ਵਿਦਿਆਰਥੀਆਂ ਦੇ ਸ਼ਾਨਦਾਰ ਭਵਿੱਖ ਲਈ ਖਾਸ ਮੌਕਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 September 2016

ਵਿਦਿਆਰਥੀਆਂ ਦੇ ਸ਼ਾਨਦਾਰ ਭਵਿੱਖ ਲਈ ਖਾਸ ਮੌਕਾ

  • ਪ੍ਰਸਿੱਧ ਐਜੂਕੇਸ਼ਨ ਸਰਵਿਸ ਪ੍ਰੋਵਾਇਡਰ ਕੰਪਨੀ, ਜ਼ਾਰੋ ਐਜੂਕੇਸ਼ਨ ਨੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਲੋਂ ਪੂਲ ਕੈਂਪਸ ਪਲੇਸਮੈਂਟ ਡਰਾਇਵ ਆਯੋਜਿਤ, 23 ਵਿਦਿਆਰਥੀ ਹੋਏ ਸ਼ਾਰਟਲਿਸਟ
  • ਵਿਦਿਆਰਥੀਆਂ ਨੂੰ 6. 66 ਤੋਂ ਲੈ ਕੇ 3.24 ਲੱਖ ਤੱਕ ਦੇ ਸਲਾਣਾ ਪੈਕੇਜ ਤੇ ਨੌਕਰੀ ਲਈ ਕੀਤਾ ਗਿਆ ਸ਼ਾਰਟਲਿਸਟ
  • 193 ਵਿਦਿਆਰਥੀਆਂ ਨੇ ਲਿਆ ਭਾਗ
ਜਲੰਧਰ 20 ਸਤੰਬਰ (ਜਸਵਿੰਦਰ ਆਜ਼ਾਦ)- ਜ਼ਾਰੋ ਐਜੂਕੇਸ਼ਨ ਨੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਪੂਲ ਕੈਂਪਸ ਪਲੇਸਮੈਂਟ ਡਰਾਇਵ ਆਯੋਜਿਤ ਕੀਤੀ। ਇਸ ਵਿੱਚ 23 ਵਿਦਿਆਰਥੀਆਂ ਨੂੰ 6. 66 ਤੋਂ ਲੈ ਕੇ 3.24 ਲੱਖ ਦੇ ਸਲਾਣਾ ਪੈਕੇਜ ਤੇ ਨੌਕਰੀ ਲਈ ਸ਼ਾਰਟਲਿਸਟ ਕੀਤਾ। ਇਨਾਂ ਵਿਦਿਆਰਥੀਆਂ ਨੂੰ ਫਾਨਿਲ ਰਾਉਂਡ ਤੋਂ ਬਾਅਦ ਨੌਕਰੀ ਲਈ ਚੁਣਿਆ ਜਾਵੇਗਾ। ਇਸ ਪੂਲ ਕੈਂਪਸ ਪਲੇਸਮੇਂਟ ਡਰਾਇਵ ਵਿੱਚ ਸ਼ਾਰਟਸਿਲਟ ਵਿਦਿਆਰਥੀ ਚੌਣ ਤੋ ਬਾਅਦ ਕੰਪਨੀ ਦੇ ਦੇਸ਼ ਭਰ ਵਿੱਚ ਮੌਜੂਦ ਵੱਖ-ਵੱਖ ਦਫ਼ਤਰਾਂ ਵਿੱਚ ਪਲੇਸ ਕੀਤਾ ਗਿਆ। ਜਿਹਨਾਂ ਵਿੱਚ ਮੁੰਬਈ, ਪੁਨੇ, ਗੁੜਗਾਂ, ਬੈਂਗਲੌਰ, ਚੇਣਈ, ਹੈਦਰਾਬਾਦ ਆਦਿ ਸ਼ਾਮਿਲ ਹਨ। ਇਸ ਵਿੱਚ ਸੀਟੀ ਗਰੁੱਪ ਆਫ਼ ਇੰਜੀਨਿਅਰਿੰਗ ਮੈਨੇਜਮੈਂਟ ਅਤੇ ਟੈਕਨਾਲੋਜੀ (ਸੀਟੀਆਈਈਐਮਟੀ), ਸੀਟੀ ਇੰਸਟੀਚਿਊਟ ਮੈਨੇਜਮੈਂਟ ਅਤੇ ਇੰਨਫਰਮੇਸ਼ਨ ਟੈਕਨਾਲੋਜੀ (ਸੀਟੀਆਈਐਮਆਈਟੀ), ਸੀਟੀ ਇੰਸਟੀਚਿਊਟ ਆਫ਼ ਹਾਇਰ ਸਟਡੀਜ਼ (ਸੀਟੀਆਈਐਚਐਸ), ਏਪੀਜੇ ਕਾਲੇਜ ਜਲੰਧਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਐਮਬੀਏ, ਬੀ.