ਕਾ. ਤਰਲੋਕ ਸਿੰਘ ਦੀ ਮੌਤ ਤੇ ਆਗੂਆਂ ਵਲੋਂ ਸੋਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 2 August 2016

ਕਾ. ਤਰਲੋਕ ਸਿੰਘ ਦੀ ਮੌਤ ਤੇ ਆਗੂਆਂ ਵਲੋਂ ਸੋਗ

ਕਾ. ਤਰਲੋਕ ਸਿੰਘ ਦੀ ਫਾਇਲ ਫੋਟੋ
ਦੁਸਾਂਝ ਕਲਾਂ 2 ਅਗਸਤ (ਸੁਰਿੰਦਰ ਪਾਲ ਕੁੱਕੂ)- ਇਤਿਹਾਸਕ ਅਤੇ ਕਾਮਰੇਡਾਂ ਦੇ ਨਾਮ ਤੇ ਮਸ਼ਹੂਰ ਪਿੰਡ ਦੁਸਾਂਝ ਕਲਾਂ ਦੇ ਇਨਕਲਾਬੀ ਅਤੇ ਸੰਘਰਸ਼ੀ ਕਾ. ਤਰਲੋਕ ਸਿੰਘ ਜਿਥੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਛੱਡ ਅਕਾਲਾ ਚਲਾਣਾ ਕਰ ਗਏ ਉਥੇ ਸੀ ਪੀ ਐਮ ਲਈ ਕੰਮ ਕਰਨ ਵਾਲ਼ੇ ਆਪਣੇ ਸਾਥੀਆਂ ਨੂੰ ਵੀ ਸਦੀਵੀ ਵਿਛੋੜਾ ਦੇ ਗਏ ਹਨ। ਕਾ. ਤਰਲੋਕ ਸਿੰਘ ਨੇ ਸਾਰੀ ਉਮਰ ਸੀ ਪੀ ਐਮ ਪਾਰਟੀ ਵਿੱਚ ਸੇਵਾਵਾਂ ਨਿਭਾਈਆਂ ਅਤੇ ਪਾਰਟੀ ਦੇ ਅਕੀਦਿਆਂ ਤੇ ਪਹਿਰਾ ਦਿੰਦਿਆਂ ਲੋਕਾਂ ਦੇ ਨਾਲ਼ ਹੁੰਦੀ ਧੱਕੇਸ਼ਾਹੀ ਨਾਲ਼ ਜੂਝਦੇ ਰਹੇ। ਤਰਲੋਕ ਸਿੰਘ ਪਿੰਡ ਦੁਸਾਂਝ ਦਾ 10 ਸਾਲ ਸਰਪੰਚ ਰਿਹਾ ਅਤੇ ਪਿੰਡ ਦੇ ਵਿਕਾਸ ਲਈ ਬੇਦਾਗ ਸੇਵਾਵਾਂ ਨਿਭਾਈਆਂ। ਅੱਜ ਅਚਾਨਕ ਸਾਬਕਾ ਸਰਪੰਚ ਕਾ. ਤਰਲੋਕ ਸਿੰਘ ਦੀ ਮੌਤ ਤੇ ਪਰਿਵਾਰਕ ਮੈਂਬਰਾਂ, ਇਲਾਕਾ ਵਾਸੀ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਾ. ਤਰਲੋਕ ਸਿੰਘ ਨੂੰ ਨਮ ਅੱਖਾਂ ਨਾਲ਼ ਵਿਦਾਇਗੀ ਦਿਤੀ। ਸਸਕਾਰ ਵੇਲੇ ਤਰਲੋਕ ਸਿੰਘ ਦਾ ਪਰਿਵਾਰ, ਇਲਾਕਾ ਵਾਸੀ ਤ ਵੱਖ ਵੱਖ ਜਥੰਬੇਦੀਆਂ ਦੇ ਆਗੂ ਮੌਜੂਦ ਸਨ।

No comments:

Post Top Ad

Your Ad Spot