ਪਲਾਟ ਦਿਵਾਉਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਗਰੋਹਾਂ ਤੋੋਂ ਲੋਕ ਸੁਚੇਤ ਰਹਿਣ-ਡਿਪਟੀ ਕਮਿਸ਼ਨਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 September 2016

ਪਲਾਟ ਦਿਵਾਉਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਗਰੋਹਾਂ ਤੋੋਂ ਲੋਕ ਸੁਚੇਤ ਰਹਿਣ-ਡਿਪਟੀ ਕਮਿਸ਼ਨਰ

ਅਜਿਹੇ ਗਰੋਹਾਂ ਖਿਲਾਫ ਹੋਵੇਗੀ ਸਖਤ ਕਾਰਵਾਈ
ਜਲੰਧਰ 30 ਸਤੰਬਰ (ਜਸਵਿੰਦਰ ਆਜ਼ਾਦ)- ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਜ਼ਿਲੇ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ 5-5  ਮਰਲੇ ਦੇ ਪਲਾਟ ਦੇਣ ਲਈ ਫਾਰਮ ਭਰਨ ਵਾਲੇ ਗਰੋਹਾਂ ਤੋੋਂ ਸੁਚੇਤ ਰਹਿਣ। ਸ੍ਰੀ ਯਾਦਵ ਨੇ ਲੋਕਾਂ ਨੂੰ ਅਗਾਹ ਕੀਤਾ ਕਿ ਕੁਝ ਸ਼ਰਾਰਤੀ ਲੋਕ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿਵਾਉਣ ਦੇ ਨਾਂ 'ਤੇ ਗੁੰਮਰਾਹ ਕਰ ਰਹੇ ਹਨ ਤੇ ਇਸ ਸਬੰਧੀ ਲੋਕਾਂ ਤੋੋਂ ਫਾਰਮ ਭਰਨ ਬਹਾਨੇ 200 ਤੋੋਂ 500 ਰੁਪਏ ਤੋਂ ਵਸੂਲ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ ਪਲਾਟ ਦੇਣ ਵਾਸਤੇ ਅਜਿਹੇ ਕੋਈ ਫਾਰਮ ਨਹੀਂ ਭਰਵਾਏ ਜਾ ਰਹੇ। ਸ੍ਰੀ ਯਾਦਵ ਨੇ ਕਿਹਾ ਕਿ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਨੂੰ ਅਜਿਹੇ ਪਲਾਟ ਦੇਣ ਵਾਸਤੇ ਅਧਿਕਾਰ ਪਿੰਡ ਦੀਆਂ ਪੰਚਾਇਤਾਂ ਨੂੰ ਦਿੱਤੇ ਗਏ ਹਨ ਜੋ ਪੰਚਾਇਤੀ ਜ਼ਮੀਨਾਂ ਜਾ ਮੁਸਤਰਕਾ ਮਾਲਕਨ ਜ਼ਮੀਨਾਂ ਵਿੱਚੋੋਂ ਪਲਾਟ ਦੇਣ ਲਈ ਮਤੇ ਪਾਸ ਕਰਕੇ ਅਤੇ ਆਮ ਇਜਲਾਸ ਬੁਲਾ ਕੇ ਇਹ ਫੈਸਲਾ ਲੈ ਸਕਦੀਆਂ ਹਨ। ਉਨਾਂ ਕਿਹਾ ਕਿ ਪਲਾਟ ਦਿਵਾਉਣ ਦੇ ਬਹਾਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੇ ਅਜਿਹੇ ਗਰੋਹ ਆਦਮਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਡਰੌਲੀ ਖੁਰਦ, ਅਰਜਨਵਾਲ, ਬਹੁਦੀਨਪੁਰ ਤੇ ਹੋਰ ਪਿੰਡਾਂ ਵਿੱਚ ਲੋਕਾਂ ਨਾਲ ਠੱਗੀ ਮਾਰ ਚੁੱਕੇ ਹਨ। ਉਨਾਂ ਕਿਹਾ ਕਿ ਅਜਿਹੇ ਗਰੋਹਾਂ ਨੂੰ ਫੜਨ ਲਈੇ ਪ੍ਰਸ਼ਾਸਨ ਵੱਲੋੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਵਿਅਕਤੀਆਂ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਗੁੰਮਰਾਹ ਕਰਨ ਵਾਲੇ ਅਜਿਹੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ।

No comments:

Post Top Ad

Your Ad Spot