ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਾਲਾਨਾ ਸਮਾਗਮ ਵਿੱਚ ਹੋਵੇਗਾ ਲੋਕ ਅਰਪਣ ਨਾਵਲ "ਅਣ ਪਛਾਤੇ ਰਾਹਾਂ ਦੇ ਪਾਂਧੀ"-ਬਿੰਦਰ ਕੋਲੀਆਂ ਵਾਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 September 2016

ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਾਲਾਨਾ ਸਮਾਗਮ ਵਿੱਚ ਹੋਵੇਗਾ ਲੋਕ ਅਰਪਣ ਨਾਵਲ "ਅਣ ਪਛਾਤੇ ਰਾਹਾਂ ਦੇ ਪਾਂਧੀ"-ਬਿੰਦਰ ਕੋਲੀਆਂ ਵਾਲ

ਰੋਮ 16 ਸਤੰਬਰ (ਇਟਲੀ) (ਸੁਰਿੰਦਰਜੀਤ ਚੌਹਾਨ)- ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਪਣਾ ਸਾਲਾਨਾ ਸਮਾਗਮ ਇਟਲੀ ਦੇ ਜ਼ਿਲ੍ਹਾ ਵਿਰੋਨਾ ਦੇ ਸ਼ਹਿਰ ਸੰਨਬੋਨੀਫਾਚੋ ਦੇ ਵੀਆ ਮਾਰਕੋਨੀ ਨੰਬਰ 5 ਸਾਲਾ ਬਾਰਬਾ ਰਾਨੀ ਪਿੰਨ ਕੋਡ 37047 ਵਿਖੇ 8 ਅਕਤੂਬਰ 2016 ਦਿਨ ਸ਼ਨੀਵਾਰ ਸਮਾਂ ੦1:30 ਤੋ ੦6:30 ਤੱਕ ਕਰਵਾਇਆ ਜਾ ਰਿਹਾ ਹੈ| ਇਹ ਸਮਾਗਮ ਹਰ ਸਾਲ ਇਟਲੀ ਦੀ ਧਰਤੀ ਉੱਪਰ ਪੰਜਾਬੀ ਬੋਲੀ ਦੇ ਵਿਕਾਸ ਹਿੱਤ ਕਰਵਾਇਆ ਜਾਂਦਾ ਹੈ, ਅਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਕੋਸ਼ਿਸ਼ਾਂ ਨਿਰੰਤਰ ਜਾਰੀ ਰੱਖਈਆਂ ਜਾਂਦੀਆਂ ਹਨ ਿਜਸ ਤਹਿਤ ਇਸ ਵਾਰ ਲੇਖਕ ਬਿੰਦਰ ਕੋਲੀਆਂ ਵਾਲ ਦਾ ਨਾਵਲ "ਅਣ ਪਛਾਤੇ ਰਾਹਾਂ ਦੇ ਪਾੰਧੀ" ਲੋਕ ਅਰਪਣ ਕੀਤਾ ਜਾਵੇਗਾ ਨਾਵਲ ਲਿਖਣ ਵਿਚ ਭਾਵੇਂ ਬਿੰਦਰ ਕੋਲੀਆਂ ਵਾਲ ਦਾ ਇਹ ਪਹਿਲ ਕਦਮ ਹੈ ਪਰ ਸਾਹਿਤ ਦੇ ਖੇਤਰ ਵਿੱਚ ਉਹ ਕਈ ਪੁਲਾਂਘਾਂ ਪੁਟ ਚੱੁਕੇ ਹਨ ਸਾਂਝੇ ਕਾਵਿ ਸੰਗ੍ਰਿਹਾਂ ਵਿੱਚ ਪ੍ਰਕਾਸ਼ਿਤ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਕਈ ਗੀਤ ਵੀ ਰਿਕਾਰਡ ਹੋ ਚੁੱਕੇ ਹਨ ਅਤੇ ਉਹ ਸਭਾ ਦੇ ਐਕਟੀਵ ਮੈਂਬਰਾਂ ਵਿੱਚੋਂ ਹਨ ਅਤੇ ਸਭਾ ਲਈ ਦਿਨ ਰਾਤ ਮਿਹਨਤ ਕਰਦੇ ਰਹਿੰਦੇ ਹਨ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।

No comments:

Post Top Ad

Your Ad Spot