ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਯੂ. ਜੀ. ਸੀ. ਦੁਆਰਾ ਨਿਯੁਕਤ ਨੈਸ਼ਨਲ ਅਸੈਸਮੈਂਟ ਅਕ੍ਰੈਡੀਟੇਸ਼ਨ ਕਾਂਊਸਲ (ਨੈਕ) ਨੇ ਦੌਰਾ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 6 September 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਯੂ. ਜੀ. ਸੀ. ਦੁਆਰਾ ਨਿਯੁਕਤ ਨੈਸ਼ਨਲ ਅਸੈਸਮੈਂਟ ਅਕ੍ਰੈਡੀਟੇਸ਼ਨ ਕਾਂਊਸਲ (ਨੈਕ) ਨੇ ਦੌਰਾ ਕੀਤਾ

ਜਲੰਧਰ 6 ਸਤੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਯੂ. ਜੀ. ਸੀ. ਦੁਆਰਾ ਨਿਯੁਕਤ ਨੈਸ਼ਨਲ ਅਸੈਸਮੈਂਟ ਅਕ੍ਰੈਡੀਟੇਸ਼ਨ ਕਾਂਊਸਲ (ਨੈਕ) ਨੇ ਦੌਰਾ ਕੀਤਾ  ਜਿਸ ਵਿਚੋਂ ਪ੍ਰੋ. ਸ਼੍ਰੀਮਤੀ ਭਾਰਤੀ ਰੇ (ਸਾਬਕਾ ਉਪਕੁਲਪਤੀ) ਕਲਕੱਤਾ ਯੂਨਿਵਰਸਿਟੀ) ਚੇਅਰਪਰਸਨ ਸਨ। ਉਹਨਾਂ ਦੇ ਨਾਲ ਪ੍ਰੋ. ਸਵਿਤਾ ਆਰ ਗਾਂਧੀ (ਪ੍ਰੌ. ਤੇ ਮੁਖੀ, ਕੰਪਿਊਟਰ ਵਿਭਾਗ) ਗੁਜਰਾਤ ਯੂਨਿਵਰਸਿਟੀ, ਡਾ. ਮਾਧਵੀ ਪੇਠੇ (ਪ੍ਰਿੰਸੀਪਲ, ਐਮ. ਐਲ. ਦਹਾਨੂਕਰ ਕਾਲਜ ਆਫ ਕਾਮਰਸ, ਮੁੰਬਈ) ਨੇ ਕਾਲਜ ਦਾ ਨੈਕ ਦੇ ਪੈਰਾਮੀਟਰ ਦੇ ਅਨੁਸਾਰ ਸਰਵਪੱਖੀ ਨਿਰੀਖਣ ਕੀਤਾ। ਉਨਾਂ ਨੇ ਤੱਤੇ ਕਰਾਈਟੀਰੀਅਨ, ਕਰਿਕੁਲਰ ਆਸਪੈਕਟ, ਟੀਚਿੰਗ ਲਰਨਿੰਗ ਐਂਡ ਇਵੈਲੁਏਸ਼ਨ, ਇੰਨਫਰਾਸਟਰਕਚਰ ਐਂਡ ਲਰਨਿੰਗ ਰਿਸੋਰਸਿਸ, ਰਿਸਰਚ ਕੰਸਲਟੈਂਸੀ ਐਂਡ ਐਕਸਟੈਂਸ਼ਨ, ਸਟੂਡੈਂਟ ਸਪੋਰਟਸ ਐਂਡ ਪ੍ਰੋਗਰੈਸ਼ਨ, ਆਰਗੇਨਾਈਜੇਸ਼ਨ ਐਂਡ ਮੈਨੇਜਮੈਂਟ, ਹੈਲਦੀ ਪ੍ਰੈਕਟਿਸਿਸ ਦੇ ਅਨੁਸਾਰ ਸਰਵੇਖਣ ਕੀਤਾ। ਉਨਾਂ ਦੇ ਕਾਲਜ ਦੇ ਹਰੇਕ ਵਿਭਾਗ ਤੇ ਆਫਿਸ ਦੀ ਪੂਰੇ ਤੌਰ ਤੇ ਜਾਂਚ ਪੜਤਾਲ ਕੀਤੀ ਅਤੇ ਅਤਿਰਿਕਤ ਗਤੀਵਿਧੀਆਂ ਤੇ ਕਲਚਰਲ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਨੈਕ ਟੀਮ ਦੁਆਰਾ ਵਿਦਿਆਰਥਣਾਂ, ਉਹਨਾਂ ਦੇ ਮਾਪਿਆਂ ਅਤੇ ਕਾਲਜ ਦੇ ਪੁਰਾਣੇ ਵਿਦਿਆਰਥਣਾਂ ਨਾਲ ਭੇਂਟ ਕੀਤੀ ਗਈ।

No comments:

Post Top Ad

Your Ad Spot