ਸ੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਲਏ ਫੈਸਲਿਆਂ ਨਾਲ ਸੂਬੇ ਦੇ ਲੋਕ ਵਧੇਰੇ ਸੰਤੁਸ਼ਟ-ਬੱਬੀ ਬਾਦਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 31 August 2016

ਸ੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਲਏ ਫੈਸਲਿਆਂ ਨਾਲ ਸੂਬੇ ਦੇ ਲੋਕ ਵਧੇਰੇ ਸੰਤੁਸ਼ਟ-ਬੱਬੀ ਬਾਦਲ

ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾੇ ਵਿੱਚ ਫੈਸਲੇ ਲਏ
ਮੀਟਿੰਗ ਉਪਰੰਤ ਵਰਕਰਾਂ ਨਾਲ  ਹਰਸੁਖਇੰਦਰ ਸਿੰਘ ਬੱਬੀ ਬਾਦਲ  ਨਾਲ ਖੜ੍ਹੇ ਜਗਤਾਰ ਸਿੰਘ ਘੜੂੰਆਂ ਅਤੇ ਹੋਰ
ਚੰਡੀਗੜ੍ਹ 31 ਅਗਸਤ (ਬਲਜੀਤ ਰਾਏ)- ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ  ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਮਾਜ ਪੱਖੀ ਫੈਸਲੇ ਜਿਸ ਵਿੱਚ ਨੌਜਵਾਨਾਂ ਤੇ ਬਜੁਰਗ ਸਮਾਜ ਲਈ ਵੱਡਿਆ ਰਇਾਇਤਾਂ ਦੇਣ ਦੇ ਨਾਲ ਨੀਲੇ ਕਾਰਡ ਧਾਰਕ ਅਤੇ ਲੱਖਾ ਪਰਿਵਾਰਾਂ ਦੇ ਮੁਫਤ ਇਲਾਜ ਲਈ 50,000 ਰੁਪਏ ਕਰਨਾ  ਉਹ ਉਹਨਾਂ ਦੀ ਪੰਜਾਬ ਦੇ ਹਿੱਤਾ ਲਈ ਵਚਨ ਵੱਧਤਾ ਨੂੰ ਦਰਸਾਉਂਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇੇ  ਸ੍ਰੋਮਣੀ ਅਕਾਲੀ ਦਲ ਸਰਕਾਰ ਦੀਆ ਸਕੀਮਾ ਨੂੰ  ਲੋਕਾਂ ਦੇ ਘਰ ਘਰ ਪੁਜਦਾਂ ਕਰਨ ਲਈ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਬੱਬੀ ਬਾਦਲ ਨੇ ਕਿਹਾ ਕਿ ਜੋ ਵੀ ਗਰੀਬ ਪੱਖੀ ਨੌਜਵਾਨ ਕਿਸਾਨ ਅਤੇ ਵਪਾਰ ਪੱਖੀ ਫੈਸਲੇ ਪੰਜਾਬ ਵਿੱਚ ਹੋਏ ਉਹ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ। ਚੇਤੇ ਰਹੇ ਕਿ ਦੇਸ਼ ਵਿੱਚ ਬੁਢਾਪਾ ਪੈਨਸ਼ਨ ਅਤੇ ਬਿਜਲੀ ਮੁਫਤ ਦੇਣ ਦੇ ਫੈਸਲੇ ਸ. ਪਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਦੇਸ਼ ਵਿੱਚ ਪਹਿਲੀ ਵਾਰ ਲਾਗੂ ਹੋਏ। ਬੱਬੀ ਬਾਦਲ ਨੇ ਕਿਹਾ ਕਿ ਇਹ ਫੈਸਲੇ ਪੰਜਾਬ ਦੀ ਤਰੱਕੀ ਅਤੇ ਬੇਰੋਜਗਾਰੀ ਨੂੰ ਠੱਲਣ ਲਈ ਕਾਰਗਾਰ ਸਿੱਧ ਹੋਣਗੇ।  ਬੱਬੀ ਬਾਦਲ ਨੇ ਕਿਹਾ ਸ੍ਰੋਮਣੀ  ਅਕਾਲੀ ਦਲ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਬੱਬੀ ਬਾਦਲ ਨੇ ਕਿਹਾ ਕਿ ਜਨਤਾ  ਕਾਂਗਰਸ ਅਤੇ ਆਪ ਪਾਰਟੀ  ਦੀ ਘਿਣੋਣੀਆਂ ਚਾਲਾਂ ਸਮਝ ਚੁੱਕੀ ਹੈ ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਪੰਜਾਬ ਵਿੱਚ ਰਾਜ ਕਰਨਾੂੰ  ਹੇ ।  ਲੋਕ ਉੈਸਨੂੰ   ਉੈਸਦੀ ਠੀਕ ਜਗ੍ਹਾ ਦਿਲੀ ਵਾਪਸੀ ਦਾ ਰਾਸਤਾ ਦਿਖਾਉਣਗੇ। ਇਸ ਮੌਕੇ ਸ. ਜਸਵੀਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ, ਕੁਲਦੀਪ ਸਿੰਘ ਹੀਰਾ,  ਇਕਬਾਲ ਸਿੰਘ, ਬਲਦੇਵ ਸਿੰਘ ਢਿੱਲੋਂ, ਪਰਦੀਪ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੁੰਆ, ਹਰਦੇਵ ਸਿੰਘ, ਸਵਿੰਦਰ ਛਿੰਦੀ, ਨਰਿੰਦਰ ਸਿੰਘ ਮੈਣੀ, ਨਰਿੰਦਰ ਸਿੰਘ, ਸੁਖਮਤੰਰ ਸਿੰਘ,  ਹਰਦੀਪ ਸਿੰਘ, ਕਰਮਜੀਤ ਸਿੰਘ, ਲਖਵਿੰਦਰ ਸਿੰਘ, ਜਸਵੰਤ ਸਿੰਘ, ਗੋਲਡੀ, ਪਰਦੀਪ ਸਿੰਘ, ਹਰਦੀਪ ਸਿੰਘ, ਪ੍ਰੀਤਮ ਸਿੰਘ ਆਦਿ ਹਾਜਿਰ ਸਨ।

No comments:

Post Top Ad

Your Ad Spot