'ਤ੍ਰਿਵੇਣੀ' ਵਲੋਂ ਪਾਰਸਮਣੀ ਪਤ੍ਰਿਕਾ ਦੇ 'ਧਰਮਪਾਲ ਸਾਹਿਲ ਵਿਸ਼ੇਸ਼ ਅੰਕ' ਦਾ ਲੋਕ ਅਰਪਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 4 September 2016

'ਤ੍ਰਿਵੇਣੀ' ਵਲੋਂ ਪਾਰਸਮਣੀ ਪਤ੍ਰਿਕਾ ਦੇ 'ਧਰਮਪਾਲ ਸਾਹਿਲ ਵਿਸ਼ੇਸ਼ ਅੰਕ' ਦਾ ਲੋਕ ਅਰਪਣ

ਹੁਸ਼ਿਆਰਪੁਰ 4 ਸਤੰਬਰ (ਤਰਸੇਮ ਦੀਵਾਨਾ)-ਭਾਰਤ ਦੀ ਪ੍ਰਸਿੱਧ ਸਾਹਿਤਕ ਸੰਸਥਾ ''ਤ੍ਰਿਵੇਣੀ'' (ਜਲੰਧਰ) ਵਲੋਂ ਆਪਣੀ ਪਰੰਪਰਾ ਦੀ ਪਾਲਣਾ ਕਰਦਿਆਂ ਉੱਘੇ ਸਾਹਿਤਕਾਰ ਪ੍ਰਿੰਸੀਪਲ (ਡਾ.) ਧਰਮਪਾਲ ਸਾਹਿਲ ਨੂੰ ਹੁਸ਼ਿਆਰਪੁਰ ਸ਼ਹਿਰ ਵਿੱਚ ਆ ਕੇ ਸਨਮਾਨਿਤ ਕੀਤਾ ਅਤੇ ਸਾਹਿਤਕ ਪਤ੍ਰਿਕਾ ''ਪਾਰਸਮਣੀ'' ਦਾ ਧਰਮਪਾਲ ਸਾਹਿਲ 'ਵਿਸ਼ੇਸ਼ ਅੰਕ' ਵੀ ਰਿਲੀਜ ਕੀਤਾ। ਇਸ ਮੌਕੇ ਤੇ ''ਤ੍ਰਿਵੇਣੀ'' ਸੰਸਥਾ ਦੀ ਸੰਸਥਾਪਕ ਅਤੇ ਪਾਰਸਮਣੀ ਦੀ ਸੰਪਾਦਕ ਡਾ. ਗੀਤਾ ਡੋਗਰਾ, ਜਨਰਲ ਸੈਕਟਰੀ ਏ.ਕੇ. ਸ਼ਰਮਾ ਅਤੇ ਹੋਰ ਮੈਂਬਰ ਵੀ ਹੁਸ਼ਿਆਰਪੁਰ ਪੁੱਜੇ ਅਤੇ ਉਨਾਂ ਨੇ ਪ੍ਰਿੰ. ਸਾਹਿਲ ਦੇ ਸਨਮਾਨ ਅਤੇ ਪਤ੍ਰਿਕਾ ਲੋਕ ਅਰਪਣ ਦੀ ਰਸਮ ਅਦਾ ਕੀਤੀ। ਡਾ. ਗੀਤਾ ਡੋਗਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 'ਤ੍ਰਿਵੇਣੀ' ਸੰਸਥਾ ਸਾਹਿਤ ਸਾਧਨਾ ਵਿੱਚ ਲੀਨ ਅਤੇ ਮਨੁਖੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਵਾਲੇ ਸਾਹਿਤਕਾਰਾਂ ਨੂੰ ਉਨਾਂ ਦੇ ਹੀ ਸ਼ਹਿਰ ਜਾ ਕੇ ਉਨਾਂ ਦੇ ਸਾਥੀਆਂ ਵਿਚਕਾਰ ਸਨਮਾਨਤ ਕਰਦੀ ਹੈ। ਇਸੇ ਲੜੀ ਵਿੱਚ ਪ੍ਰਿੰ. ਸਾਹਿਲ ਦਾ ਸਨਮਾਨ ਕੀਤਾ ਗਿਆ। ਪ੍ਰਿੰ. ਸਾਹਿਲ ਨੇ ਆਪਣੇ ਨਾਵਲਾਂ, ਕਹਾਣੀਆਂ ਅਤੇ ਕਵਿਤਾਵਾਂ ਰਾਹੀਂ ਹਿੰਦੀ ਤੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ। ਉਨਾਂ ਦੀਆਂ ਕਿਰਤਾਂ ਤੇ ਦੇਸ਼ ਦੀਆਂ ਵੱਖੋ ਵੱਖਰੀਆਂ ਯੂਨੀਵਰਸਟੀਆਂ ਵਲੋਂ ਖੋਜ ਕਾਰਜ ਕਰਾ ਕੇ ਐਮ.ਫਿਲ ਅਤੇ ਪੀਐਚ.