ਦਿੱਲ ਨਾਲ ਜੂੜੀ ਭਾਸ਼ਾ ਹੈ ਪੰਜਾਬੀ ਅਤੇ ਦਿਲੋਂ ਚੰਗੇ ਨੇ ਇੱਥੇ ਦੇ ਲੋਕ-ਸੋਹਾ ਅਲੀ ਖਾਂਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 2 September 2016

ਦਿੱਲ ਨਾਲ ਜੂੜੀ ਭਾਸ਼ਾ ਹੈ ਪੰਜਾਬੀ ਅਤੇ ਦਿਲੋਂ ਚੰਗੇ ਨੇ ਇੱਥੇ ਦੇ ਲੋਕ-ਸੋਹਾ ਅਲੀ ਖਾਂਨ

  • ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਖੇ ਪੂਜੀ ਅਭਿਨੇਤਰੀ ਸੋਹਾ ਅਲੀ ਖਾਂਨ
  • ਫਿਲਮ 31 ਅਕਤੂਬਰ ਦੀ ਪ੍ਰਮੋਸ਼ਨ ਲਈ ਅਮ੍ਰਿਤਸਰ ਤੋਂ ਜਲੰਧਰ ਪੂਜੀ ਸੋਹਾ
ਜਲੰਧਰ 2 ਸਤੰਬਰ (ਜਸਵਿੰਦਰ ਆਜ਼ਾਦ)- ਪੰਜਾਬੀ ਭਾਸ਼ਾ ਦਿਲ ਨਾਲ ਜੂੜੀ ਹੋਈ ਹੈ ਅਤੇ ਇਥੋਂ ਦੇ ਲੋਕ ਦਿਲੋਂ ਚੰਗੇ ਹਨ, ਇਹ ਗੱਲ ਅਭਿਨੇਤਰੀ ਸੋਹਾ ਅਲੀ ਖਾਂਨ ਨੇ ਕਹੀ। ਉਹ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੂਰ ਕੈਂਪਸ ਵਿੱਖੇ ਪੁਜੀ ਸੀ। ਇੱਥੇ ਉਨਾਂ ਦੀ ਫਿਲਮ 31 ਅਕਤੂਬਰ ਦੀ ਪ੍ਰਮੋਸ਼ਨ ਲਈ ਸਮਾਗਮ ਕਰਵਾਇਆ ਗਿਆ। ਉਨਾਂ ਕਿਹਾ ਕਿ ਪੰਜਾਬੀਆਂ ਬਾਰੇ ਸੁੰਨਿਆ ਸੀ ਕਿ ਉਹ ਖਾਣਾ ਬੜੇ ਪਿਆਰ ਨਾਲ ਖਵਾਉਂਦੇ ਹਨ, ਮਗਰ ਇਥੇ ਆ ਕੇ ਦੇਖਿਆ ਕਿ ਪੰਜਾਬੀ ਮਾਂਵਾ ਵਾਂਗ ਖਾਣਾ ਖਵਾਉਂਦੇ ਹਨ। ਪੰਜਾਬੀ ਲੋਕ ਹਮੇਸ਼ਾ ਦੂਜੀਆ ਲਈ ਖੜੇ ਰਹਿੰਦੇ ਹਨ। ਇਸੇ ਗੱਲ ਨੂੰ ਦੇਖ ਪੰਜਾਬੀ ਬੋਲਨੀ ਸਿੱਖੀ ਹੈ। ਇਸ ਫਿਲਮ ਨੂੰ ਸੈਂਟ੍ਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਵਲੋਂ 40 ਕੱਟ ਦੀ ਡਿਮਾਂਡ ਕੀਤੀ ਗਈ ਸੀ, ਪਰ ਇਹਦੇ ਵਿੱਚੋਂ 9 ਕੱਟ ਹੀ ਕੱਟੇ ਗਏ ਸਨ। ਇਸ ਤੋਂ ਬਾਅਦ ਸੀਟੀ ਗਰੁੱਪ ਦੇ ਸਰਦਾਰਨੀ ਮੰਨਜੀਤ ਕੌਰ ਅੋਡਿਟੋਰਿਅਮ ਵਿੱਖੇ ਫਿਲਮ 31 ਅਕਤੂਬਰ ਦਾ ਟ੍ਰੇਲਰ ਦਿਖਾਇਆ ਗਿਆ। ਇੱਥੇ ਅਭਿਨੇਤਰੀ ਸੋਹਾ ਅਲੀ ਖਾਂਨ ਅਤੇ ਡਾਇਰੈਕਟਰ ਸ਼ਿਵਾਜੀ ਲੋਟਨ ਪਾਟਿਲ ਮੌਜੂਦ ਹਨ। ਸੋਹਾ ਨੇ ਕਿਹਾ ਕਿ ਫਿਲਮ ਭਾਰਤੀਯ ਇਤਿਹਾਸ ਦੇ ਕਾਲੇ ਦਿਨ 'ਤੇ ਅਧਾਰਿਤ ਹੈ। ਜਿਸ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਦੀ ਨੂੰ ਉਨਾਂ ਦੇ ਬਾਡੀ ਗਾਰਡਾਂ ਨੇ ਗੋਲੀ ਮਾਰੀ ਸੀ।  ਇਸ ਤੋਂ ਬਾਅਦ ਦਿੱਲੀ ਵਿੱਚ ਸਿੱਖਾ ਨੂੰ ਦੋਸ਼ੀ ਮਨਨਾ ਸ਼ੁਰੂ ਕੀਤਾ ਗਿਆ।  ਉਹ ਦਿਨ ਭਾਰਤ ਦੇ ਇਤਿਹਾਸ ਵਿੱਚ ਕਾਲਾ ਦਿਨ ਮੰਨਿਆ ਗਿਆ ਸੀ। ਉਸ ਦੁਰਾਨ 24 ਤੋਂ 36 ਘੰਟਿਆ ਦੇ ਵਿੱਚ ਹੌਈ ਹਿੰਸਕ ਘਟਨਾਵਾਂ 'ਤੇ ਫਿਲਮ ਅਧਾਰਿਤ ਹੈ। ਉਨਾਂ ਕਿਹਾ ਕਿ ਉਸ ਸਮੇਂ ਵਿੱਚ ਲੀਗਲ ਸਿਸਟਮ ਵਿੱਚ ਖਾਮਿਆ ਬਹੁਤ ਸਨ, ਲੇਕਿਨ ਦੂਜੇ ਲੋਕਾਂ ਨੇ ਸਿੱਖਾਂ ਨੂੰ ਸਹਿਯੋਗ ਦਿੱਤਾ ਸੀ। ਇਹ ਇਕਜੁੱਟ ਹੋਣ ਦਾ ਉੱਦਾਹਰਣ ਹੈ। ਉਨਾਂ ਕਿਹਾ ਕਿ ਫਿਲਮ ਸਾਤ ਸੰਤਬਰ ਨੂੰ ਰਿਲੀਜ਼ ਹੋਨ ਜਾ ਰਹੀ ਹੈ। ਸਾਰਿਆ ਨੂੰ ਜ਼ਰੂਰ ਦੇਖਣੀ ਚਾਹਿਦੀ ਹੈ। ਇਸ ਦੁਰਾਣ ਸੀਟੀ ਮਯੂਜ਼ਿਕ ਸੁਸਾਇਟੀ ਦੇ ਅਧੀਨ ਇੰਟਰਨੈਸ਼ਨਲ ਵਿਦਿਆਰਥੀਆਂ ਨੇ ਪਟਿਆਲਾ ਪੈਗ ਅਤੇ ਲਾਦੇਨ ਗੀਤ ਗਾਇਆ। ਕਸ਼ਮੀਰ ਦੀ ਵਿਦਿਆਰਥਣ ਸੂਜਾ ਨੇ ਵੀ ਗੀਤ ਗਾਇਆ। ਸੀਟੀ ਗਰੁੱਪ ਆਫ਼ ਇੰਸ਼ਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਅਭਿਨੇਤਰੀ ਸੋਹਾ ਅਲੀ ਖਾਂਨ ਅਤੇ ਫਿਲਮ ਪ੍ਰਡੁਸਰ ਹੈਰੀ ਸੱਚਦੇਵਾ ਨੂੰ ਫਿਲਮ ਲਈ ਸ਼ੂਭਕਾਮਨਾਵਾਂ ਦੀਤੀਆਂ।

No comments:

Post Top Ad

Your Ad Spot