ਕਨੇਡਾ ਵਿੱਚ ਗਰਮੀਆਂ ਦੀ ਰੁੱਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 30 August 2016

ਕਨੇਡਾ ਵਿੱਚ ਗਰਮੀਆਂ ਦੀ ਰੁੱਤ

ਸਰਦੀਆਂ ਦੀ ਬਰਫ ਪਿਘਲਦਿਆਂ ਹੀ ਘਾਹ ਦੀਆਂ ਕਰੂੰਬਲਾਂ ਫੁੱਟਨੀਆਂ ਸ਼ੁਰੂ ਹੋ ਜਾਂਦੀਆਂ ਹਨ। ਬੂਟਿਆਂ ਦੀਆਂ ਟਾਹਣੀਆਂ ਤੇ ਹਰੇ ਹਰੇ ਪੱਤੇ ਦਿਖਾਈ ਦੇਣ ਲੱਗ ਪੈਂਦੇ ਹਨ।ਹਰ ਪਾਸੇ ਹਰਿਆਵਲ ਇੱਕ ਸੁਖਾਂਵਾਂ ਜਿਹਾ ਵਾਤਾਵਰਣ ਪੇਸ਼ ਕਰਦੀ ਹੈ। ਪਾਰਕਾਂ ਦੀਆਂ ਰੌਣਕਾਂ ਵਧ ਜਾਂਦੀਆਂ ਹਨ। ਬਜੁਰਗ ਔਰਤਾਂ ਅਤੇ ਪੁਰਸ਼ ਸ਼ਾਮ ਵੇਲੇ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਨਾਲ ਲੈ ਪਾਰਕਾਂ ਵਿੱਚ ਤਿੰਨ ਚਾਰ ਘੰਟੇ ਬਿਤਾਅ ਜਾਂਦੇ ਹਨ। ਆਦਮੀ ਤਾਸ਼ ਖੇਡਣ ਵਿੱਚ ਰੁੱਝ ਜਾਂਦੇ ਹਨ ਤੇ ਔਰਤਾਂ ਦੁਖ ਸੁਖ ਫੋਲਣ ਤੇ ਆਪਣੇ ਪਿੰਡਾਂ ਦੀ ਜਿੰਦਗੀ ਨੂੰ ਯਾਦ ਕਰ ਗੁਣਗੁਨਾਣ ਲੱਗ ਜਾਂਦੀਆਂ ਹਨ। ਉਹਨਾਂ ਨੇ ਕਨੇਡਾ ਦੀ ਧਰਤੀ ਤੇ ਹੀ ਪੰਜਾਬ ਵਸਾ ਲਿਆ ਹੈ ।ਮਿਹਨਤ ਕਰਕੇ ਵੱਡੇ ਵੱਡੇ ਆਲੀਸ਼ਾਨ ਘਰ ਬਣਾ ਲੈ ਹਨ। ਵੱਡੀਆਂ ਵੱਡੀਆਂ ਗੱਡੀਆਂ ਉਹਨਾਂ ਦੇ ਘਰਾਂ ਦਾ ਸ਼ਿੰਗਾਰ ਹਨ। ਬਜੁਰਗ ਗੌਰਮੈਂਟ ਵੱਲੋ ਪੈਨਸ਼ਨ ਲੈ ਰਹੇ ਹਨ ।ਸਭਤੋਂ ਵਿਸ਼ੇਸ਼ ਖੂਬੀ ਇਹ ਹੈ ਕਿ ਏਥੇ ਵਸਦੇ ਪੰਜਾਬੀ ਅਪਨੇ ਵਿਰਸੇ ਨੂੰ ਵੀਨਾਲ ਲੈਕੇ ਚਲ ਰਹੇ ਹਨ। ਕੋਈ ਗੁਰਪੁਰਬ ਹੋਵੇ ਜਾਂ ਕੋਈ ਤਿਉਹਾਰ ਸਭ ਰੀਝ ਨਾਲ ਮਨਾਂਉਦੇ ਹਨ। ਤੀਆਂ ਦੇ ਮੇਲੇ ਵੀ ਲਗਦੇ ਹਨ ਤੇ ਛਿੰਜਾਂ ਵੀ ਪੈਂਦੀਆਂ ਹਨ। ਕਾਸ਼ ਕਿ ਸਾਡੇ ਪੰਜਾਬੀਆਂ ਨੂੰ ਇਹ ਸਹੂਲਤਾਂ ਅਪਨੀ ਧਰਤੀ ਤੇ ਮਿਲਦੀਆਂ ਤਾਂ ਸਾਡੇ ਮਾਂ ਬਾਪ ਵਲੋਂ ਉਸਾਰੀਆਂ ਹਵੇਲੀਆਂ ਨੂੰ ਅੱਜ ਤਾਲੇ ਨਾ ਲਗਦੇ ਸਾਡੀਆਂ ਰੌਣਕਾਂ ਸਾਡੀ ਧਰਤੀ ਪੰਜਾਬ ਵਿੱਚ ਹੀ ਰਹਿਦੀਆਂ।
-ਬਲਵੰਤ ਕੌਰ ਛਾਬੜਾ, ਕੈਨੇਡਾ

No comments:

Post Top Ad

Your Ad Spot