ਡੀ. ਦੀਆਂ ਡਿਗਰੀਆਂ ਪ੍ਰਦਾਨ ਕਰਨਾ ਉਨਾਂ ਦੇ ਮਿਆਰੀ ਸਾਹਿਤ ਦਾ ਪ੍ਰਮਾਣ ਹਨ। ਪ੍ਰਿ. ਸਾਹਿਲ ਕਥਨੀ ਤੇ ਕਰਨੀ ਦੀ ਸਮਾਨਤਾ ਤੇ ਪਹਿਰਾ ਦੇਣ ਵਾਲੇ ਲੇਖਕ ਹਨ। ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪ੍ਰਿੰ. ਸਾਹਿਲ ਵਲੋਂ ਵਿਸ਼ੇਸ਼ ਤੌਰ ਤੇ ਕੰਡੀ ਖੇਤਰ ਦੀ ਡੂੰਘੀ ਖੋਜ ਉਪਰੰਤ ਸ਼ਬਦ ਕੋਸ਼ (ਪੰਜਾਬੀ ਯੂਨੀਵਰਸਿਟੀ), ਕੰਢੀ ਦੀ ਸੱਭਿਆਚਾਰਕ ਵਿਰਾਸਤ ਅਤੇ ਕੰਢੀ ਦੇ ਲੋਕ-ਗੀਤਾਂ ਨੂੰ ਸਾਂਭਣ ਦਾ ਇਤਿਹਾਸਕ ਕੰਮ ਕੀਤਾ ਹੈ। ਜਿਸ ਦੀ ਰਾਸ਼ਟਰਪਧਰੀ ਸ਼ਲਾਘਾ ਹੋਈ ਹੈ। ਜਨਰਲ ਸਕੱਤਰ ਏ.ਕੇ. ਸ਼ਰਮਾ ਨੇ ਕਿਹਾ ਕਿ 'ਤ੍ਰਿਵੇਣੀ' ਸੰਸਥਾ ਪ੍ਰਿੰ. ਸਾਹਿਲ ਦਾ ਸਨਮਾਨ ਕਰਕੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦੀ ਹੈ। ਸਭ ਤੋਂ ਵੱਡੀ ਗੱਲ ਕਿ ਪ੍ਰਿੰ. ਸਾਹਿਲ ਨੇ ਪ੍ਰਤੀਕੂਲ ਹਾਲਤਾਂ ਵਿੱਚ ਵੀ ਸਾਹਿਤ ਸਿਰਜਣਾ ਨੂੰ ਆਪਣੇ ਜੀਵਨ ਦੀ ਤਾਕਤ ਬਣਾਇਆ ਹੋਇਆ ਹੈ। ਦੇਸ਼ ਦੇ ਸਮੂਚੇ ਲੇਖਕ ਵਰਗ ਨੂੰ ਉਨਾਂ ਤੇ ਮਾਣ ਹੈ ਅਤੇ ਉਨਾਂ ਨਾਲ ਖੜੋਤਾ ਹੈ। ਇਹ ਪ੍ਰੋਗਰਾਮ ਪੰਚਵਟੀ, ਬੁਲਾਂਵਾੜੀ, ਹੁਸ਼ਿਆਰਪੁਰ ਵਿੱਚ ਸੰਪਨ ਹੋਇਆ। ਇਸ ਮੌਕੇ ਤੇ ਡਾ. ਕੁਲਦੀਪ ਸਿੰਘ, ਗੁਰਮੀਤ ਕੌਰ, ਰਸ਼ਮੀ, ਯੋਗੇਸ਼ ਚੌਬੇ, ਕ੍ਰਿਸ਼ਨ ਚੌਬੇ, ਡਾ. ਅਰੁਣਾ ਸ਼ੁਕਲਾ ਅਤੇ ਹਿਮਾਨੀ ਸ਼ਰਮਾ ਆਦਿ ਨੇ ਪਾਰਸਮਣੀ ਦੇ ਧਰਮਪਾਲ ਸਾਹਿਲ ਵਿਸ਼ੇਸ਼ ਅੰਕ ਤੇ ਵੀ ਵਿਸਥਾਰ ਸਹਿਤ ਚਰਚਾ ਕੀਤੀ। ਆਖਿਰ ਵਿੱਚ ਡਾ. ਸਾਹਿਲ ਨੇ ਪਾਰਸਮਣੀ ਵਲੋਂ ਉਨਾਂ ਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਨ ਅਤੇ ਉਨਾਂ ਦੇ ਸ਼ਹਿਰ ਹੁਸ਼ਿਆਰਪੁਰ ਵਿਖੇ ਆ ਕੇ ਸਨਮਾਨਿਤ ਕਰਨ ਲਈ ਤ੍ਰਿਵੇਣੀ ਸੰਸਥਾ ਦੇ ਸੰਸਥਾਪਕ ਡਾ. ਗੀਤਾ ਡੋਗਰਾ ਅਤੇ ਜਨਰਲ ਸਕੱਤਰ ਏ.ਕੇ. ਸ਼ਰਮਾ ਅਤੇ ਬਾਕੀ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

No comments:

Post Top Ad

Your Ad Spot