ਆਮ ਆਦਮੀ ਪਾਰਟੀ ਦੇ ਵਿਧਾਇਕਾ ਨੇ ਕੀਤਾ ਇਨਸਾਨਿਤ ਨੂੰ ਸਰਮਸਾਰ: ਪ੍ਰਵੀਨ ਕਾਂਸਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 September 2016

ਆਮ ਆਦਮੀ ਪਾਰਟੀ ਦੇ ਵਿਧਾਇਕਾ ਨੇ ਕੀਤਾ ਇਨਸਾਨਿਤ ਨੂੰ ਸਰਮਸਾਰ: ਪ੍ਰਵੀਨ ਕਾਂਸਲ

ਆਮ ਆਦਮੀ ਆਪ ਪਾਰਟੀ ਦੇ ਲੀਡਰਾਂ ਦੇ ਪੁੱਤਲੇ ਫੂਕ ਮੁਜਾਹਰਾ
ਰਾਮਪੁਰਾ ਫੂਲ 3 ਸਤੰਬਰ (ਭੂਸ਼ਨ ਗਰਗ)- ਆਮ ਆਦਮੀ ਪਾਰਟੀ ਦੇ ਵਿਧਾਇਕ ਸੰਦੀਪ ਕੁਮਾਰ ਦੀ ਅਸਲੀਲ ਸੀਡੀ ਜਨਤਕ ਹੋਣ ਤੋ ਬਾਦ ਦੂਸਰੀਆਂ ਪਾਰਟੀਆਂ ਨੇ ਇਸ ਘਟਨਾ ਨੂੰ ਕੇਜਰੀਵਾਲ ਤੇ ਤਿੱਖੇ ਵਾਰ ਕਰਨੇ ਸੁਰੂ ਕਰ ਦਿੱਤੇ ਹਨ । ਇਸ ਲੜੀ ਤਹਿਤ ਅੱਜ ਸਥਾਨਕ ਬੱਸ ਸਟੈਡ ਨਜਦੀਕ ਬਾਲਮਿਕੀ ਚੋਕ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿਰੁੱਧ ਵਿੱਚ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ । ਅਕਾਲੀ ਆਗੂ ਪ੍ਰਵੀਨ ਕਾਂਸਲ ਰੋਕੀ ਦੀ ਅਗਵਾਈ ਵਿੱਚ ਇਸ ਰੋਸ ਮੁਜਾਹਰੇ ਵਿੱਚ ਭਾਰੀ ਗਿਣਤੀ ਚ, ਅੋਰਤਾ ਤੇ ਮਰਦਾ ਨੇ ਸਮੂਲੀਅਤ ਕੀਤੀ। ਇਸ ਮੋਕੇ ਬੋਲਦਿਆਂ ਬੀ ਸੀ ਸੈਲ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਜ਼ੋੜਾ, ਭਾਜਪਾ ਦੇ ਮੱਖਣ ਜਿੰਦਲ, ਅਕਾਲੀ ਦਲ ਦੇ ਚੀਫ ਕੋਆਡੀਨੇਟਰ ਸੁਭਾਸ ਮੰਗਲਾ, ਜੈਨ ਸਮਾਜ ਦੇ ਆਗੂ ਕੇਵਲ ਕ੍ਰਿਸਨ ਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਬਰਬਾਦ ਕਰਨ ਦੀ ਸਕੀਮ ਬਣਾਈ ਬੈਠੀ ਸੀ । ਹੁਣ ਆਮ ਆਦਮੀ ਪਾਰਟੀ ਦਾ ਨਕਾਬ ਉਤਰ ਚੁਕਿਆ ਹੈ । ਕੇਜਰੀਵਾਲ ਦੇ ਮਹਿਲਾ ਕਲਿਆਣ ਤੇ ਵਿਕਾਸ ਮੰਤਰੀ ਨੇ ਜ਼ੋ ਦਿੱਲੀ ਵਿੱਚ ਮਾਸੂਮ ਅੋਰਤਾ ਨਾਲ ਜ਼ੋ ਵਿਵਹਾਰ ਕੀਤਾ ਹੈ ਉਹ ਹੁਣ ਜਨਤਕ ਹੋ ਚੁੱਕਾ ਹੈ ਅਤੇ ਜ਼ੋ ਆਸੂਤੋਸ ਨੇ ਗਾਂਧੀ ਜੀ , ਬਾਜਪਾਈ ਆਦਿ ਉਚ ਲੀਡਰਾ ਖਿਲਾਫ ਸਬਦਾਬਲੀ ਵਰਤੀ ਹੈ ਅਤੇ ਲੋਕ ਸਭਾ ਮੈਬਰ ਭਗਵੰਤ ਮਾਨ ਨੇ ਜ਼ੋ ਗਰੀਬ ਲੋਕਾ ਨੂੰ ਭਿਖਾਰੀ ਦੱਸ ਕੇ ਸੰਬੋਧਨ ਕੀਤਾ ਹੈ ਉਸ ਦੇ ਵਿਰੁੱਧ ਚ, ਅੱਜ ਰੋਸ ਮੁਜਾਹਿਰਾ ਕੀਤਾ ਤੇ ਇਹਨਾ ਦੇ ਪੁੱਤਲੇ ਸਾੜੇ ਗਏ ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਰਾਫ ਦਿਨ ਵ ਦਿਨ ਡਿੱਗਦਾ ਹੀ ਜਾ ਰਿਹਾ ਹੈ ।ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਹਰਕਤਾਂ ਨਾਲ ਇਨਸਾਨਿਤ ਸਰਮਸਾਰ ਹੋ ਰਹੀ ਹੈ। ਇਸ ਮੋਕੇ ਹੋਰਨਾਂ ਤੋ ਇਲਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਨਰੇਸ ਤਾਂਗੜੀ, ਨੀਰਜ ਸਿੰਗਲਾ, ਸਹਿਰੀ ਪ੍ਰਧਾਨ ਗੁਰਤੇਜ ਸਰਮਾਂ, ਨਗਰ ਕੋਸਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ ਰਾਣਾ, ਕੋਸਲਰ ਸੁਰਜੀਤ ਸਿੰਘ, ਸੁਖਦੇਵ ਸਿੰਘ ਸੁੱਖੀ, ਸੰਸਾਰੀ ਲਾਲ ,ਪਾਲੀ ਸਿੰਘ,ਬਿੰਦੂ ਬਾਲਾ, ਵਿੱਕੀ ਢਿੱਲੋ, ਜੱਸੂ ਸਿੰਘ, ਚਿੜਿਆ ਰਾਮ, ਰਾਣੀ ਕੋਰ , ਵਿਨੋਦ ਗਰਗ, ਬਲਵੀਰ ਸਿੰਘ ਬੀਰੀ, ਪ੍ਰਿੰਸ ਨੰਦਾ, ਨਰੇਸ ਸੀ ਏ, ਨਵਨੀਤ ਸੀ ਏ, ਸੁਰਿੰਦਰ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਚ, ਲੋਕ ਸਾਮਲ ਸਨ।

No comments:

Post Top Ad

Your Ad Spot