ਬੱਬੀ ਬਾਦਲ ਵੱਲੋਂ ਖੇਡਾਂ ਲਈ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 September 2016

ਬੱਬੀ ਬਾਦਲ ਵੱਲੋਂ ਖੇਡਾਂ ਲਈ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ

ਪਿੰਡ ਸੁੱਖਗੜ ਕੁਸ਼ਤੀ ਦੰਗਲ 'ਤੇ ਸੋਨੂੰ ਚੀਮੇ ਦਾ ਕਬਜਾ
ਝੰਡੀ ਦੀ ਕੁਸ਼ਤੀ ਸੁਰੂ ਕਰਵਾਉਂਦੇ ਹੋਏ ਹਰਸੁਖਇੰਦਰ ਸਿੰਘ ਬੱਬੀ ਬਾਦਲ।
ਚੰਡੀਗੜ੍ਹ 12 ਸਤੰਬਰ (ਬਲਜੀਤ ਰਾਏ)- ਅੱਜ ਪਿੰਡ ਸੁੱਖਗੜ, ਮੋਹਾਲੀ ਵਿੱਖੇ ਗੁਗਾ ਮਾੜੀ ਮੇਲੇ 'ਤੇ ਕਰਵਾਏ ਗਏ ਕੁਸਤੀ ਦੰਗਲ ਵਿੱਚ ਝੰਡੀ ਦੀ ਕੁਸਤੀ ਤੇ ਸੋਨੂੰ ਚੀਮੇ ਨੇ ਸਤਨਾਮ ਮਾਛੀਵਾੜਾ ਨੂੰ ਹਰਾਂ ਕੇ ਆਪਣਾ ਕਬਜਾ ਕੀਤਾ। ਇਸ ਕੁਸਤੀ ਦੰਗਲ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਕਰਨ ਲਈੇ ਖੇਡਾਂ ਵੱਲ ਪ੍ਰੇਰਿਤ ਕਰਨਾ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਉਹਨਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦੇਸ ਦੀ ਰੱਖਿਆ ਵਿੱਚ ਵੱਡਾ ਯੋਗਦਾਨ ਪਾਉਂਦਾ ਰਿਹਾ ਹੈ ਅਤੇ ਖੇਡ ਪ੍ਰੇਮੀ ਸੂਬਾ ਹੋਣ ਕਾਰਨ ਇਸਦੇ ਨੌਜਵਾਨ ਪੂਰੀ ਦੁਨੀਆਂ ਵਿਚ ਆਪਣੀ ਭਲਵਾਨੀ ਦਿੱਖ ਲਈ ਮਸਹੂਰ ਹਨ। ਅਤੇ ਉਹ ਖੇਡਾਂ ਨਾਲ ਜੁੜੀਆਂ ਸੰਸਥਾਵਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਆਪਣੇ ਵੱਲੋਂ ਕੋਸਿਸਾਂ ਜਾਰੀ ਰੱਖਣਗੇ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸਰਪੰਚ ਹਰਪਾਲ ਸਿੰਘ ਇਸ ਕੁਸਤੀ ਦੰਗਲ ਲਈ ਸਮੂਹ ਸੰਗਤਾ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਸਰਪੰਚ ਹਰਪਾਲ ਸਿੰਘ, ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ, ਰਾਜੀਰ ਮੁਹੰਮਦ, ਜਸਵੀਰ ਸਿੰਘ ਸਰਪੰਚ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਬਰਾੜ, ਪਰਦੀਪ ਸਿੰਘ, ਜਗਤਾਰ ਸਿੰਘ ਘੜੂੰਆ, ਸੁਖਚੈਨ ਸਿੰਘ ਲਾਲੜੂ, ਪਰਦੀਪ ਜੈਲਦਾਰ, ਹਰਜਿੰਦਰ ਸਿੰਘ, ਮਨਦੀਪ ਸਿੰਘ ਮੋਨੂੰ, ਗੁਰਦੀਪ ਸਿੰਘ,  ਨਵਨੀਤ ਸਿੰਘ  ਆਦਿ ਹਾਜਰ ਸਨ।

No comments:

Post Top Ad

Your Ad Spot