ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲੀ ਫ਼ਿਲਮ ਤੇ ਦੇਸ਼ ਭਰ ਵਿੱਚ ਪਾਬੰਦੀ ਲਾਉਣ ਲਈ ਸਿਫਾਰਿਸ਼ ਕੀਤੀ ਜਾਵੇਗੀ-ਬਾਘਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 6 August 2016

ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲੀ ਫ਼ਿਲਮ ਤੇ ਦੇਸ਼ ਭਰ ਵਿੱਚ ਪਾਬੰਦੀ ਲਾਉਣ ਲਈ ਸਿਫਾਰਿਸ਼ ਕੀਤੀ ਜਾਵੇਗੀ-ਬਾਘਾ

ਜਲੰਧਰ 6 ਅਗਸਤ (ਜਸਵਿੰਦਰ ਆਜ਼ਾਦ)- ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਨੇ  ਜਲੰਧਰ ਦੀਆਂ ਵਾਲਮੀਕ ਜਥੇਬੰਦੀਆਂ ਨੂੰ ਮਿਲ ਕੇ ਮੰਗ ਕੀਤੀ ਕਿ ਫ਼ਿਲਮਾ ਮਾਈਕਲ ਮਿਸ਼ਰਾ ਦੇ ਚੱਲਣ ਉੱਤੇ ਪੰਜਾਬ ਸਰਕਾਰ ਵਾਂਗ ਕੇਂਦਰ ਸਰਕਾਰ ਵਲੋ ਪੂਰੇ ਦੇਸ਼ ਭਰ ਵਿਚ ਪਾਬੰਦੀ ਲਗਾਈ ਜਾਵੇ, ਕਿਉਂਕਿ ਇਸ ਫ਼ਿਲਮ ਵਿਚ ਭਗਵਾਨ ਵਾਲਮੀਕ ਖਿਲਾਫ਼ ਇਤਰਾਜ਼ਯੋਗ ਸ਼ਬਦ ਵਰਤੇ ਗਏ ਹਨ। ਅੱਜ ਜਲੰਧਰ ਵਿਖੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ  ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਜਥੇਬੰਦੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਕੇਂਦਰ ਸਰਕਾਰ ਨੂੰ ਇਸ ਸਬੰਧ ਵਿਚ ਸਿਫ਼ਾਰਸ਼ ਕਰਨਗੇ ਕਿ ਇਹੋ ਜਿਹੀਆਂ ਫ਼ਿਲਮਾਂ ਤੇ ਦੇਸ਼ ਭਰ ਵਿਚ ਪਾਬੰਧੀ ਲਗਾਈ ਜਾਵੇ, ਜਿਨਾਂ ਵਿਚ ਕਿਸੇ ਜਾਤ ਜਾਂ ਮਹਾ ਪੁਰਸ਼ ਦੇ ਖਿਲਾਫ਼  ਇਤਰਾਜ਼ਯੋਗ ਸ਼ਬਦ ਬੋਲੇ ਗਏ ਹੋਣ। ਉਨਾਂ ਕਿਹਾ ਕਿ ਕੇਦਰ ਸਰਕਾਰ ਨੂੰ ਇਹ ਵੀ ਲਿਖਿਆ ਜਾਵੇਗਾ ਕਿ ਉਹ ਸਂੈਸਰ ਬੋਰਡ ਨੂੰ ਹਦਾਇਤ ਕਰੇ ਕਿ ਫ਼ਿਲਮਾਂ ਨੂੰ ਪਾਸ ਕਰਨ ਸਮੇਂ ਪੂਰੀ ਬਾਰੀਕਿ ਦੇ ਨਾਲ ਇਸ ਤਰਾਂ ਦੀਆਂ ਗੱਲਾ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਕਿਸੇ ਧਰਮ ਜਾਂ ਜਾਤ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ। ਉਨਾਂ ਫ਼ਿਲਮ ਨਿਰਮਾਤਾ ਅਤੇ ਲੇਖਕਾ ਨੂੰ ਵੀ ਅਪੀਲ ਕੀਤੀ ਕਿ ਫ਼ਿਲਮਾਂ ਬਣਾਉਣ ਸਮੇਂ ਜਾਂ ਸਟੋਰੀ ਲਿਖਣ ਵੇਲੇ ਇਹੋ ਜਿਹੀਆਂ ਗੱਲਾ ਵੱਲ ਧਿਆਨ ਦੇਣ ਕਿਉਂਕਿ ਕੁਝ ਫ਼ਿਲਮ ਨਿਰਮਾਤਾ ਫ਼ਿਲਮ ਦੀ ਪਬਲਿਸੀਟੀ ਵਾਸਤੇ ਇਹੋ ਜਿਹੇ ਦ੍ਰਿਸ਼/ਡਾਇਲੋਗ ਫਿਲਮਾਂ ਵਿਚ ਰੱਖਦੇ ਹਨ, ਜਿਨਾਂ ਨਾਲ ਕਿਸੇ ਜਾਤੀ ਜਾਂ ਧਰਮ ਨੂੰ ਠੇਸ ਪਹੁੰਦੀ ਹੈ,ਅਮਨ-ਸ਼ਾਂਤੀ ਭੰਗ ਹੁੰਦੀ ਹੈ ਅਤੇ ਤਨਾਅ ਵਧਦਾ ਹੈ।

No comments:

Post Top Ad

Your Ad Spot