ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿਚ ਸੈਂਟਰਲ ਐਸੋਸੀਏਸ਼ਨ ਅਤੇ ਯੂਥ ਕਲਬ ਦੇ ਅਹੁਦੇਦਾਰਾਂ ਦੀ ਚੋਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 4 August 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿਚ ਸੈਂਟਰਲ ਐਸੋਸੀਏਸ਼ਨ ਅਤੇ ਯੂਥ ਕਲਬ ਦੇ ਅਹੁਦੇਦਾਰਾਂ ਦੀ ਚੋਣ

ਜਲੰਧਰ 3 ਅਗਸਤ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿਚ ਸੈਂਟਰਲ ਐਸੋਸੀਏਸ਼ਨ ਅਤੇ ਯੂਥ ਕਲਬ ਦੇ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਦੁਆਰਾ ਉਹਨਾਂ ਨੂੰ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ  ਇਸ ਮੋਕੇ ਤੇ ਸੈਂਟਰਲ ਐਸੋਸੀਏਸ਼ਨ ਦੇ ਡੀਨ ਪ੍ਰੋ. ਸਰਬਜੀਤ ਅਨੇਜਾ, ਡਿਪਟੀ ਡੀਨ ਪ੍ਰੋ. ਉਜਲਾ ਜੋਸ਼ੀ, ਯੂਥ ਕਲਬ ਡੀਨ ਪ੍ਰੋ. ਗੀਤਾ ਕਹੋਲ ਯੂਥ ਕੋ-ਆਰਡੀਨੇਟਰ ਡਾ. ਹਰਕਮਲ ਕੋਰ ਮੋਜੂਦ ਸਨ  ਸੈਂਟਰਲ ਐਸੋਸੀਏਸ਼ਨ ਅਤੇ ਯੂਥ ਕੱਲਬ ਕਾਲਜ ਪ੍ਰਬੰਧ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ  ਸੈਨਟਰਲ ਐਸੋਸੀਏਸ਼ਨ ਦੇ ਮੈਂਬਰ ਪੂਰੇ ਕਾਲਜ ਵਿਚ ਹੋਣ ਵਾਲੇ ਸਮਾਰੋਹਾਂ ਵਿਚ ਅਨੁਸ਼ਾਸਨ ਰੱਥਣ ਦਾ ਕੰਮ ਬੜੇ ਸੁਚਜੇ ਢੰਗ ਨਾਲ ਕਰਦੇ ਹਨ ਅਤੇ ਯੂਥ ਕਲਬ ਵਿਦਿਆਰਥੀਆਂ ਵਿਚ ਛੂਪੀ ਪ੍ਰਤਿਭਾ ਨੂੰ ਨਿਖਾਰੇ ਕੇ ਉਹਨਾਂ ਨੂੰ ਮੰਚ ਪ੍ਰਦਾਨ ਕਰਦਾ ਹੈ  ਇਸ ਸਮਾਰੋਹ ਵਿਚ ਚੁਣੀਆਂ ਗਈਆਂ ਵਿਦਿਆਰਥਣਾਂ ਵਿਚੋਂ ਭਾਰਤੀ ਬਬੂਤਾ ਨੂੰ ਹੈਡ ਗਰਲ, ਬਬਲੀ ਝਾ ਨੂ ਹੈਡ ਗਰਲ, ਮਨਮੀਤ ਵਾਇਸ ਹੈਡ ਗਰਲ, ਸੁਖਮਨਪ੍ਰੀਤ ਸੈਕਟਰੀ, ਮੋਨਿਕਾ ਸਹਾਇਕ ਸੈਕਟਰੀ, ਪਲਕ ਕੈਸ਼ੀਅਰ ਹਿਮਾਨੀ ਪ੍ਰਧਾਨ, ਰਿਪਨਦੀਪ ਉਪ ਪ੍ਰਧਾਨ, ਅਨੁ ਸੈਕਟਰੀ, ਗਾਇਤਰੀ ਸਹਾਇਕ ਸੈਕਟਰੀ, ਸ਼ਿਵਾਨੀ ਕੈਸ਼ੀਅਰ ਵਜੋਂ ਚੁਣੇ ਗਏ।

No comments:

Post Top Ad

Your Ad Spot