ਦੁਸਾਂਝ ਕਲਾਂ ਇਲਾਕੇ ਚ ਟਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਲੋਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 September 2016

ਦੁਸਾਂਝ ਕਲਾਂ ਇਲਾਕੇ ਚ ਟਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਲੋਕ

  • ਲੋਕ ਮੋਟਰਸਾਇਕਲਾਂ ਦੇ ਪਟਾਕੇ ਵਜਾਉਣ ਵਾਲ਼ਿਆਂ ਤੋਂ ਪ੍ਰੇਸ਼ਾਨ
  • ਪੁਲਿਸ ਵਲੋਂ ਨਾਕੇ ਲਗਾ ਕੇ ਆਮ ਲੋਕਾਂ ਨੂੰ ਕੀਤਾ ਜਾਂਦਾ ਪ੍ਰੇਸ਼ਾਨ
ਦੁਸਾਂਝ ਕਲਾਂ 15 ਸਤੰਬਰ (ਸੁਰਿੰਦਰ ਪਾਲ ਕੁੱਕੂ)-ਪੁਲਿਸ ਚੌਕੀ ਦੁਸਾਂਝ ਕਲਾਂ ਅਧੀਨ ਪੈਂਦੇ ਇਲਾਕੇ ਦੇ ਲੋਕ ਇੱਕ ਪਾਸੇ ਲੋਫਰਵਾਜ ਅਤੇ ਲਫੰਗੇ ਕਿਸਮ ਦੇ ਨੌਜਵਾਨਾਂ ਤੋਂ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਪੁਲਿਸ ਚੌਕੀ ਦੁਸਾਂਝ ਕਲਾਂ ਦੀ ਪੁਲਿਸ ਵਲੋਂ ਥਾਂ ਥਾਂ ਨਾਕੇ ਲਗਾ ਕੇ ਆਮ ਤੇ ਮੇਹਨਤੀ ਲੋਕਾਂ ਦੇ ਚਲਾਣ ਕੱਟਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਦਕਿ ਨਾਕੇ ਦੌਰਾਨ ਸ਼ਾਹੂਕਾਰਾਂ ਦੇ ਵਿਗੜੇ ਕਾਕਿਆਂ ਨੂੰ ਪੁਲਿਸ ਵਲੋਂ ਸੈਲੀਊਟ ਮਾਰ ਮਾਰ ਕੇ ਲੰਘਾਇਆ ਜਾਂਦਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇੱਕ ਮੋਟਰਸਾਇਕਲ ਤੇ ਚਾਰ ਚਾਰ ਵਿਗੜੇ ਹੋਏ ਨੌਜਵਾਨ ਬੈਠ ਕੇ ਜਦੋਂ ਪਟਾਖੇ ਵਜਾਉਂਦੇ ਹਨ ਤਾਂ ਕੋਲੋਂ ਲੰਘਣ ਵਾਲਾ ਡਰ ਜਾਂਦਾ ਹੈ ਜਿਸ ਕਾਰਣ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ, ਜਿਸ ਕਾਰਣ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਚੌਕੀ ਦੁਸਾਂਝ ਕਲਾਂ ਦੀ ਪੁਲਿਸ ਵਲੋਂ ਥਾਂ ਥਾਂ ਤੇ ਨਾਕੇ ਲਗਾ ਕੇ ਆਮ ਤੇ ਮੇਹਨਤੀ ਲੋਕਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਇਲਾਕੇ ਵਿੱਚ ਬਿਨਾਂ ਪੇਪਰਾਂ ਤੋਂ ਬੱਸਾਂ, ਟਰੱਕ ਅਤੇ ਟੈਂਕਰ ਆਮ ਦੇਖੇ ਜਾ ਸਕਦੇ ਹਨ ਇਥੋਂ ਤੱਕ ਕੇ ਬਹੁਤ ਸਾਰੇ ਟਿੱਪਰ ਤਾਂ ਬਿਨਾ ਨੰਬਰ ਤੋਂ ਵੀ ਘੁੰਮ ਰਹੇ ਹਨ, ਜਿਹਨਾਂ ਨੂੰ ਰੋਕ ਕੇ ਪੁਛਣ ਦੀ ਪੁਲਿਸ ਹਿੰਮਤ ਵੀ ਨਹੀਂ ਕਰਦੀ ਚਲਾਣ ਕੱਟਣਾਂ ਤਾਂ ਦੂਰ ਦੀ ਗਲ। ਲੋਕਾਂ ਨੇ ਦੱਸਿਆ ਜਲੰਧਰ ਤੋਂ ਟ੍ਰੈਫਿਕ ਪੁਲਿਸ ਜਦੋਂ ਦੁਸਾਂਝ ਕਲਾਂ ਇਲਾਕੇ ਵਿੱਚ ਨਾਕਾ ਲਗਾ ਕਿ ਵੱਡੀਆਂ ਗੱਡੀਆਂ ਚੈੱਕ ਕਰਦੀ ਹੈ ਤਾਂ ਸੜਕਾਂ ਤੇ ਸਨਾਟਾ ਛਾਅ ਜਾਂਦਾ ਹੈ ਤੇ ਡਰਾਇਵਰ ਇੱਕ ਦੂਜੇ ਨੂੰ ਦਸਕੇ ਆਪਣਾ ਰੂਟ ਬਦਲ ਲੈਂਦੇ ਹਨ। ਇਲਾਕੇ ਭਰ ਦੇ ਲੋਕਾਂ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਲਾਕੇ ਦੀ ਅਮਨ ਸ਼ਾਂਤੀ ਅਤੇ ਜਾਨ ਮਾਲ ਦੀ ਰਾਖੀ ਲਈ ਇਹਨਾਂ ਲੋਫਰ ਕਿਸਮ ਦੇ ਵਿਗੜੇ ਕਾਕਿਆਂ ਨੂੰ ਨੱਥ ਪਾਈ ਜਾਵੇ ਅਤੇ ਬਿਨਾ ਨੰਬਰੀ ਗੱਡੀਆਂ ਤੇ ਸਖਤੀ ਕੀਤੀ ਜਾਵੇ। ਜਦੋਂ ਇਸ ਸੰਬੰਧੀ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਸੁਰਜੀਤ ਸਿੰਘ ਪੁੱਛਿਆ ਤਾਂ ਉਹਨਾਂ ਹਰ ਵਾਰ ਦੀ ਤਰਾਂ ਕਿਹਾ ਕਿ ਜਲਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

No comments:

Post Top Ad

Your Ad Spot