ਯੂਥ ਅਕਾਲੀ ਦਲ ਦੀ 5 ਅਕਤੂਬਰ ਮੋਟਰ ਸਾਇਕਲ ਤੇ ਕਾਰ ਰੈਲੀ ਨੂੰ ਸਫਲ ਕਰਨ ਲਈ ਮੋਹਾਲੀ ਦੇ ਅਕਾਲੀ ਆਗੂਆਂ ਵੱਲੋਂ ਕੀਤੀ ਗਈ ਮੀਟਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 September 2016

ਯੂਥ ਅਕਾਲੀ ਦਲ ਦੀ 5 ਅਕਤੂਬਰ ਮੋਟਰ ਸਾਇਕਲ ਤੇ ਕਾਰ ਰੈਲੀ ਨੂੰ ਸਫਲ ਕਰਨ ਲਈ ਮੋਹਾਲੀ ਦੇ ਅਕਾਲੀ ਆਗੂਆਂ ਵੱਲੋਂ ਕੀਤੀ ਗਈ ਮੀਟਿੰਗ

ਬੱਬੀ ਬਾਦਲ ਨੇ ਯੂਥ ਅਕਾਲੀ ਦਲ ਦੇ ਵਰਕਰਾ ਨੂੰ ਰੈਲੀ ਲਈ ਕੀਤਾ ਲਾਮਬੰਦ
ਯੂਥ ਅਕਾਲੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਸੁਖਇੰਦਰ ਸਿੰਘ ਬੱਬੀ ਬਾਦਲ, ਨਾਲ ਨਜਰ ਆ ਰਹੇ ਹਨ ਹਰਪਾਲ ਜੂਨੇਜਾ, ਚਰਨਜੀਤ ਬਰਾੜ, ਪਰਮਜੀਤ ਸਿੰਘ ਕਾਹਲੌ, ਹਰਮਨਪ੍ਰੀਤ ਸਿੰਘ ਪ੍ਰਿਸ, ਸਤਿੰਦਰ ਗਿੱਲ, ਗੁਰਮੁੱਖ ਸਿੰਘ ਸੋਹਲ, ਬਲਜੀਤ ਕੁੰਭੜਾ, ਪਰਮਜੀਤ ਕੌਰ ਲਾਡਰਾ, ਜ਼ਸਰਾਜ ਸਿੰਘ ਸੋਨੰ।
ਚੰਡੀਗੜ੍ਹ 27 ਸਤੰਬਰ (ਬਲਜੀਤ ਰਾਏ)- ਇਥੇ ਗੁਰਦੂਆਰਾ ਸ੍ਰੀ ਅੰਬ ਸਾਹਿਬ ਵਿਖੇ ਸ਼੍ਰੋਮਣੀ ਯੂਥ ਅਕਾਲੀ ਦਲ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਮੋਹਾਲੀ ਦੀ ਸਾਰੀ ਲੀਡਰਸ਼ਿਪ ਨੇ ਸਰਗਰਮੀ ਨਾਲ ਹਿੱਸਾ ਲਿਆ। ਮੀਟਿੰਗ ਦਾ ਮੁੱਖ ਮਕਸਦ ਸੀ ਯੂਥ ਅਕਾਲੀ ਦਲ ਦੀ 5 ਅਕਤੂਬਰ ਨੂੰ ਮੋਹਾਲੀ ਤੋਂ ਪਟਿਆਲੇ ਤੱਕ ਹੋਣ ਵਾਲੀ ਕਾਰ ਅਤੇ ਮੋਟਰ ਸਾਇਕਲ ਰੈਲੀ ਇਸ ਰੈਲੀ ਵਿਚ ਯੂਥ ਅਕਾਲੀ ਦਲ ਦੇ ਵਰਕਰ ਅਕਾਲੀ ਦਲ ਦੀਆਂ ਪ੍ਰਾਪਤੀਆਂ ਨੂੰ ਘਰਘਰ ਤੱਕ ਪਹਿਚਾਉਣਗੇ। ਤੇ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਦੇਣਗੇ। ਜਿਸ ਨੂੰ ਕਿ ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਰੈਲੀ ਨੂੰ ਸਫਲ ਬਣਾਉਣ ਲਈ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਵਰਕਰਾ ਨੂੰ ਸੰਬੋਧਨ ਕੀਤਾ ਜਿਸ ਵਿੱਚ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ, ਮਲਵਾ ਜ਼ੋਨ2 ਦੇ ਪ੍ਰਧਾਨ ਹਰਪਾਲ ਜੂਨੇਜਾ, ਚਰਨਜੀਤ ਸਿੰਘ ਬਰਾੜ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਕਾਹਲੋ, ਪੰਜਾਬ ਰਾਜ ਮਹਿਲਾ ਕਮਿਸ਼ਨ ਪਰਮਜੀਤ ਕੌਰ ਲਾਡਰਾ, ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸਤਿੰਦਰ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿਸ, ਮਾਰਕੀਟ ਕਮੈਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਐੱਸ.