ਲਾਇਨਜ਼ ਕਲੱਬ ਐਕਸ਼ਨ ਦੁਆਰਾ ਚਲਾਏ ਜਾ ਰਿਹੇ ਫੀ ਸਿਲਾਈ ਸਿਖਲਾਈ ਸੈਂਟਰ ਦੇ ਤੀਜੇ ਵਰੇ ਦੀ ਸ਼ੁਰੂਆਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 4 September 2016

ਲਾਇਨਜ਼ ਕਲੱਬ ਐਕਸ਼ਨ ਦੁਆਰਾ ਚਲਾਏ ਜਾ ਰਿਹੇ ਫੀ ਸਿਲਾਈ ਸਿਖਲਾਈ ਸੈਂਟਰ ਦੇ ਤੀਜੇ ਵਰੇ ਦੀ ਸ਼ੁਰੂਆਤ

ਕੋਰਸ ਪਾਸ ਕੀਤੀਆਂ ਲੜਕੀਆਂ ਨੂੰ ਸਰਟੀਫਿਕੇਟ ਦਿੰਦੇ ਹੋਏ ਭੁਪਿੰਦਰ ਗੱਗੀ, ਹਰਜਿੰਦਰ ਰਾਜਾ, ਗੁਰਵਿੰਦਰਜੀਤ ਸਿੰਘ, ਰਵਿੰਦਰ ਪਠਾਣੀਆਂ ਅਤੇ ਹੋਰ।
ਹੁਸ਼ਿਆਰਪੁਰ 4 ਸੰਤਬਰ (ਤਰਸੇਮ ਦੀਵਾਨਾ)-ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਦੁਆਰਾ ਚਲਾਏ ਜਾ ਰਿਹੇ ਪਿੰਡ ਅਰਨਿਆਲਾ ਸ਼ਾਹਪੁਰ ਵਿਖੇ ਫੀ ਸਿਲਾਈ ਸਿਖਲਾਈ ਸੈਂਟਰ ਦੇ ਦੋ ਵਰੇ ਸਫਲਤਾਪੂਰਨ ਪੂਰੇ ਹੋਣ 'ਤੇ ਉਸਨੂੰ ਅਪਗਰੇਡ ਕੀਤਾ ਗਿਆ ਅਤੇ ਕੋਰਸ ਪੂਰਾ ਕਰਨ ਵਾਲੀਆਂ ਨੂੰ ਲੜਕੀਆਂ ਕਲੱਬ  ਵਲੋਂ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਬੇਟੀ ਬਚਾੳਂ ਬੇਟੀ ਪੜਾੳਂ ਵਿਸ਼ੇ 'ਤੇ ਇੱਕ ਸੈਮੀਨਾਰ ਦਾ ਆਯੋਜ਼ਨ ਵੀ ਕੀਤਾ ਗਿਆ। ਕਲੱਬ ਡਾਇਰੈਕਟਰ ਲਾਇਨ ਰਮਨ ਵਰਮਾ ਨੇ ਔਲਮਪਿਕ ਵਿੱਚ ਦੇਸ਼ ਦਾ ਮਾਣ ਵਧਾਉਣ ਵਾਲੀਆਂ ਬੇਟੀਆਂ ਦੀ ਉਦਾਹਰਣ ਦੇਕੇ ਲੜਕੀਆਂ ਨੂੰ ਪੜਾਈ ਅਤੇ ਹੋਰ ਚੰਗੇ ਕੰਮਾਂ ਵਿੱਚ ਅੱਗੇ ਵਧੱਣ ਲਈ ਉਤਸ਼ਾਹਿਤ ਕੀਤਾ। ਲਾਇਨ ਰਵਿੰਦਰ ਪਠਾਣੀਆਂ ਨੇ ਦੱਸਿਆਂ ਕਿ ਦੋ ਸਾਲ ਪਹਿਲਾਂ ਪਿੰਡ ਦੀ ਪੰਚਾਇਤ ਦੁਆਰਾ ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਨੂੰ ਸਹਿਯੋਗ ਦਿੰਦੇ ਹੋਏ ਸਿਲਾਈ ਸੈਂਟਰ ਲਈ ਪਿੰਡ ਵਿਖੇ ਇਕ ਹਾਲ ਦਿੱਤਾ ਗਿਆ ਜਿਸ ਵਿੱਚ ਕਲੱਬ ਵਲੋਂ ਲੋੜੀਂਦਾ ਸਮਾਨ ਦੇਕੇ ਲਾਇਨ ਭੁਪਿੰਦਰ ਸਿੰਘ ਗੱਗੀ ਦੀ ਪਧਾਨਗੀ ਵਿੱਚ ਸ਼ੁਰੂ ਕੀਤਾ ਗਿਆ ਸੀ। ਜਿਸ ਤੋਂ ਕਈ ਲੜਕੀਆਂ ਨੇ ਸੁਚੱਜੇ ਢੰਗ ਨਾਲ ਸਿਖਲਾਈ ਲੈਕੇ ਆਪਣਾ ਆਪਣਾ ਰੋਜ਼ਗਾਰ ਸ਼ੁਰੂ ਕੀਤਾ। ਰੀਜ਼ਨ ਚੇਅਰਮੈਨ ਭੁਪਿੰਦਰ ਸਿੰਘ ਗੱਗੀ ਨੇ ਕਿਹਾ ਕਲੱਬ ਦਾ ਮਕੱਸਦ ਇਸ ਫੀ ਸਿਲਾਈ ਸਿਖਲਾਈ ਸੈਂਟਰ ਤੋਂ ਵੱਧ ਤੋਂ ਵੱਧ ਲੜਕੀਆਂ ਸਿਲਾਈ ਸਿੱਖ ਕੇ ਆਪਣੇ ਪੈਰਾਂ ਤੇ ਖੜੀਆਂ ਹੋਣ ਅਤੇ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ। ਗੱਗੀ ਨੇ ਕਿਹਾ ਸਿਲਾਈ ਸੈਂਟਰ ਨੂੰ ਪੂਰਾ ਸਾਲ ਕਲੱਬ ਵਲੋਂ ਭਵਿੱਖ ਵਿੱਚ ਨਿਗਰਾਨੀ ਕਰ ਮੌਕੇ ਮੌਕੇ ਲੌੜੀਂਦਾ ਸਮਾਨ ਦੇਕੇ ਅਪਗਰੇਡ ਰੱਖਿਆ ਜਾਵੇਗਾ।
ਜ਼ੋਨ ਚੇਅਰਮੈਨ ਲਾਇਨ ਹਰਜਿੰਦਰ ਸਿੰਘ ਰਾਜਾ ਅਤੇ ਪਧਾਨ ਲਾਇਨ ਗੁਰਵਿੰਦਰਜੀਤ ਸਿੰਘ ਪਿੰਡ ਪੰਚਾਇਤ ਦਾ ਕਲੱਬ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਰੀਜ਼ਨ ਚੇਅਰਮੈਨ ਭੁਪਿੰਦਰ ਸਿੰਘ ਗੱਗੀ, ਜ਼ੋਨ ਚੇਅਰਮੈਨ ਲਾਇਨ ਹਰਜਿੰਦਰ ਸਿੰਘ ਰਾਜਾ, ਪਧਾਨ ਲਾਇਨ ਗੁਰਵਿੰਦਰਜੀਤ ਸਿੰਘ, ਡਾਇਰੈਕਟਰ ਲਾਇਨ ਕੁਲਜਿੰਦਰ ਸਿੰਘ, ਲਾਇਨ ਰਮਨ ਵਰਮਾ, ਲਾਇਨ ਰਵਿੰਦਰ ਪਠਾਣੀਆਂ, ਲਾਇਨ ਪੀ.ਪੀ.ਜਸਵਾਲ, ਸਰਪੰਚ ਜਗਤਾਰ ਸਿੰਘ, ਭਾਗ ਸਿੰਘ ਆਦਿ ਮੋਜੂਦ ਸਨ।

No comments:

Post Top Ad

Your Ad Spot