ਅਹਿਮ ਰਿਸ਼ਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 September 2016

ਅਹਿਮ ਰਿਸ਼ਤਾ

ਪਤੀ ਪਤਨੀ ਦਾ ਰਿਸ਼ਤਾ ਇੱਕ ਅਹਿਮ ਰਿਸ਼ਤਾ ਹੈ, ਜਿਸ ਨਾਲ ਘਰ ਦੀਆਂ ਖੁਸ਼ੀਆਂ ਹਾਸੇ ਰੋਸੇ ਸਭ ਜੁੜੇ ਹੁੰਦੇ ਹਨl ਇਸ ਨੂੰ ਸੁਖਾਵਾਂ ਬਨਾਉਣ ਲਈ ਆਪਸੀ ਪਿਆਰ ,ਵਿਸ਼ਵਾਸ ਤੇ ਮਿਲਵਰਤਣ ਦੀ ਭਾਵਨਾ ਦਾ ਹੋਣਾ ਜਰੂਰੀ ਹੈ। ਰਿਸ਼ਤਾ ਜੋੜਣ ਤੋਂ ਪਹਿਲਾਂ ਕੁੱਝ ਇੱਕ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਕੋਈ ਸਮੱਸਿਆ ਸਾਹਮਣੇ ਨਾ ਆਵੇ। ਦੋਨਾਂ ਪਰੀਵਾਰਾਂ ਦੀ ਆਰਥਿਕ ਪੱਧਰ ਦਾ ਧਿਆਨ ਜਰੂਰ ਰੱਖਿਆ ਜਾਏ ਤਾਂ ਕਿ ਹਉਂ ਦੀ ਭਾਵਨਾ ਪੈਦਾ ਹੀ ਨਾ ਹੋ ਸੱਕੇ। ਲੜਕੇ ਅਤੇ ਲੜਕੀ ਦੀ ਆਪਸੀ ਸਹਿਮਤੀ ਲਈ ਉਹਨਾਂ ਨੂੰ ਵਕਤ ਦਿੱਤਾ ਜਾਏ।
ਕੋਈ ਵੀ ਗੱਲ ਲੁਕਾਅ ਕੇ ਨਾ ਰੱਖੀ ਜਾਏ। ਵਿਦਿਅਕ ਪੱਧਰ ਪਸੰਦ ਨਾ ਪਸੰਦ ਤੇ ਨਿਜੀ ਰੁਚੀਆਂ ਬਾਰੇ ਜਾਨਣਾ ਵੀ ਜਰੂਰੀ ਹੈ ਤਾਂ ਕਿ ਬਾਅਦ ਵਿਚ ਮਾਯੂਸੀ ਦਾ ਸਾਹਮਣਾ ਨਾ ਕਰਨਾ ਪਵੇ। ਵਿਆਹ ਹੋ ਜਾਣ ਤੋਂ ਬਾਅਦ ਲੜਕੀ ਸਹੁਰੇ ਘਰ ਦਾ ਇੱਕ ਹਿੱਸਾ ਬਣ ਜਾਂਦੀ ਹੈl ਮਾਂ ਬਾਪ ਦੇ ਘਰ ਨੂੰ ਛੱਡ ਇਸ ਘਰ ਨੂੰ ਅਪਨਾਉਣ ਲਈ ਕੁੱਝ ਵਕਤ ਲਗਦਾ ਹੈ l ਉਸਨੂੰ ਪਿਆਰ ਤੇ ਅੱਪਨੱਤ ਦਾ ਅਹਿਸਾਸ ਦਿਵਾਇਆ ਜਾਏ .l
ਵਿਆਹੁਤਾ ਜਿੰਦਗੀ ਨੂੰ ਖੁਸ਼ਗਵਾਰ ਬਨਾਉਣ ਲਈ ਲੜਕੇ ਦਾ ਸਮਝਦਾਰ ਹੋਣਾ ਬਹੁਤ ਜਰੂਰੀ ਹੈ lਉਸ ਲਈ ਮਾਂ ਬਾਪ ਦਾ ਰੁਤਬਾ ਤੇਪਤਨੀ ਲਈ ਪਿਆਰ ਦੋ ਅਲੱਗ ਪਹਿਲੂ ਹਨ l ਜਿਸ ਨੂੰ ਨਿਭਾਉਣ ਲਈ ਪਰੀਵਾਰ ਦਾ ਮਿਲਵਰਤਣ ਚਾਹੀਦਾ ਹੈl ਮਾਂ ਬਾਪ ਦੇ ਫਰਮਾਂ ਬਰਦਾਰ ਹੋਣ ਦਾ ਬਤਲਬ ਇਹ ਨਹੀ ਕਿ ਬੀਵੀ ਦੇ ਅਰਮਾਨਾਂ ਦਾ ਧਿਆਨ ਨਾ ਰੱਖਿਆ ਜਾਏ lਇਸ ਮਾਮਲੇ ਵਿਚ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਖੁਸ਼ੀ ਨੂੰ ਪਹਿਲ ਦੇਣl
ਨੂੰਹ ਸੱਸ ਦੇ ਰਿਸ਼ਤੇ ਨੂੰ ਸੁਖਾਂਵਾਂ ਰੱਖਣ ਲਈ ਦੋਹਾਂ ਦਾ ਇੱਕ ਦੂਜੇ ਪ੍ਰਤੀ ਪਿਆਰ ਤੇ ਸਤਿਕਾਰ ਹੋਣਾ ਜਰੂਰੀ ਹੈlਸੱਸ ਨੂੰ ਚਾਹੀਦਾ ਹੈ ਕਿ ਨੂੰਹ ਨੂੰ ਧੀ ਵਾਂਗ ਪਿਆਰ ਕਰੇ ਤੇ ਨੂੰਹ ਸੱਸ ਨੂੰ ਉਸੇ ਤਰਾਂ ਸਤਿਕਾਰੇ ਜਿਵੇਂ ਮਾਂ ਨੂੰ ਸਤਿਕਾਰਦੀ ਹੈ। ਜਦੋਂ ਨੂੰਹ ਸਹੁਰੇ ਘਰ ਅਉਂਦੀ ਹੈ ਤਾਂ ਸਾਰਾ ਮਾਹੌਲ ਉਸ ਲਈ ਨਵਾਂ ਹੁੰਦਾ ਹੈl ਸੱਸ ਉਸਨੂੰ ਆਪਣੇ ਘਰ ਦੀ ਰਾਵਾਇਤ ਮੁਤਾਬਕ ਢਾਲਣਾ ਚਹੁੰਦੀ ਹੈ ਤੇ ਕਈ ਵਾਰ ਆਪਸੀ ਤਕਰਾਰ ਵੀ ਹੋ ਜਾਂਦਾ ਹੈ ਪਰ ਜਿਥੇ ਪਿਆਰ ਤੇ ਇੱਕ ਦੂਜੇ ਨੂੰ ਸਮਝਣਦੀ ਭਾਵਨਾ ਹੋਵੇ ਉਥੇ ਕੋਈ ਮੁਸ਼ਕਲ ਨਹੀਂ ਆਉਂਦੀ। ਘਰ ਨੂੰ ਸੰਭਾਲਣ ਦੀ ਜਿੰਮੇਵਾਰੀ ਕੇਵਲ ਨੂੰਹਦੀ ਹੀ ਨਹੀਂ ਹੋਣੀ ਚਾਹੀਦੀ ਸਭ ਨੂੰ ਇੱਕ ਦੂਜੇ ਦਾ ਹੱਥ ਵੰਡਾਉਣਾ ਚਾਹੀਦਾ ਹੈ ਤਾਂ ਕਿ ਆਪਸੀ ਪਿਆਰ ਤੇ ਨਜਦੀਕੀਆਂ ਬਣੀਆਂ ਰਹਿਣ।
ਧੀ ਮਾਂ ਬਾਪ ਦੇ ਜਿਗਰ ਦਾ ਟੁੱਕੜਾ ਹੁੰਦੀ ਹੈ ਉਸਨੂੰ ਆਪਣੇ ਆਪ ਤੋਂ ਵੱਖ ਕਰਨਾ ਮਾਪਿਆਂ ਲਈ ਬਹੁਤ ਔਖਾ ਹੈ  ਪਰ ਇਹ ਕਰਨਾ ਪੈਂਦਾ ਹੈ ਕਿਉਂ ਕਿ ਉਸਨੇ ਵੀ ਆਪਣਾ ਸੰਸਾਰ ਵਸਾਉਣਾ ਹੈ ।ਮਾਂ ਬਾਪ ਦਾ ਫਰਜ ਬਣਦਾ ਹੈ ਕਿ ਲੜਕੀ ਨੂੰ ਯੋਗ ਸਿਖਿਆ  ਦੇਣ ਤਾਂ ਕਿ ਨਵੇਂ ਮਾਹੌਲ ਨੂੰ ਅਪਨਾਕੇ ਅਪਣੀ ਜਿੰਦਗੀ ਦੀ ਸ਼ੁਰੂਆਤ ਕਰੇ ।ਹੁਣ ਅਸਲੀ ਘਰ ਇਹ ਹੈ ਜਿਸਨੂੰ ਉਸਨੇ ਆਪਣੇ ਸੁਪਨਿਆਂ ਮੁਤਾਬਕ ਸੁਆਰਨਾ ਹੈ ।ਮਾਂ ਬਾਪ ਦੇ ਘਰ ਬੇਟੀਆਂ ਦੀ ਜਿੰਦਗੀ ਨੂੰ ਕਿਸੇ ਨੇਇਸ ਤਰਾਂ ਬਿਆਨਿਆ ਹੈ ।
