ਕਾਂਗਰਸੀਆਂ ਨੇ ਅਜਨਾਲਾ ਥਾਣਾ ਮੁਹਰੇ ਦਿੱਤਾ ਜਬਰਦਸ਼ਤ ਧਰਨਾ, ਪੰਜਾਬ ਸਰਕਾਰ ਵਿਰੁੱਧ ਕੀਤੀ ਨਾਰੇਬਾਜੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 28 September 2016

ਕਾਂਗਰਸੀਆਂ ਨੇ ਅਜਨਾਲਾ ਥਾਣਾ ਮੁਹਰੇ ਦਿੱਤਾ ਜਬਰਦਸ਼ਤ ਧਰਨਾ, ਪੰਜਾਬ ਸਰਕਾਰ ਵਿਰੁੱਧ ਕੀਤੀ ਨਾਰੇਬਾਜੀ

ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨਵੰਬਰ ਦੇ ਪਹਿਲੇ ਹਫ਼ਤੇ ਕੀਤੀ ਜਾਵੇਗੀ-ਬਾਜਵਾ
ਲੋਕਾਂ ਨੂੰ ਸੰਬੋਧਂਨ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨਾਲ ਪ੍ਰਧਾਨ ਗੁਰਜੀਤ ਸਿੰਘ ਔਜਲਾ
ਅਜਨਾਲਾ 28 ਸਤੰਬਰ (ਸਾਹਿਬ ਖੋਖਰ)- ਸਥਾਨਿਕ ਸ਼ਹਿਰ ਅਜਨਾਲਾ ਵਿਚ ਬੀਤੇ ਕੁਝ ਦਿਨਾਂ ਪਹਿਲਾਂ ਕਾਂਗਰਸ ਕਮੇਟੀ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ 'ਚ ਕੱਢੀ ਜਾਂ ਰਹੀ ਨਸ਼ਿਆਂ ਦੇ ਵਿਰੁੱਧ ਰੈਲੀ ਵਿਚ ਕੁਝ ਵਿਅਕਤੀਆਂ ਵੱਲੋ ਹਮਲਾ ਕੀਤਾ ਗਿਆ ਸੀ ਜਿਸ ਨੂੰ ਪ੍ਰਧਾਨ ਔਜਲਾ ਵੱਲੋ ਅਕਾਲੀਆਂ ਦੀ ਨਜਦੀਕੀ ਦੱਸਿਆ ਗਿਆ ਸੀ ਜਿਸ ਤੇ ਪੁਸਿਲ ਵੱਲੋ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਦੋਸ਼ੀਆਂ ਨੂੰ ਫੜਨ ਵਿਚ ਪੁਸਿਲ ਅਸਫਲ ਰਹੀ ਸੀ ਜਿਸ ਤਹਿਤ ਅੱਜ ਹਲਕਾ ਅਜਨਾਲਾ ਦੇ ਥਾਣੇ ਮੁਹਰੇ ਪ੍ਰਧਾਨ ਗੁਰਜੀਤ ਸਿਘ ਔਜਲਾ ਦੀ ਆਗਵਾਈ ਵਿਚ ਸੈਕੜਿਆਂ ਦੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਪਹੁੰਚ ਕੇ ਧਰਨਾ ਲਗਾਕੇ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਰੇਬਾਜੀ ਕੀਤੀ। ਇਸ ਮੌਕੇ ਵਿਸ਼ੇਸ ਤੌਰ ਤੇ ਇਸ ਧਰਨੇ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਲੀਡਰਸ਼ੀਪ ਪਹੁੰਚੀ।
ਇਸ ਮੌਕੇ ਕਾਂਗਰਸ ਕਮੇਟੀ ਅੰਮ੍ਰਿਤਸਰ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੀਤੇ ਦਿਨੀ ਜੋ ਕਾਂਗਰਸੀ ਵਰਕਰਾਂ ਤੇ ਹਮਲਾ ਕੀਤਾ ਹੈ ਉਸ ਵਿਚ ਮੌਜੂਦਾ ਸਰਕਾਰ ਦੇ ਵਿਧਾਇਕ ਵੱਲੋ ਬੁਖਲਾਹਟ ਵਿਚ ਆਕੇ ਕਰਵਾਇਆ ਗਿਆ ਹੈ।ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅੱਜ ਇਹਨਾਂ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ ਅਤੇ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਪੰਜਾਬ ਸਰਕਾਰ ਦੀ ਸਹਿ ਹੇਠ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਆ ਰਹੀ ਹੈ। ਇਸ ਮੌਕੇ ਰਾਜ ਸਭਾ ਮੈਬਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੀਤੇ ਦਿਨੀ ਜੋ ਕਾਂਗਰਸ ਵੱਲੋ ਕੱਢੀ ਜਾਂ ਰਹੀ ਨਸ਼ਿਆਂ ਵਿਰੁੱਧ ਰੈਲੀ ਵਿਚ ਜੋ ਹਮਲਾ ਕੀਤਾ ਗਿਆ ਹੈ ਉਹ ਅਤਿ ਨਿੰਦਣਯੋਗ ਹੈ ਅਤੇ ਇਹਨਾਂ ਦੋਸ਼ੀਆਂ ਵੱਲੋ ਜੋ ਹਮਲਾ ਕੀਤਾ ਗਿਆ ਹੈ ਉਹਨਾਂ ਨਾਲ ਹਲਕਾ ਵਿਧਾਇਕ ਦੇ ਸਹਿ ਤੇ ਹੋਇਆ ਹੈ ਅਤੇ ਇਸ ਵਿਰੁੱਧ ਵੀ ਮਾਮਲਾ ਦਰਜ ਕੀਤਾ ਜਾਵੇ ਜੇਕਰ ਨਾ ਕੀਤਾ ਗਿਆ ਤਾਂ ਆਉਦੇ ਸਮੇ ਚ ਵਿਧਾਇਕ ਦੇ ਥਾਂ ਥਾਂ ਤੇ ਪੁਤਲੇ ਫੂਕੇ ਜਾਣਗੇ ਅਤੇ ਅੱਗੇ ਵਿਧਾਇਕ ਦੇ ਘਰ ਦੀ ਕੋਠੀ ਦਾ ਘਿਰਾਉ ਕੀਤਾ ਜਾਵੇਗਾ।ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨਵੰਬਰ ਦੇ ਪਹਿਲੇ ਹਫ਼ਤੇ ਕੀਤੀ ਜਾਵੇਗੀ ਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ।ਉਹਨਾਂ ਸਿੱਧੂ ਦੀ ਪਾਰਟੀ ਅਵਾਜ ਏ ਪੰਜਾਬ ਦੇ ਚੌਥੇ ਫਰੰਟ ਬਾਰੇ ਬੋਲਦੇ ਹੋਏ ਕਿਹਾ ਕਿ ਇਹਨਾਂ ਵਿਚ ਸਾਰੇ ਹੀ ਬਹੁਤ ਵਧਿਆਂ ਅਤੇ ਇਮਾਨਦਾਰ ਨੇਤਾ ਹਨ ਅਤੇ ਉਹਨਾਂ ਨੂੰ ਨਵੀ ਪਾਰਟੀ ਬਨਣਾਉਣ ਦੀ ਬਜਾਏ ਇਕੱਠੇ ਹੋਏ ਬਾਦਲ ਨੂੰ ਪੰਜਾਬ ਵਿਚੋ ਭਜਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਇਕ ਵਾਰ ਫਿਰ ਤਰੱਕੀ ਦੇ ਰਾਹ ਤੇ ਆ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜਦ ਵੀ ਕਿਸੇ ਵੀ ਕਾਂਗਰਸੀ ਵਰਕਰ ਨਾਲ ਧੱਕਾ ਹੁੰਦਾ ਹੈ ਤਾਂ ਸਾਰੇ ਲੀਡਰਾਂ ਅਤੇ ਕਾਗਰਸੀ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੌਣਾਂ ਵਿਚ ਲੋਕ ਇਕੱਠੇ ਹੋਣ ਤਾਂ ਜੋ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ।

No comments:

Post Top Ad

Your Ad Spot