ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ਭਲਾਈ ਟਰੱਸਟ (ਰਜਿ:) ਦੀ ਮਾਸਿਕ ਬੈਠਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 30 August 2016

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ਭਲਾਈ ਟਰੱਸਟ (ਰਜਿ:) ਦੀ ਮਾਸਿਕ ਬੈਠਕ

ਪਟਿਆਲਾ 30 ਅਗਸਤ (ਜਸਵਿੰਦਰ ਆਜ਼ਾਦ)- ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ਭਲਾਈ ਟਰੱਸਟ (ਰਜਿ:) ਦੀ ਮਾਸਿਕ ਬੈਠਕ ਅੱਜ ਮੁਹੱਲਾ ਕਨੇਰਾਂ ਵਾਲਾ, ਤਵੱਕਲੀ ਮੋੜ ਨਵ-ਨਿਯੁਕਤ ਜ਼ਿਲਾ ਪ੍ਰਧਾਨ ਸ਼ਹਿਰੀ ਸ. ਰਾਜਿੰਦਰ ਸਿੰਘ ਵੋਹਰਾ ਦੇ ਗ੍ਰਹਿ ਵਿਖੇ ਟਰੱਸਟ ਦੇ ਫਾਊਂਡਰ ਡਾ. ਭਾਈ ਪਰਮਜੀਤ ਦੀ ਰਹਿਨੁਮਾਈ ਹੇਠ ਹੋਈ। ਜਿਸ ਵਿੱਚ ਡਾਇਰੈਕਟਰ, ਟਰੱਸਟੀ ਅਤੇ ਪ੍ਰਬੰਧਕਾਂ ਨੇ ਭਾਗ ਲਿਆ। ਮੀਟਿੰਗ ਵਿੱਚ ਰੀਓ ਓਲੰਪਿਕ ਦੀ ਪੀ.ਵੀ. ਸਿੰਧੂ ਅਤੇ ਸਾਕਸ਼ੀ ਮਲਿਕ ਵੱਲੋਂ ਕਾਂਸੀ ਅਤੇ ਚਾਂਦੀ ਦੇ ਤਗਮੇ ਜਿੱਤਣ ਤੇ ਵਧਾਈ ਦਿੱਤੀ ਗਈ ਅਤੇ ਸ੍ਰੀ ਨਰਿੰਦਰ ਮੋਦੀ ਦੇ 'ਬੇਟੀ ਪੜਾਓ - ਬੇਟੀ ਬਚਾਓ' ਦੇ ਨਾਅਰੇ ਦੀ ਸਫਲਤਾ ਕਰਾਰ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬ ਦ ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ'' ਦਾ ਚੌਦਵੀਂ ਸ਼ਤਾਬਦੀ ਵਿੱਚ ਕਹਿ ਦਿੱਤੇ ਸਨ। ਸਿੱਖ ਗੁਰੂ ਸਾਹਿਬਾਨ ਨੇ ਔਰਤਾਂ ਦੇ ਹੱਕ ਵਿੱਚ ਅਤੇ ਭਲਾਈ ਲਈ ਡੱਟ ਕੇ ਆਵਾਜ਼ ਉਠਾਈ। ਪਿਛਲੇ ਦਿਨੀ. ਪਟਿਆਲੇ ਵਿਖੇ ਰਾਸ਼ਟਰੀ ਖਿਡਾਰੀ ਪੂਜਾ ਯਾਦਵ ਦੀ ਆਤਮ-ਹੱਤਿਆ ਨਾਲ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਇੱਕ ਪਾਸੇ ਤਾਂ ਅਸੀਂ ਖਿਡਾਰਣਾਂ ਨੂੰ ਸਨਮਾਨ ਵਜੋਂ ਨੋਟਾਂ ਦੀ ਵਰਖਾ ਕਰ ਰਹੇ ਹਨ, ਦੂਜੇ ਪਾਸੇ ਗਰੀਬ ਦੀ ਧੀ ਨੂੰ ਰੋਕ-ਟੋਕ ਅਤੇ ਬਹਾਨੇ ਲਗਾ ਕੇ ਆਤਮ-ਹੱਤਿਆ ਲਈ ਮਜ਼ਬੂਰ ਕਰ ਦਿੰਦੇ ਹਾਂ। ਪੂਜਾ ਯਾਦਵ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਨੂੰ ਉਸ ਚਿੱਠੀ ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਪੜਤਾਲ ਕਰਵਾਉਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣ ਅਤੇ ਪੀੜਿਤ ਪਰਿਵਾਰ ਨੂੰ ਉਚਿੱਤ ਮਾਲੀ ਸਹਾਇਤਾ ਦੇਣੀ ਚਾਹੀਦੀ ਹੈ, ਤਾਂਕਿ ਬਾਕੀ ਰਹਿ ਗਿਆ ਗਰੀਬ ਪਰਿਵਾਰ ਦੇ ਦੁੱਖ ਤੇ ਮੱਲਮ ਪੱਟੀ ਲਗਾਈ ਜਾਵੇ। ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਮੱਕੜ ਨੂੰ ਖਾਲਸਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਅਤੇ ਕੋਚ ਨੂੰ ਤੁਰੰਤ ਅਹੁੱਦੇ ਤੋਂ ਹਟਾਉਣਾ ਚਾਹੀਦਾ ਹੈ, ਕਿਉਂਕਿ ਜਾਂਚ ਦੇ ਦੌਰਾਨ ਇਹ ਦੋਵੇਂ ਸੱਚਾਈ ਨੂੰ ਦਬਾਉਣ ਦਾ ਯਤਨ ਕਰਨਗੇ। ਵੈਸੇ ਵੀ ਪ੍ਰਿੰਸੀਪਲ ਅਤੇ ਕੋਚ ਦੀ ਸਰਪ੍ਰਸਤੀ ਹੇਠ ਪੂਜਾ ਯਾਦਵ ਆਤਮ-ਹੱਤਿਆ ਲਈ ਮਜ਼ਬੂਰ ਹੋਈ ਹੈ। ਕਿਸੇ ਘਰੇਲੂ ਝਗੜੇ ਕਾਰਨ ਗਰੀਬ ਬੱਚੀ ਨੂੰ ਮਰਨ ਲਈ ਮਜ਼ਬੂਰ ਨਹੀਂ ਹੋਣਾ ਪਿਆ। ਟਰੱਸਟ ਸਾਰੀਆਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਇਸ ਮਾੜੀ ਘਟਨਾ ਦੇ ਵਿਰੋਧ ਵਿੱਚ ਇਕੱਠਾ ਹੋਣ ਦਾ ਸੱਦਾ ਦਿੰਦਾ ਹੈ। ਜੇਕਰ ਸਰਕਾਰ ਅਤੇ ਐਸ.ਜੀ.ਪੀ.ਸੀ. ਨੇ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਟਰੱਸਟ ਹਰ ਤਰਾਂ ਦਾ ਅੰਦੋਲਨ ਕਰਕੇ 'ਨਾਰੀ ਦਾ ਸਨਮਾਨ' ਕਾਇਮ ਰੱਖੇਗਾ। ਇਸ ਮੌਕੇ ਪਟਿਆਲਾ ਸ਼ਹਿਰੀ ਦੇ ਨਵੇਂ ਯੂਨਿਟ ਦੀ ਚੋਣ ਹੋਈ। ਸ. ਰਾਜਿੰਦਰ ਸਿੰਘ ਵੋਹਰਾ ਨੂੰ ਸ਼ਹਿਰੀ ਜਿਲਾ ਪ੍ਰਧਾਨ, ਸ. ਮਨਜੀਤ ਸਿੰਘ ਧੰਨੋਆ ਰਿਟਾਇਰਡ ਇੰਸਪੈਕਟਰ ਫੂਡ ਇੰਸਪੈਕਟਰ ਨੂੰ ਸਰਪ੍ਰਸਤ, ਸ. ਗੁਰਪ੍ਰੀਤ ਸਿੰਘ ਬੰਡੂਗਰ ਨੂੰ ਕੈਸ਼ੀਅਰ ਅਤੇ ਸਂ ਹਰਮਨ ਸਿੰਘ ਸਚਦੇਵਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਉਨਾਂ ਨੂੰ ਨਿਯੁਕਤੀ ਪੱਤਰ ਅਤੇ ਸਿਰੋਪਾ ਦੇ ਕੇ ਡਾ. ਸੁਖਸਾਗਰ ਸਿੰਘ, ਬੀਬੀ ਦਰਸ਼ਨਾ ਪੁਰੀ, ਭਰਤ ਗੋਇਲ ਐਮ.ਸੀ., ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਸਨੌਰ ਨੇ ਸਨਮਾਨਿਤ ਕੀਤਾ।

No comments:

Post Top Ad

Your Ad Spot