ਹੁਸ਼ਿਆਰਪੁਰ ਵਿੱਖੇ ਬੰਬ ਬਲਾਸਟ ਹੋਣ ਨਾਲ ਦੋ ਲੋਕਾਂ ਦੀ ਮੋਤ ਤੇ ਤਿੰਨ ਜਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 4 September 2016

ਹੁਸ਼ਿਆਰਪੁਰ ਵਿੱਖੇ ਬੰਬ ਬਲਾਸਟ ਹੋਣ ਨਾਲ ਦੋ ਲੋਕਾਂ ਦੀ ਮੋਤ ਤੇ ਤਿੰਨ ਜਖਮੀ

ਮ੍ਰਿਤਕਾਂ ਅਤੇ ਜਖਮੀਆਂ ਨੂੰ ਪੰਜਾਬ ਸਰਕਾਰ ਮੁਆਵਜਾ ਦੇਵੇ-ਬੇਗਮਪੁਰਾ ਟਾਇਗਰ ਫੋਰਸ
ਹੁਸ਼ਿਆਰਪੁਰ, 4 ਸੰਤਬਰ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਦੇ ਭੰਗੀ ਚੋਅ ਵਿੱਚ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋ ਇੱਕ ਬੰਬ ਬਲਾਸ ਹੋਣ ਤੇ ਦੋ ਲੋਕਾਂ ਦੀ ਮੋਕੇ ਤੇ ਮੋਤ ਹੋ ਗਈ ਜਿਨਾਂ ਵਿੱਚੋ ਇੱਕ ਅੋਰਤ ਤੇ ਇੱਕ ਮਰਦ ਹੈ, ਤੇੇ ਤਿੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜੋਰਦਾਰ ਧਮਾਕੇ ਦੀ ਅਵਾਜ ਸੁਣ ਕੇ ਵੱਡੀ ਗਿਣਤੀ ਵਿੱਚ ਲੋਕ ਧਮਾਕੇ ਵਾਲੇ ਸਥਾਨ ਤੇ ਪੁੱਜੇ ਤੇ ਦੇਖਿਆ ਕਿ ਦੋ ਲੇਕਾਂ ਦੇ ਚੀਥੜੇ ਉੱਡ ਗਏ ਹਨ। ਉਨਾਂ ਦੇ ਸ਼ਰੀਰਾਂ ਦੇ ਅੰਗ ਆਲੇ ਦੁਆਲੇ ਖਿਲਰੇ ਪਏ ਹੋਏ ਸਨ। ਇਸ ਮੋਕੇ ਤੇ ਪੁੱਜੇ ਅਡੀਸ਼ਨਲ ਡਿਪਟੀ ਕਮਿਸ਼ਨਰ ਹਰਵਿਦੰਰ ਸਿੰਘ ਤੇ ਐਸ. ਐਚ.ਓ. ਥਾਣਾ ਸਿਟੀ ਅਮਰਨਾਥ ਨੇ ਦਸਿਆ ਕਿ ਇਹ ਲੋਕ ਆਰਮੀ ਟਰੇਨਿੰਗ ਸੈਟੰਰ ਤੋ ਫਾਇਰ ਕੀਤੇ ਹੋਏ ਬੰਬ ਉਠਾ ਕੇ ਉਸ ਵਿੱਚੋ ਪਿੱਤਲ, ਤਾਬਾਂ ਕੱਢਣ ਲਈ ਲੈ ਕੇ ਆਏ ਸੀ। ਅੱਜ ਇਹ ਲੋਕ ਕਿਸੀ ਬੰਬ ਵਿੱਚੋ ਪਿੱਤਲ, ਤਾਬਾਂ ਕੱਢ ਰਹੇ ਸਨ ਤੇ ਅਚਾਨਕ ਧਮਾਕਾ ਹੋ ਗਿਆ। ਮ੍ਰਿਤਕਾਂ ਦੀ ਪਹਿਚਾਨ ਮੋਹਣ ਲਾਲ (26), ਮਾਮੋ (65) ਪਤਨੀ ਫਕੀਰਿਆ ਵਜੋ ਹੋਈ। ਜਖਮੀਆਂ ਵਿੱਚ ਤਾਰੀਆ ਪੁੱਤਰ ਤਿਲਕ ਰਾਮ , ਅਮਰਵਤੀ ਪੁੱਤਰੀ ਦਲਵੀਰ ਗੁਲਸ਼ਨ ਪਤਨੀ ਕਮਲਗਿਰੀ ਵਾਸੀ ਸਾਸ਼ਤਰੀ ਨਗਰ ਜੋ ਕਿ ਜੇਰੇ ਇਲਾਜ ਸਿਵਲ ਹਸਪਤਾਲ ਵਿੱਖੇ ਦਾਖਲ ਹਨ। ਇਸ ਮੋਕੇ ਬੇਗਮਪੁਰਾ ਟਾਇਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਤੇ ਕੋਮੀ ਪ੍ਰਧਾਨ ਅਸ਼ੋਕ ਸੱਲਣ ਨੇ ਇਸ ਘਟਨਾ ਤੇ ਗਹਿਰੀ ਚਿੰਤਾਂ ਪ੍ਰਗਟਾਉਦਿਆਂ ਕਿਹਾ ਕਿ ਇਹੋ ਜਿਹੇ ਗਰੀਬ ਲੋਕ ਢੇਰਾਂ ਵਿੱਚੋ ਰੋਜੀ ਰੋਟੀ ਭਾਲਦੇ ਕਈ ਵਾਰ ਆਪਣੀ ਜਿਦੰਗੀ ਤੋ ਹੱਥ ਧੋ ਬੈਠਦੇ ਹਨ। ਇਸ ਮੋਕੇ ਉਨਾਂ ਨੇ ਪੀੜਤ ਪਰਿਵਾਰਾਂ ਦੀ  ਮਾਲੀ ਮੱਦਦ ਲਈ ਪੰਜਾਬ ਸਰਕਾਰ ਤੋ ਪੰਜ -ਪੰਜ ਲੱਖ ਰੁਪਏ ਦੀ ਮੰਗ ਕੀਤੀ ਅਤੇ ਜਖਮੀਆਂ ਦੇ ਇਲਾਜ ਮੁੱਫਤ ਕਰਵਾਕੇ ਉਨਾਂ ਨੂੰ ਵੀ ਦੋ -ਦੋ ਲੱਖ ਰੁਪਿਆ ਦਿੱਤਾ ਜਾਵੇ।

No comments:

Post Top Ad

Your Ad Spot