹੂਰੀ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਵਿਧਾਨ ਸਭਾ ਦੀ ਪਵਿੱਤਰਤਾ ਨੂੰ ਬੀਤੇ ਸਮੇਂ ਦੌਰਾਨ ਮਾੜੀ ਭਾਸ਼ਾ ਦੀ ਵਰਤੋਂ ਕਰਦਿਆਂ ਬਹੁਤ ਨੁਕਸਾਨ ਪਹੁੰਚਾਇਆ ਹੈ ਤੇ ਹੁਣ ਇਹ ਵਿਧਾਨ ਸਭਾ ਨੂੰ ਇਕ ਪਿਕਨਿਕ ਗ੍ਰਾਉਂਡ ਬਣਾ ਕੇ ਪੰਜਾਬ ਦਾ ਅਕਸ ਕੌਮੀ ਪੱਧਰ 'ਤੇ ਖਰਾਬ ਕਰ ਰਹੇ ਹਨ।
ਉਨ੍ਹਾਂ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਵਿਧਾਨ ਸਭਾ 'ਚ ਪਲੇਥੀ ਮਾਰ ਕੇ ਬੈਠੇ ਸਾਰੇ ਕਾਂਗਰਸੀ ਵਿਧਾਇਕ ਚੰਗੀ ਤਰ੍ਹਾਂ ਜਾਣਦੇ ਹਨ ਕਿ 2017 ਦੀਆਂ ਚੋਣਾਂ ਤੋਂ ਬਾਅਦ ਇਹ ਅਗਲੇ 10-15 ਸਾਲਾਂ ਤੱਕ ਵਿਧਾਨ ਸਭਾ 'ਚ ਨਹੀਂ ਦਿਖਣਗੇ, ਜਿਸ ਕਾਰਨ ਇਹ ਜਿੰਨਾ ਵੱਧ ਸਮਾਂ ਹੋ ਕੇ ਵਿਧਾਨ ਸਭਾ ਦੇ ਅੰਦਰ ਰਹਿਣਾ ਚਾਹੁੰਦੇ ਹਨ।
ਇਕ ਹੋਰ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਜਾਣਦੇ ਹਨ ਕਿ ਇਨ੍ਹਾਂ ਦੀ ਨੂਰਾ ਕੁਸ਼ਤੀ ਹੁਣ ਸਾਰਿਆਂ ਸਾਹਮਣੇ ਆ ਚੁੱਕੀ ਹੈ ਤੇ ਇਹ ਹੁਣ ਨਹੀਂ ਚੁਣੇ ਜਾਣਗੇ, ਜਿਸ ਕਾਰਨ ਹੁਣ ਇਹ ਬਿਗ ਬੋਸ ਦੇ ਆਡੀਸ਼ਨਾਂ ਵਾਸਤੇ ਲਾਈਵ ਵੀਡੀਓ ਤੇ ਫੁਟੇਜ਼ ਰਾਹੀਂ ਪ੍ਰੈਕਟਿਸ ਕਰ ਰਹੇ ਹਨ।
ਉਨ੍ਹਾਂ ਨੇ ਅਖੀਰ 'ਚ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕਣ ਦੀ ਬਜਾਏ ਇਹ ਵਿਧਾਇਕ ਚੋਣਾਂ ਤੋਂ ਸਿਰਫ 4 ਮਹੀਨਿਆਂ ਪਹਿਲਾਂ ਵਿਧਾਨ ਸਭਾ ਅੰਦਰ ਡਰਾਮਾ ਕਰਕੇ ਛਿੱਪ ਰਹੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਅੱਜ ਤੁਸੀਂ ਵਿਧਾਨ ਸਭਾ ਅੰਦਰ ਸੋ ਰਹੇ ਹੋ, ਲੇਕਿਨ ਬੀਤੇ ਸਾਢੇ ਨੌ ਸਾਲਾਂ ਦੌਰਾਨ ਤੁਸੀਂ ਕਿਥੇ ਸੋ ਰਹੇ ਸੀ? ਤੁਹਾਡਾ ਲੀਡਰ ਅਮਰਿੰਦਰ ਕਿਥੇ ਸੀ, ਜਿਹੜਾ ਵਿਧਾਨ ਸਭਾ 'ਚ ਵੀ ਨਹੀਂ ਵੜਿਆ? ਮੈਦਾਨ ਵਿਚ ਆ ਕੇ ਮੁੜ ਕੇ ਜਿੱਤ ਕੇ ਦਿਖਾਓ, ਫੇਸਬੁੱਕ 'ਤੇ ਨਹੀਂ, ਲੋਕਾਂ ਵਿਚ ਲਾਈਵ ਹੋਵੋ।

No comments:

Post Top Ad

Your Ad Spot