ਰਿਆਤ ਬਾਹਰਾ ਸਕੂਲ ਵਿੰਗ ਦੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 September 2016

ਰਿਆਤ ਬਾਹਰਾ ਸਕੂਲ ਵਿੰਗ ਦੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ

ਨੌਜਵਾਨ ਆਪਣੀ ਬਾਹਰੀ ਸੁੰਦਰਤਾ ਦੇ ਨਾਲ-ਨਾਲ ਆਪਣੇ ਦੰਦਾਂ ਦੇ ਪ੍ਰਤੀ ਵੀ ਸੁਚੇਤ ਰਹਿਣ-ਡਾ. ਸੁਖ਼ਮੀਤ
ਹੁਸ਼ਿਆਰਪੁਰ, 3 (ਤਰਸੇਮ ਦੀਵਾਨਾ)- ਰਿਆਤ ਬਾਹਰਾ 10+2 ਸਕੂਲ ਵਿੰਗ ਦੇ ਵਿਦਿਆਰਥੀਆਂ ਦੇ ਦੰਦਾ ਦੀ ਜਾਂਚ ਮਾਹਿਰ ਡਾਕਟਰ ਡਾ. ਸੁਖ਼ਮੀਤ ਬੇਦੀ ਦੁਆਰਾ ਕੀਤੀ ਗਈ। ਇਸ ਮੌਕੇ ਤੇ ਡਾ. ਸੁਖਮੀਤ ਨੇ  ਵਿਦਿਆਰਥੀਆਂ ਨੂੰ ਆਪਣੇ ਦੰਦਾਂ ਪ੍ਰਤੀ ਸੁਚੇਤ ਰਹਿਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇਬਾਹਰੀ ਸੁੰਦਰਤਾ ਦੇ ਨਾਲ-ਨਾਲ ਆਪਣੇ ਦੰਦਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ । ਡਾ. ਸੁਖ਼ਮੀਤ ਨੇ ਕਿਹਾ ਕਿ ਨੌਜਵਾਨਾਂ ਨੂੰ ਚਾਕਲੇਟ ਅਤੇ ਸਿਟੀਕੀ ਫ਼ੂਡ ਨਹੀਂ ਲੈਣਾ ਚਾਹੀਦਾ ਇਸ ਨਾਲ ਸਾਡੇ ਦੰਦਾਂ ਵਿਚ ਕਈ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡਾ ਮਿੱਠਾ ਖ਼ਾਣ ਨੂੰ ਮਨ ਕਰਦਾ ਹੈ ਤਾਂ ਮਿੱਠੇ ਫ਼ਲ ਖਾ ਸਕਦੇ ਹੋ ਕਿਉਂਕਿ ਫ਼ਲ ਅਤੇ ਸਲਾਦ ਖਾਣ ਨਾਲ  ਜਿਥੇ ਸਾਡੇ ਦੰਦਾ ਦੀ ਸਫ਼ਾਈ ਹੁੰਦੀ ਹੈ ਉਥੇ ਹੀ ਦੰਦਾਂ ਦੀ ਬਿਮਾਰੀਆਂ ਤੋ ਬਚਿਆ ਜਾ ਸਕਦਾ ਹੈ । ਸਕੂਲ ਦੇ ਪ੍ਰਿੰਸੀਪਲ ਪ੍ਰੇਮ ਲਤਾ ਨੇ ਡਾ. ਸੁਖਮੀਤ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਤਰਨਜੀਤ ਕੌਰ , ਜੋਤੀ ਬਾਲਾ , ਹਰਦੀਪ ਕੌਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।

No comments:

Post Top Ad

Your Ad Spot