"ਬੇਟੀਆਂ ਮਾਂ ਬਾਪ ਪਰ ਬੋਝ ਨਹੀਂ ਹੋਤੀ ਉਨਕੇ ਆਂਗਨ ਮੇਂ ਚਿੜੀਓਂ ਕੀ ਤਰਾਂ ਚਹਿਚਹਾਤੀ ਹੈਂ ਸ਼ੋਰ ਮਚਾਤੀ ਹੈਂ ਦਾਣਾ ਚੁਗਤੀ ਹੈਂ ਔਰ ਇੱਕ ਦਿਨ ਉੱਡ ਜਾਤੀ ਹੈਂ ਬੱਸ ਇਤਨਾ ਸਾ ਮਖੁਤਤਸਰ  ਸਾ ਸਫਰ ਹੋਤਾ ਹੈ ਮਾਂ ਬਾਪ ਕੇ ਘਰ ਮੇਂ "ਬਿਲਕੁਲ ਸਹੀ ਹੈ ਜੀਵਨ ਦਾ ਅਸਲੀ ਸਫਰ ਤਾਂ ਸ਼ਾਦੀ ਤੋਂ ਬਾਅਦ ਸ਼ੁਰੂ ਹੁੰਦਾ ਹੈ। ਔਰਤ ਆਪਣੇ ਸੰਸਾਰ ਦੀ ਰਚਨਹਾਰ ਹੈ ।ਉਸ ਵਿੱਚ ਇੱਕ ਸੂਝਵਾਨ ਕਲਾਕਾਰ ਵਾਲੇ ਗੁਣ ਹੋਣੇ ਚਾਹੀਦੇ ਹਨ ਤਾਂ ਕੇ ਆਪਣੇ ਬੱਚਿਆਂ ਨੂੰ ਸਮੇ ਮੁਤਾਬਕ ਵੀ ਚਲਾਅ ਸੱਕੇ ਤੇ ਆਪਣੇ ਵਿਰਸੇ ਨਾਲ ਵੀਜੋੜੀ ਰੱਖੇ। ਪਰੀਵਾਰਕ ਸਮਾਜਕ ਤੇ ਸਭਿਚਾਰਕ ਕੀਮਤਾਂ ਨੂੰ ਆਪ ਵੀ ਹੱਥੋਂ ਨਾ ਗੁਆਵੇ ਤੇ ਬੱਚਿਆਂ ਨੂੰ ਵੀ ਰਾਹੋਂ ਨਾ ਭੜਕਣ ਦੇਵੇ। ਬਾਬਾ ਫਰੀਦ ਜੀ ਦੀਆਂ ਸਤਰਾਂ ਇਸ ਰਿਸ਼ਤੇ ਨੂੰ ਸੁਖਾਵਾਂ ਬਨਾਉਣ ਲਈ ਸਹਾਇਕ ਹੋ ਸਕਦੀਆਂ ਹਨ।
"ਨਿਵਣੁ ਸੁ ਅਖਰ ਖਵਣ ਗੁਣ ਜਿਹਬਾ ਮਣੀਆਂ ਮੰਤ।
ਇਹ ਤ੍ਰੈ ਭੈਣੇ ਵੇਸ ਕਰ ਤਾ ਵੱਸ ਆਵੀ ਕੰਤ ।" ਬੜਾ ਸੋਹਣਾ ਰਸਤਾ ਦੱਸਿਆ ਹੈ ਬਾਬਾ ਫਰੀਦ ਜੀ ਨੇ।
ਹੳੁ ਦੀ ਭਾਵਨਾ ਨੂੰ ਤਿਆਗਣ ਦੀ ਲੋੜ ਪਤੀ ਅਤੇ ਪਤਨੀ ਦੋਹਾਂ ਲਈ ਜਰੂਰੀ ਹੈ ਇਕ ਦੂਸਰੇ ਦਾ ਸਤਿਕਾਰ ਪਿਆਰ ਤੇ ਨਿਮਰਤਾ ਵਰਗੇ ਗੁਣ ਅਉਣ ਵਾਲੀ ਜਿੰਦਗੀ ਨੂੰ ਖੁਸ਼ ਗਵਾਰ  ਬਣਾ ਸੱਕਦੇ ਹਨ ਗੁਲਜਾਰ ਬਣਾ ਸਕਦੇ ਹਨ।
-ਬਲਵੰਤ ਕੌਰ ਛਾਬੜਾ, ਕੈਲੇਫੋਰਨੀਆਂ 'usa

No comments:

Post Top Ad

Your Ad Spot