ਬੱਬੀ ਬਾਦਲ ਦੇ ਸਹਿਯੋਗ ਸਦਕਾ ਗੁਰਦੂਆਰਾ ਸਹਿਬ ਫੇਜ਼11 ਅਜੀਤਗੜ੍ਹ ਵਿਖੇ ਫਰ੍ਹੀ ਆਯੂਰਵੇਦਿਕ ਮੈਡੀਕਲ ਕੈਂਪ ਲਗਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 September 2016

ਬੱਬੀ ਬਾਦਲ ਦੇ ਸਹਿਯੋਗ ਸਦਕਾ ਗੁਰਦੂਆਰਾ ਸਹਿਬ ਫੇਜ਼11 ਅਜੀਤਗੜ੍ਹ ਵਿਖੇ ਫਰ੍ਹੀ ਆਯੂਰਵੇਦਿਕ ਮੈਡੀਕਲ ਕੈਂਪ ਲਗਾਇਆ

ਹਰਸੁਖਇੰਦਰ ਸਿੰਘ ਬੱਬੀ ਬਾਦਲ ਫਰ੍ਹੀ ਆਯੂਰਵੇਦਿਕ ਮੈਡੀਕਲ ਕੈਂਪ ਦੌਰਾਨ
ਚੰਡੀਗੜ੍ਹ 30 ਸਤੰਬਰ (ਬਲਜੀਤ ਰਾਏ)- ਅੱਜ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੇ ਸਹਿਯੋਗ ਸਦਕਾ ਤੇ ਬੀਬੀ ਅਮਨ ਲੁਥਰਾ ਜਨਰਲ ਸਕੱਤਰ ਇਸਤਰੀ ਅਕਾਲੀ ਦਲ ਵੱਲੋਂ ਸ੍ਰੀ ਮਤੀ ਰਾਕੇਸ਼ ਬਾਲਾ ਆਸ਼ਟਾ ਬੱਲ ਆਸ਼ਟਾ ਬਿੰਨਟਾ ਆਸ਼ਟਾ ਦੀ ਯਾਦ ਵਿੱਚ ਫਰ੍ਹੀ ਆਯੂਰਵੇਦਿਕ ਮੇਡੀਕਲ ਕੈਂਪ ਗੁਰਦੂਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼11 ਅਜੀਤਗੜ੍ਹ ਵਿਖੇ ਲਗਾਇਆ ਗਿਆ। ਜਿਸ ਵਿੱਚ ਡਾਕਟਰ ਭਾਰਤੀ ਸੀ.ਐੱਮ.ਓ. ਅਤੇ ਸਮੂੱਹ ਟੀਮ ਵੱਲੋਂ ਵੱਡੀ ਗਿਣਤੀ ਵਿਚ ਮਰੀਜਾਂ ਦਾ ਫਰ੍ਹੀ ਮੈਡੀਕਲ ਚੈੱਕਅੱਪ ਕੀਤਾ ਗਿਆ ਅਤੇ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਿਆਸੀ ਰੁਝੇਵਿਆਂ ਦੇ ਨਾਲਨਾਲ ਸਮਾਜਿਕ ਸੇਵਾ ਕਰਨੀ ਵੀ ਬਹੁਤ ਜਰੂਰੀ ਹੈ।
ਇਸ ਮੌਕੇ ਸਿਮਰਨਜੀਤ ਸਿੰਘ ਚੰਦੂਮਾਜਰਾ, ਗੁਰਮੁੱਖ ਸਿੰਘ ਸੋਹਲ ਐੱਮ.ਸੀ., ਪਰਮਜੀਤ ਸਿੰਘ ਕਾਹਲੋ ਸ਼ਹਿਰੀ ਪ੍ਰਧਾਨ, ਬੀਬੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ, ਗੁਰਮੀਤ ਸਿੰਘ ਵਾਲਿਆ ਐੱਮ.ਸੀ., ਜ਼ਸਰਾਜ ਸਿੰਘ ਸੋਨੂੰ ਚੇਅਰਮੈੱਨ ਸ਼ਹੀਦ ਬਾਬਾ ਦੀਪ ਸਿੰਘ ਕਲੱਬ, ਗੁਰਮੀਤ ਸਿੰਘ ਮਨੇਜਰ ਆਰ.ਈ.ਸੀ., ਜ਼ਸਵੀਰ ਕੌਰ ਅਤਲੀ ਐੱਮ.ਸੀ., ਹਰਪਾਲ ਸਿੰਘ ਸੋਢੀ ਪ੍ਰਧਾਨ ਗੁਰਦੂਆਰਾ ਸਾਹਿਬ, ਬਲਬੀਰ ਸਿੰਘ ਖਾਲਸਾ ਸਾਬਕਾ ਪ੍ਰਧਾਨ, ਗੁਰਮੇਲ ਸਿੰਘ ਮੌਜ਼ੋਵਾਲ ਸਰਕਲ ਪ੍ਰਧਾਨ, ਹਰਪਾਲ ਸਿੰਘ ਪ੍ਰਧਾਨ ਕਲੱਬ, ਬੀਬੀ ਕਸਮੀਰ ਕੌਰ ਮੈਂਬਰ ਜਨਰਲ ਕੌਸਲ, ਪਿੰਕੀ ਸੋਨੀ, ਬਲਦੇਵ ਸਿੰਘ ਮੱਲੀ ਸਾਬਕਾ ਪ੍ਰਧਾਨ, ਬਲਜੀਤ ਸਿੰਘ ਖੋਖਰ, ਜਗਮੇਲ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ, ਜੱਸੀ ਆਸਟਾ, ਬੱਬੂ ਆਸਟਾ, ਕੋਮਲਪ੍ਰੀਤ ਲੁਥਰਾ ਆਦਿ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।

No comments:

Post Top Ad

Your Ad Spot