ਕਾਮ, ਬੀਬੀਏ ਦੇ 193 ਵਿਦਿਆਰਥੀਆਂ ਨੇ ਭਾਗ ਲਿਆ। ਇਨਾਂ ਵਿਦਿਆਰਥੀਆਂ ਦਾ ਕੰਪਨੀ ਵਿੱਚ ਗਰੁੱਪ ਡਿਸਕਸ਼ਨ ਅਤੇ ਨਿੱਜੀ ਇੰਟਰਵਿਊ ਦੇ ਤਹਿਤ ਮੈਨੇਜਰ ਬਿਜ਼ਨਸ ਡਿਵੈਲਪਮੈਂਟ/ਕੈਰਿਅਰ ਡਿਵੈਲਪਮੈਂਟ, ਐਕਜ਼ੀਕਯੂਟਿਵ ਬਿਜ਼ਨਸ ਡਿਵੈਲਪਮੈਂਟ ਅਤੇ ਰਿਕਰੂਟਮੈਂਟ ਐਕਜ਼ੀਕਯੂਟਿਵ  ਲਈ ਚੌਣ ਕੀਤਾ ਗਿਆ।
ਕੰਪਨੀ ਅਧਿਕਾਰੀ ਸ਼੍ਰੀ ਮਯੰਕ ਚੋਧਰੀ ਨੇ ਕੰਪਨੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੀਆਂ ਕਿਹਾ ਕਿ ਜ਼ਾਰੋ ਐਜੂਕੇਸ਼ਨ ਦਾ ਮੁੱਖ ਉਦੇਸ਼ ਵਿਸ਼ਵ ਦੇ ਕਿਸੇ ਵੀ ਸਿੱਖਿਆਂ ਹਾਸਿਲ ਕਰਨ ਵਾਲੇ ਪਹਿਲੀ ਅਤੇ ਆਖਿਰੀ ਪਸੰਦ ਬਨਣਾ ਹੈ। ਜਿਸਦੇ ਤਹਿਤ ਅਸੀਂ ਆਪਣੇ ਗਰੁੱਪ ਵਿੱਚ ਪ੍ਰੋਫੈਸ਼ਨਲਜ਼ ਅਤੇ ਟੈਕਨੀਕਲ ਜਾਣਕਾਰੀ ਨੂੰ ਭਰਤੀ ਕਰਨ ਲਈ ਜ਼ੋਰ ਦਿੰਦੇ ਹਾਂ। ਉਨਾਂ ਕਿਹਾ ਕਿ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੀ ਆਪਣੇ ਵਿਦਿਆਰਥੀਆਂ ਨੂੰ ਸਿੱਖਿਆਂ ਦੇ ਨਾਲ-ਨਾਲ ਟੈਕਨੀਕਲ ਜਾਣਕਾਰੀ ਦੇ ਮਾਮਲੇ ਵਿੱਚ ਅੱਗੇ ਰੱਖਦਾ ਹੈ। ਜਿਸਦੇ ਚਲਦੇ ਅਸੀਂ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੂਲ ਕੈਂਪਸ ਪਲੇਸਮੈਂਟ ਡਰਾਇਵ ਆਯੋਜਿਤ ਕੀਤੀ ਗਈ।
ਸੀਟੀ  ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਜ਼ਾਰੋ ਐਜੂਕੇਸ਼ਨ ਵਧੀਆਂ ਕਾਰਜ ਸ਼ਮਤਾ ਅਤੇ ਉਪਲੱਬਧੀਆਂ ਲਈ ਜਾਣੀ ਜਾਂਦੀ ਹੈ। ਜੋ ਕਿ ਸਾਡੇ ਵਿਦਿਆਰਥੀਆਂ ਲਈ ਬਹੁਤ ਫਾਇਦੇਮੰਦ ਹੈ। ਇਸ ਡਰਾਇਵ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਆਪਣੀ ਫੀਲਡ ਨਾਲ ਜੂੜੇ ਪਹਿਲੂਆਂ ਅਤੇ ਸੰਭਾਵਨਾਵਾਂ ਬਾਰੇ ਹੋਰ ਜਾਨਣ ਵਿੱਚ ਮਦਦ ਮਿਲੇਗੀ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

No comments:

Post Top Ad

Your Ad Spot