ਅਕਾਲੀ-ਕਾਂਗਰਸ ਦੇ ਫਿਕਸ ਮੈਚ ਨੂੰ ਰੋਕਣ ਵਾਸਤੇ ਬਰਾੜ ਨੇ ਏਕਤਾ ਤੇ ਵੋਟਾਂ ਦੇ ਏਕੀਕਰਨ 'ਤੇ ਦਿੱਤਾ ਜ਼ੋਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 4 September 2016

ਅਕਾਲੀ-ਕਾਂਗਰਸ ਦੇ ਫਿਕਸ ਮੈਚ ਨੂੰ ਰੋਕਣ ਵਾਸਤੇ ਬਰਾੜ ਨੇ ਏਕਤਾ ਤੇ ਵੋਟਾਂ ਦੇ ਏਕੀਕਰਨ 'ਤੇ ਦਿੱਤਾ ਜ਼ੋਰ

ਜਲੰਧਰ, 4 ਸਤੰਬਰ (ਜਸਵਿੰਦਰ ਆਜ਼ਾਦ)- ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਮੁੱਦੇ 'ਤੇ ਅਤੇ ਨਸ਼ਿਆਂ ਖਿਲਾਫ ਸੀ.ਬੀ.ਆਈ ਜਾਂਚ ਦੀ ਮੰਗ ਕਰਦਿਆਂ ਸੂਬਾ ਪੱਧਰੀ ਮੁਹਿੰਮ ਚਲਾ ਰਹੇ ਸ. ਜਗਮੀਤ ਸਿੰਘ ਬਰਾੜ ਨੇ ਅੱਜ ਪੰਜਾਬ ਵਿੱਚ ਸਾਰੇ ਸਿਆਸੀ ਧਿਰਾਂ ਨੂੰ ਇਕ ਸਾਂਝੇ ਏਜੰਡੇ ਹੇਠ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ, ਤਾਂ ਜੋ ਪੁਖਤਾ ਕੀਤਾ ਜਾ ਸਕੇ ਕਿ ਪੰਜਾਬ ਵਿੱਚ ਅਗਲੀ ਸਰਕਾਰ ਨਾ ਤਾਂ ਕਾਂਗਰਸ ਤੇ ਨਾ ਹੀ ਅਕਾਲੀਆਂ ਦੀ ਬਣੇ। ਉਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਸਾਰੇ ਸਿਆਸੀ ਤੇ ਸਮਾਜਿਕ ਆਗੂਆਂ ਨੂੰ ਇਕਜੁੱਟ ਹੋਣ ਅਤੇ ਅਕਾਲੀ ਦਲ ਜਾਂ ਕਾਂਗਰਸ ਨੂੰ ਸੂਬੇ ਵਿੱਚ ਅਗਲੀ ਸਰਕਾਰ ਬਣਾਉਣ ਤੋਂ ਰੋਕਣ ਵਾਸਤੇ ਇਕ ਸਾਂਝੇ ਏਜੰਡੇ ਉਪਰ ਕੰਮ ਕਰਨ ਦੀ ਅਪੀਲ ਕਰਦੇ ਹਨ। ਪੰਜਾਬ ਨੂੰ ਮੁੜ ਖੜਾ ਕਰਨ ਵਾਸਤੇ ਇਸ ਪੰਜ ਸਾਲਾ ਫਿਕਸ ਮੈਚ ਦੀ ਚੈਨ ਨੂੰ ਤੋੜਨਾ ਜ਼ਰੂਰੀ ਹੈ; ਸਾਨੂੰ ਵੋਟਾਂ ਦੀ ਵੰਡ ਨਹੀਂ ਹੋਣ ਦੇਣੀ ਚਾਹੀਦੀ ਹੈ, ਕਿਉਂਕਿ ਇਹ ਸਿੱਧੇ ਤੌਰ 'ਤੇ ਇਨਾਂ ਦੇ ਪੱਖ ਅਤੇ ਪੰਜਾਬ ਤੇ ਪੰਜਾਬਿਅਤ ਵਿਰੋਧੀ ਤਾਕਤਾਂ ਲਈ ਕੰਮ ਕਰਦੀ ਹੈ। ਬਰਾੜ ਨੇ ਕਿਹਾ ਕਿ ਉਨਾਂ ਦੇ ਮਨ ਵਿੱਚ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਤੇ ਪ੍ਰਗਟ ਸਿੰਘ ਦੇ ਵਧੀਆ ਕੰਮ ਤੇ ਸਹੀ ਸੋਚ ਪ੍ਰਤੀ ਬਹੁਤ ਸਨਮਾਨ ਹੈ। ਇਹ ਪੰਜਾਬ ਦੀ ਸਿਆਸਤ ਦੀਆਂ ਵੱਡੀਆਂ ਹਸਤੀਆਂ ਹਨ ਅਤੇ ਬੀਤੇ ਸਮੇਂ ਦੌਰਾਨ ਇਨਾਂ ਨੇ ਪੰਜਾਬ ਵਿੱਚ ਉਦਾਹਰਨਯੋਗ ਕੰਮ ਕੀਤੇ ਹਨ। ਅਜਿਹੇ ਵਿੱਚ ਉਹ ਇਨਾਂ ਨੂੰ ਨਵਾਂ ਸਿਆਸੀ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇ ਭਵਿੱਖ ਬਾਰੇ ਫੈਸਲਾ ਲੈਣ ਦੀ ਅਪੀਲ ਕਰਦੇ ਹਨ ਅਤੇ ਉਨਾਂ ਨੂੰ ਕਿਸੇ ਵੀ ਕੀਮਤ 'ਤੇ ਪੰਜਾਬ ਹਿਤੈਸ਼ੀ ਵੋਟ ਨੂੰ ਇਕਜੁੱਟ ਰੱਖਣ ਦੀ ਅਪੀਲ ਕਰਦੇ ਹਨ। ਬਰਾੜ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਵਿਅਕਤੀਗਤ ਉਮੀਦਾਂ ਤੋਂ ਉੱਠਣ ਅਤੇ ਪੰਜਾਬ ਦੇ ਪੁੱਤਰਾਂ ਵਜੋਂ ਆਪਣੀ ਮਾਂ ਪੰਜਾਬ ਦੀ ਸੇਵਾ ਕਰਨ ਵਾਸਤੇ ਇਕਜੁੱਟ ਹੋਣ ਦੀ ਲੋੜ ਹੈ। ਪੰਜਾਬ ਨੂੰ ਹਰ 5 ਸਾਲਾਂ ਦੌਰਾਨ ਵਾਰੀ ਵਾਰੀ ਲੁੱਟਣ ਵਾਲੇ ਲੋਕਾਂ ਤੋਂ ਬਚਾਉਣਾ ਸਾਡਾ ਫਰਜ਼ ਹੈ। ਪੰਜਾਬ ਨਾਲ ਪਿਆਰ ਕਰਨ ਵਾਲੇ ਵਿਅਕਤੀ ਵੱਲੋਂ ਕੋਈ ਵੀ ਗਲਤ ਫੈਸਲਾ ਅਕਾਲੀਆਂ ਤੇ ਕਾਂਗਰਸ ਦੀ ਪੰਜਾਬ ਨੂੰ ਮੁੜ ਹਨੇਰੇ ਵੱਲ ਧਕੇਲਣ ਵਿੱਚ ਮਦੱਦ ਕਰੇਗਾ।

No comments:

Post Top Ad

Your Ad Spot