ਬਿੰਦਰ ਕੋਲੀਆਂਵਾਲ ਦਾ ਪਲੇਠਾ ਨਾਵਲ "ਅਣਪਛਾਤੇ ਰਾਹਾਂ ਦੇ ਪਾਂਧੀ" ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਲਾਨਾ ਛੇਂਵੇ ਸਮਾਗਮ ਕੀਤਾ ਜਾਵੇਗਾ ਲੋਕ ਅਰਪਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 26 September 2016

ਬਿੰਦਰ ਕੋਲੀਆਂਵਾਲ ਦਾ ਪਲੇਠਾ ਨਾਵਲ "ਅਣਪਛਾਤੇ ਰਾਹਾਂ ਦੇ ਪਾਂਧੀ" ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਲਾਨਾ ਛੇਂਵੇ ਸਮਾਗਮ ਕੀਤਾ ਜਾਵੇਗਾ ਲੋਕ ਅਰਪਣ

ਇਟਲੀ 26 ਸਤੰਬਰ (ਬਿਊਰੋ)- ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਲਾਨਾ ਛੇਵਾਂ ਸਮਾਗਮ ਇਟਲੀ ਦੇ ਸ਼ਹਿਰ ਵਿਰੋਨਾ ਵਿੱਚ ਕਰਵਾਏ ਜਾ ਰਹੇ ਸਲਾਨਾ ਸਮਾਗਮ ਵਿੱਚ ਬਿੰਦਰ ਕੋਲੀਆਂਵਾਲ ਦਾ ਪਲੇਠਾ ਨਾਵਲ "ਅਣਪਛਾਤੇ ਰਾਹਾਂ ਦੇ ਪਾਂਧੀ" ਵੀ ਲੋਕ ਅਰਪਣ ਕੀਤਾ ਜਾਵੇਗਾ। ਬਿੰਦਰ ਦਾ ਇਹ ਨਾਵਲ ਉਹਨਾਂ ਨੌਜਵਾਨਾਂ ਦੇ ਸਫ਼ਰ 'ਤੇ ਆਧਰਿਤ ਹੈ। ਜੋ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਜਿੰyਦਗੀ ਅਤੇ ਮੌਤ ਦੀ ਪ੍ਰਵਾਹ ਕੀਤੇ ਬਗੈਰ ਪ੍ਰਦੇਸੀ ਰਾਹਾਂ 'ਤੇ ਜਾ ਤੁਰਦੇ ਹਨ। ਬਿੰਦਰ ਕੋਲੀਆਂਵਾਲ ਨੇ ਬੜੀ ਸੰਜੀਦਗੀ ਨਾਲ ਪ੍ਰਦੇਸ ਦੀ ਰਾਹ ਤੁਰਨ ਵਾਲੇ ਨੌਜਵਾਨਾਂ ਦੀ ਕਹਾਣੀ ਨੂੰ ਬਿਆਨ ਕੀਤਾ ਹੈ। ਬਿੰਦਰ ਕੋਲੀਆਂਵਾਲ ਨੇ ਭਾਂਵੇ ਨਾਵਲ 'ਤੇ ਪਹਿਲੀ ਵਾਰ ਹੱਥ ਅਜ਼ਮਾਇਆ ਹੈ। ਪਰ ਇਸ ਤੋਂ ਪਹਿਲਾਂ ਉਹ ਕਾਵਿ ਸੰਗ੍ਰਹਿ ਵੀ ਪੰਜਾਬੀ ਬੋਲੀ ਦੀ ਝੋਲੀ ਪਾ ਚੁੱਕਾ ਹੈ ਅਤੇ ਬਿੰਦਰ ਦੇ ਕਈ ਗੀਤ ਵੱਖ ਵੱਖ ਗਾਇਕਾਂ ਦੀ ਅਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ।

No comments:

Post Top Ad

Your Ad Spot