ਸੀ. ਵਿੰਗ ਦੇ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਚੇਅਰਮੈਨ ਰੇਸਮ ਸਿੰਘ, ਸਖਦੇਵ ਸਿੰਘ ਪਟਵਾਰੀ ਨੇ ਵਰਕਰਾ ਵਿੱਚ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਬੋਲਦਿਆਂ ਬੱਬੀ ਬਾਦਲ ਨੇ ਕਿਹਾ ਕਿ 5 ਅਕਤੂਬਰ ਨੂੰ ਹੋਣ ਵਾਲੀ ਕਾਰ ਤੇ ਮੋਟਰ ਸਾਈਕਲ ਵਿਸਾਲ ਰੈਲੀ ਵਿਚ ਨੌਜਵਾਨ ਵੱਧਚੜ ਕੇ ਹਿੱਸਾ ਲੈਣ ਅਤੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਨੂੰ ਘਰਘਰ ਤੱਕ ਪੁੱਜਦਾ ਕਰਨ। ਉਨ੍ਹਾਂ ਮੌਕੇ ਤੇ ਹਾਜ਼ਰ ਅਕਾਲੀ ਦਲ ਦੇ ਮੋਹਾਲੀ ਦੀ ਲੀਡਰਸ਼ਿਪ ਨੂੰ ਅਕਾਲੀ ਦਲ ਨੂੰ ਮਜਬੂਤ ਕਰਨ ਦਾ ਸੱਦਾ ਦਿੰਦੇ ਆਖਿਆਂ ਕਿ ਤੁਹਾਡੀ ਮਿਹਨਤ ਸਦਕਾ ਵਿਧਾਨ ਸਭਾਂ ਚੋਣਾ ਵਿਚ ਇਕ ਵਾਰ ਫਿਰ ਅਕਾਲੀ ਭਾਜਪਾ ਇਕੱਠਜੋੜ ਦੀ ਤੀਜੀ ਵਾਰ ਸਰਕਾਰ ਗਠਨ ਕਰ ਕੇ ਇਹ ਗਠਜੋੜ ਇਤਿਹਾਸ ਸਿਰਜੇਗਾ। ਇਸ ਮੌਕੇ ਤੇ ਜ਼ਸਵੀਰ ਕੌਰ ਅੱਤਰੀ ਐਮ.ਸੀ., ਕਮਲਜੀਤ ਸਿੰਘ ਰੂਬੀ ਐਮ.ਸੀ., ਰਜਿੰਦਰ ਕੌਰ ਐੱਮ.ਸੀ., ਪਰਵਿੰਦਰ ਸਿੰਘ ਤਸਿੰਬਲੀ, ਨਰਿੰਦਰ ਮੋਹਣੀ, ਹਰਮਿੰਦਰ ਕੌਰ ਲਾਂਬਾ, ਤਜਿੰਦਰ ਸਿੰਘ ਸੇਰਗਿੱਲ, ਗੁਰਮੇਲ ਸਿੰਘ ਮੋਜੇਵਾਲ, ਪੰਜਾਬ ਸਿੰਘ ਕੰਗ, ਸੁਖਦੇਵ ਸਿੰਘ ਪੰਜੇਟਾ, ਨਸੀਬ ਸਿੰਘ, ਸੁਰਿੰਦਰ ਸਿੰਘ ਕਲੇਰ, ਜ਼ਸਰਾਜ ਸਿੰਘ ਸੋਨੂੰ, ਰਣਜੀਤ ਸਿੰਘ ਬਰਾੜ, ਇਕਬਾਲ ਸਿੰਘ ਜਨਰਲ ਸਕੱਤਰ, ਜਗਤਾਰ ਸਿੰਘ ਘੜੂੰਆ, ਗਗਨ ਬੈਂਸ, ਨਰਿੰਦਰ ਸਿੰਘ, ਹਰਪਾਲ ਸਿੰਘ, ਬਿੰਨੀ ਸਿੰਘ, ਮਹਿੰਦਰ ਸਿੰਘ, ਸੁਰਮੁਖ ਸਿੰਘ ਸਿਆਉ ਜਨਰਲ ਸਕੱਤਰ, ਬਿੱਟੂ ਜਗਤਪੁਰਾ ਜਨਰਲ ਸਕੱਤਰ, ਗੁਰਮੇਲ ਸਿੰਘ ਢੇਲਪੁਰ, ਮੋਹਨ ਸਿੰਘ ਨੰਬਰਦਾਰ, ਸੁਖਪ੍ਰੀਤ ਸਿੰਘ ਮੀਤ ਪ੍ਰਧਾਨ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ, ਵਿੰਨੀ ਸਿੰਘ, ਜਗਦੀਸ ਸਿੰਘ ਸੀ.ਟੀ.ਯੂ. ਆਦਿ ਹਾਜ਼ਰ ਸਨ।

No comments:

Post Top Ad

Your Ad Spot