ਸ਼ਲੋਕ, ਸੂਕਤਿ ਅਤੇ ਮੰਤਰ ਲੇਖਨ ਮੁਕਾਬਲੇ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 30 August 2016

ਸ਼ਲੋਕ, ਸੂਕਤਿ ਅਤੇ ਮੰਤਰ ਲੇਖਨ ਮੁਕਾਬਲੇ ਦਾ ਆਯੋਜਨ

ਜਲੰਧਰ 30 ਅਗਸਤ (ਜਸਵਿੰਦਰ ਆਜ਼ਾਦ)- ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਸੰਸਕ੍ਰਿਤ ਵਿਭਾਗ ਵੱਲੋਂ ਵੈਦਿਕ ਮਾਨਤਾ ਤੇ ਆਧਾਰਿਤ ਸ਼ਲੋਕ, ਸੂਕਤਿ ਅਤੇ ਮੰਤਰ ਲੇਖਨ ਮੁਕਾਬਲੇ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਵਿੱਚ ਕੀਤਾ ਗਿਆ।  ਇਸ ਵਿੱਚ ਲਗਭਗ 50 ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾਗਿਤਾ ਕੀਤੀ।  ਉਹਨਾਂ ਨੇ ਬਹੁਤ ਹੀ ਖੂਬਸੂਰਤ ਅਤੇ ਆਕਰਸ਼ਕ ਚਾਰਟ ਪੇਪਰ ਤੇ ਸ਼ਲੋਕ, ਮੰਤਰ ਅਤੇ ਸੂਕਤਿਯਾਂ ਲਿਖੀ।  ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਦੁਆਰਾ ਲਿਖੇ ਸ਼ਲੋਕ, ਮੰਤਰ ਅਤੇ ਸੂਕਤਿ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਪ੍ਰੋਤਸਾਹਿਤ ਕੀਤਾ ਅਤੇ ਭੱਵਿਖ ਵਿੱਚ ਵੀ ਇਸ ਤਰਾਂ ਦੇ ਮੁਕਾਬਲੇ ਦਾ ਆਯੋਜਨ ਕਰਨ ਲਈ ਪ੍ਰੇਰਿਤ ਕੀਤਾ। ਜਜਾਂ ਦੀ ਭੂਮਿਕਾ ਪ੍ਰੋ. ਨੀਤਿ ਸੂਦ, ਪ੍ਰੋ. ਨਵਰੂਪ ਅਤੇ ਡਾ. ਰਾਖੀ ਮੇਹਤਾ ਨੇ ਨਿਭਾਈ।  ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਅੰਕਿਤਾ, ਦੂਜਾ ਇਨਾਮ ਰੂਪਿਕਾ, ਤੀਜਾ ਇਨਾਮ ਰਚਿਤਾ ਅਤੇ ਸਾਂਤਵਨਾ ਇਨਾਮ ਦੀਕਸ਼ਾ ਨੇ ਪ੍ਰਾਪਤ ਕੀਤਾ। ਸੰਸਕ੍ਰਿਤ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਨੀਤਾ ਧਵਨ ਨੇ ਇਸ ਮੁਕਾਬਲੇ ਵਿੱਚ ਵਿਦਿਆਰਥਣਾਂ ਨੂੰ ਵੱਧਚੜ੍ਹ ਕੇ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੇ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ।  ਉਹਨਾਂ ਨੇ ਜੱਜਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ।

No comments:

Post Top Ad

Your Ad Spot