ਮਿੱਤਰਾਂ ਲਈ ਕੈਪਟਨ ਦੀ ਚੋਣ 'ਤੇ ਵਰੇ ਜਗਮੀਤ ਬਰਾੜ ਤੇ ਉਨਾਂ ਨੂੰ ਬਾਅਦ ਵਾਸਤੇ ਆਪਣੀ ਹਮਦਰਦੀ ਬਚਾ ਕੇ ਰੱਖਣ ਦੀ ਦਿੱਤੀ ਸਲਾਹ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 8 September 2016

ਮਿੱਤਰਾਂ ਲਈ ਕੈਪਟਨ ਦੀ ਚੋਣ 'ਤੇ ਵਰੇ ਜਗਮੀਤ ਬਰਾੜ ਤੇ ਉਨਾਂ ਨੂੰ ਬਾਅਦ ਵਾਸਤੇ ਆਪਣੀ ਹਮਦਰਦੀ ਬਚਾ ਕੇ ਰੱਖਣ ਦੀ ਦਿੱਤੀ ਸਲਾਹ

ਜਲੰਧਰ, 8 ਸਤੰਬਰ (ਬਿਊਰੋ)- ਸ. ਜਗਮੀਤ ਸਿੰਘ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨਾਂ ਦੀ ਇਮਾਨਦਾਰੀ 'ਤੇ ਸਿੱਧਾ ਹਮਲਾ ਕਰਨ 'ਤੇ ਮਿੱਤਰਾਂ ਤੇ ਦੁਸ਼ਮਣਾਂ ਨੂੰ ਲੈ ਕੇ ਉਨਾਂ ਦੀ ਪਰਿਭਾਸ਼ਾ ਉਪਰ ਹਮਲਾ ਕੀਤਾ ਹੈ ਤੇ ਕਿਹਾ ਕਿ ਅਮਰਿੰਦਰ ਕਦੇ ਵੀ ਚਰਿੱਤਰ ਦੇ ਚੰਗੇ ਜਾਣਕਾਰ ਨਹੀਂ ਰਹੇ ਹਨ ਅਤੇ ਉਨਾਂ ਦਾ ਤਾਜ਼ਾ ਬਿਆਨ ਉਸੇ ਵਿਚਾਰਾਂ ਤੇ ਸਮਝਦਾਰੀ ਦੀ ਘਾਟ ਦਾ ਖੁਲਾਸਾ ਕਰਦਾ ਹੈ। ਮਿੱਤਰਾਂ ਦੀ ਚੋਣ ਨੂੰ ਲੈ ਕੇ ਕੈਪਟਨ 'ਤੇ ਤਿੱਖੀ ਟਿੱਪਣੀ ਕਰਦਿਆਂ ਉਨਾਂ ਨੇ ਕਿਹਾ ਕਿ ਅਸੀਂ 1.2 ਬਿਲਿਅਨ ਮਿਹਨਤੀ, ਇਮਾਨਦਾਰ ਲੋਕਾਂ ਦੇ ਦੇਸ਼ ਵਿੱਚ ਰਹਿੰਦੇ ਹਨ, ਲੇਕਿਨ ਉਨਾਂ ਦੇ ਸੱਚੇ ਮਿੱਤਰਾਂ ਵਿੱਚ ਸਿਰਫ ਇਕ ਪਾਕਿਸਤਾਨੀ ਤੇ ਭ੍ਰਿਸ਼ਟ ਦਲਾਲਾਂ ਦੀ ਇਕ ਮੰਡਲੀ ਹੈ। ਇਸੇ ਤਰਾਂ, ਹੰਸ ਰਾਜ ਹੰਸ ਵੱਲੋਂ ਖੁੱਲੇਆਮ ਵਿਰੋਧ ਕਰਨ 'ਤੇ ਟਿੱਪਣੀ ਕਰਦਿਆਂ ਉਨਾਂ ਨੇ ਕਿਹਾ ਕਿ ਅਮਰਿੰਦਰ ਨੇ ਆਪਣੇ ਅਕਾਲੀ ਸਾਂਝੇਦਾਰਾਂ ਤੋਂ ਇਕ ਸਿਆਸੀ ਮਿੱਤਰ ਉਧਾਰ ਲਿਆ ਸੀ, ਲੇਕਿਨ ਉਹ ਕੈਪਟਨ ਦੇ ਡੁੱਬ ਰਹੇ ਜਹਾਜ਼ ਤੋਂ ਛਾਲ ਮਾਰ ਗਿਆ; ਅਜਿਹੇ ਵਿੱਚ ਅਮਰਿੰਦਰ ਨੂੰ ਦੂਜਿਆਂ ਨੂੰ ਸਲਾਹ ਦੇਣ ਦੀ ਬਜਾਏ ਆਪਣੇ ਹਿੱਲ ਰਹੇ ਕੁੰਬੇ ਨੂੰ ਬਚਾਉਣਾ ਚਾਹੀਦਾ ਹੈ। ਕਈ ਉਨਾਂ ਦੇ ਸੰਪਰਕ ਵਿੱਚ ਹਨ ਅਤੇ ਆਉਂਦਿਆਂ ਦਿਨਾਂ ਵਿੱਚ ਉਹ ਆਪਣੀ ਵਿਸ਼ੇਸ਼ ਪਾਕਿਸਤਾਨੀ ਮਿੱਤਰ ਤੇ ਵੱਡੀਆਂ ਡੀਲਾਂ ਕਰਨ ਵਾਲੇ ਗੈਂਗ ਦੇ ਨਾਲ ਹੀ ਰਹਿ ਜਾਣਗੇ। ਉਨਾਂ ਨੇ ਕਿਹਾ ਕਿ ਕੈਪਟਨ ਬੇਵਕੂਫਾਂ ਦੇ ਸਵਰਗ ਵਿੱਚ ਰਹਿ ਰਹੇ ਹਨ ਤੇ ਮੁੱਖ ਮੰਤਰੀ ਬਣਨ ਦੇ ਸੁਫਨੇ ਵੇਖ ਰਹੇ ਹਨ। ਲੇਕਿਨ ਪੰਜਾਬ ਦੇ ਲੋਕ ਇਨਾਂ ਦੇ ਅਸਲੀ ਰੰਗ ਜਾਣਦੇ ਹਨ ਤੇ ਉਨਾਂ ਪ੍ਰਤੀ ਮੇਰੀ ਇਮਾਨਦਾਰੀ ਤੇ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਨ। ਅਜਿਹੇ ਵਿੱਚ ਉਨਾਂ ਨੂੰ ਉਸ ਵਿਅਕਤੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਜਿਹੜਾ ਚਮਚਿਆਂ ਨਾਲ ਘਿਰਿਆ ਹੋਇਆ ਹੈ, ਤੁਸੀਂ ਆਪਣੀ ਹਮਦਰਦੀ ਬਾਅਦ ਵਾਸਤੇ ਬਚਾ ਕੇ ਰੱਖੋ, ਤੁਹਾਨੂੰ ਜ਼ਲਦੀ ਹੀ ਇਸਦੀ ਲੋੜ ਪਵੇਗੀ।

No comments:

Post Top Ad

Your Ad Spot