ਐਚ.ਐਮ.ਵੀ. ਵਿਖੇ ਕਰਵਾਇਆ ਅੱਖਰਾਂ ਦਾ ਕਾਫ਼ਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 4 September 2016

ਐਚ.ਐਮ.ਵੀ. ਵਿਖੇ ਕਰਵਾਇਆ ਅੱਖਰਾਂ ਦਾ ਕਾਫ਼ਲਾ

ਜਲੰਧਰ 4 ਸਤੰਬਰ (ਜਸਵਿੰਦਰ ਆਜ਼ਾਦ)- ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵਲੋਂ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦਿਸ਼ਾ ਨਿਰਦੇਸ਼ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ।  ਇਸ ਪ੍ਰੋਗਰਾਮ ਵਿਚ ਸ਼੍ਰੀ ਗੁਰਭਜਨ ਗਿੱਲ ਜੀ (ਸ਼੍ਰੋਮਣੀ ਪੰਜਾਬੀ ਕਵੀ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।  ਪ੍ਰਿੰਸੀਪਲ ਮੈਡਮ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪੰਜਾਬੀ ਵਿਭਾਗ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਬੋਲੀ, ਸਾਹਿਤ, ਵਿਰਾਸਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ।  ਗੁਰਭਜਨ ਗਿੱਲ ਜੀ ਦੀ ਕਾਵਿਰਚਨਾ ਦੀ ਪ੍ਰਸ਼ੰਸਾ ਕਰਦਿਆਂ ਅਤੇ 'ਅੱਖਰ' ਮੈਗਜ਼ੀਨ ਦੀ ਟੀਮ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਪ੍ਰਮਿੰਦਰਜੀਤ ਦੀ ਕਾਵਿ ਰਚਨਾਂ ਤੋਂ ਜਾਣੂ ਕਰਵਾਇਆ।  ਮੁੱਖ ਮਹਿਮਾਨ ਗੁਰਭਜਨ ਗਿੱਲ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਉਂਦਿਆਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਕਾਵਿਰਚਨਾਵਾਂ ਸੁਣਾਈਆਂ। ਇਸ ਮੌਕੇ ਮਰਹੂਮ ਸ਼ਾਇਰ ਪ੍ਰਮਿੰਦਰਜੀਤ ਦੁਆਰਾ ਚਲਾਏ ਜਾਂਦੇ ਮੈਗ਼ਜ਼ੀਨ 'ਅੱਖਰ' ਰੀਲੀਜ਼ ਕੀਤਾ। ਪ੍ਰਮਿੰਦਰਜੀਤ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਮੈਗ਼ਜ਼ੀਨ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਵਿਚ ਸ਼ਾਮਲ 'ਅੱਖਰ' ਦੇ ਮੈਂਬਰ ਸੰਪਾਦਕ ਵਿਸ਼ਾਲ, ਡਾ. ਵਿਕਰਮਜੀਤ, ਇੰਦਰੇਸ਼ਮੀਤ, ਤ੍ਰਿਲੋਚਨ, ਸ਼੍ਰੀ ਜਗਜੀਤ ਵਿਸ਼ੇਸ਼ ਤੌਰ 'ਤੇ ਪਹੁੰਚੇ। 'ਅੱਖਰ' ਨਵੇਂ ਸਿਰਿਓਂ ਸ਼ੁਰੂ ਕਰਨ ਦੇ ਸਫ਼ਰ ਦੇ ਅਨੁਭਵ ਸਾਂਝੇ ਕੀਤੇ ਅਤੇ ਪ੍ਰਮਿੰਦਰਜੀਤ ਨਾਲ ਆਪਣੀ ਸ਼ਾਬਦਿਕ ਸਾਂਝ ਪ੍ਰਗਟ ਕੀਤੀ। ਇਸ ਮੌਕੇ 'ਤੇ ਡੀਨ ਹੋਲੀਸਟਿਕ ਡਾ. ਜਸਬੀਰ ਰਿਸ਼ੀ ਨੇ ਗੁਰਭਜਨ ਗਿੱਲ ਦੀ ਕਵਿਤਾ ਸੁਣਾਈ।  ਕਾਲਜ ਵਿਦਿਆਰਥਣ ਰਾਜਵਿੰਦਰ, ਅਨੁਰਾਧਾ ਅਤੇ ਅਰਸ਼ਦੀਪ ਨੇ ਆਪਣੀ ਸੂਫ਼ੀ ਗਾਇਨ ਅਤੇ ਕਵਿਤਾ ਦੀ ਪੇਸ਼ਕਾਰੀ ਕੀਤੀ। ਇਹ ਵਰਣਨਯੋਗ ਹੈ ਕਿ ਇਸ ਮੌਕੇ ਮੁੱਖ ਮਹਿਮਾਨ ਗੁਰਭਜਨ ਗਿਲ ਅਤੇ 'ਅੱਖਰ' ਮੈਗ਼ਜ਼ੀਨ ਦੀ ਸਾਰੀ ਟੀਮ ਨੂੰ ਪ੍ਰਿੰਸੀਪਲ ਮੈਡਮ ਵਲੋਂ ਸਨਮਾਨਿਤ ਕੀਤਾ ਗਿਆ। ਸਟੇਜ਼ ਸੰਚਾਲਨ ਪ੍ਰੋ. ਕੁਲਜੀਤ ਕੌਰ ਵਲੋਂ ਬਾਖ਼ੂਬੀ ਕੀਤਾ ਗਿਆ ਅਤੇ ਪ੍ਰੋ. ਨਵਰੂਪ (ਕਾਰਜਕਾਰੀ ਮੁਖੀ, ਪੰਜਾਬੀ ਵਿਭਾਗ) ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰਮਿੰਦਰਜੀਤ ਜੀ ਨੂੰ ਇੱਕ ਅਦੁੱਤੀ ਸਾਹਿਤਕਾਰ ਅਤੇ ਯੋਗ ਸੰਪਾਦਕ ਦੱਸਿਆ ਜਿਹਨਾਂ ਨੇ ਪੰਜਾਬੀ ਸਾਹਿਤ ਤੇ ਭਾਸ਼ਾ ਦੀ ਕਈ ਦਹਾਕੇ ਸੇਵਾ ਕੀਤੀ।  ਇਹ ਵਰਣਨਯੋਗ ਹੈ ਕਿ ਇਸ ਮੌਕੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਪੋਸਟਰਾਂ ਦੀ ਵੀ ਵਿਦਿਆਰਥਣਾਂ ਵਲੋਂ ਪ੍ਰਦਰਸ਼ਨੀ ਲਗਾਈ ਗਈ। ਇਸੀ ਮੌਕੇ 'ਤੇ ਪ੍ਰੋ. ਪੂਨਮ, ਸੁਖਵਿੰਦਰ, ਪ੍ਰਭਜੋਤ, ਹਰਮਨਪ੍ਰੀਤ, ਜਸਵਿੰਦਰ, ਸ਼੍ਰੀਮਤੀ ਪ੍ਰਭਜੋਤ, ਰਾਜਵਿੰਦਰ, ਅਰਵਿੰਦਰ ਅਤੇ ਪ੍ਰੋ. ਸ਼ਿਵਾਨੀ ਵੀ ਹਾਜ਼ਰ ਸਨ।

No comments:

Post Top Ad

Your Ad Spot