ਲੋਕਾਂ ਦੇ ਆਸ਼ੀਰਵਾਦ ਨਾਲ ਤੀਜੀ ਬਾਰ ਬਣੇਗੀ ਅਕਾਲੀ ਭਾਜਾਪਾ ਸਰਕਾਰ-ਬੱਬੀ ਬਾਦਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 30 August 2016

ਲੋਕਾਂ ਦੇ ਆਸ਼ੀਰਵਾਦ ਨਾਲ ਤੀਜੀ ਬਾਰ ਬਣੇਗੀ ਅਕਾਲੀ ਭਾਜਾਪਾ ਸਰਕਾਰ-ਬੱਬੀ ਬਾਦਲ

ਬੱਬੀ ਬਾਦਲ ਨੇ ਕੀਤੀ ਵਰਕਰਾਂ ਨਾਲ ਮੀਟਿੰਗ
ਮੀਟਿੰਗ ਦੌਰਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਗੁਲਦਸਤੇ ਦੇ ਕੇ ਆਪਣੀ ਖੁਸੀ ਦਾ ਪ੍ਰਗਟਾਵਾ ਕਰਦੇ ਹੋਏ ਸੋ੍ਰਮਣੀ ਅਕਾਲੀ ਦਲ ਮੋਹਾਲੀ ਦੇ ਵਰਕਰ
ਚੰਡੀਗੜ੍ਹ 30 ਅਗਸਤ (ਬਲਜੀਤ ਰਾਏ)- ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆ ਮੋਹਾਲੀ ਦੇ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਤੱਕ ਪਹੁੰਚਾਣ ਲਈ ਸੋ੍ਰਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪਾਰਟੀ ਦੇ ਸਮੂਹ ਵਰਕਰ ਸਾਹਿਬਾਨ ਚੜ੍ਹਦੀ ਕਲਾ ਵਿੱਚ ਹਨ ਅਤੇ ਸੋ੍ਰਮਣੀ ਅਕਾਲੀ ਦਲ ਆਪਣੇ ਵਰਕਰਾਂ ਦੀ ਹਿੰਮਤ ਤੇ ਕਿਸੇ ਵੀ ਪ੍ਰਸਥਿਤੀ ਦਾ ਸਾਹਮਣਾ ਕਰ ਸਕਦੀ ਹੈ। ਬੱਬੀ ਬਾਦਲ ਨੇ ਕਿਹਾ ਕਿ ਹਰੇਕ ਵਰਗ ਦੇ ਪਿਆਰ ਸਦਕਾ ਵਰਕਰਾਂ ਦੀ ਹਿੰਮਤ ਅਤੇ ਮਿਹਨਤ ਨਾਲ ਸੋ੍ਰਮਣੀ ਅਕਾਲੀ ਦਲ 2017 ਵਿੱਚ ਫੇਰ ਲੋਕਾਂ ਦੀ ਸਰਕਾਰ ਬਣੇਗੀ ਕਿਉਂਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਹੋ ਰਹੇ ਵਿਕਾਸ ਕਾਰਜਾ ਕਰਕੇ ਸੂਬੇ ਦੇ ਲੋਕ ਸੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਤੋਂ ਖੁ੪ ਹਨ। ਪੰਜਾਬ ਦੇ ਲੋਕਾਂ ਦੇ ਮਸਲਿਆ ਤੋਂ ਅਨਜਾਣ ਅਤੇ ਪੰਜਾਬੀਆਂ ਨਾਲ ਵਿਸਵਾਸਘਾਤ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਲੋਕ ਕਦੇ ਵੀ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਤੇ ਸੁਰਿੰਦਰ ਸਿੰਘ ਸਰਪੰਚ ਢੇਲਪੁਰ, ਧਰਮ ਸਿੰਘ ਸਰਪੰਚ ਬਠਲਾਨਾ, ਜੋਗਿੰਦਰ ਸਿੰਘ ਸਲੈਚ ਸਾਬਕਾ ਸਹਿਰੀ ਪ੍ਰਧਾਨ, ਸਰਮੁਖ ਸਿੰਘ ਲੰਬਰਦਾਰ, ਆਸੀਸਪਾਲ ਲੰਬਰਦਾਰ, ਸੁਰਜੀਤ ਸਿੰਘ ਰਾਏਪੁਰ, ਸਿਵਰਾਮ ਸਾਮਪਾਲ, ਗੁਰਮੇਲ ਸਿੰਘ ਢੇਲਪੁਰ, ਜਸਰਾਜ ਸਿੰਘ ਸੋਨੂੰ, ਜਸਵੰਤ ਸਿੰਘ ਠਸਕਾ, ਹਰਪਾਲ ਸਿੰਘ ਮੋਹਾਲੀ, ਹਰਚੇਤ ਸਿੰਘ, ਸੁਖਦੇਵ ਸਿੰਘ ਪਚੇਟਾ, ਬਲਦੇਵ ਸਿੰਘ ਢਿੱਲੋ, ਜਸਪਾਲ ਸਿੰਘ, ਪ੍ਰੀਤਮ ਸਿੰਘ, ਕਿਸਨਪਾਲ, ਸੁਖਵਿੰਦਰ ਸਿੰਘ ਜਗਤਪੁਰਾ, ਓਮ ਪ੍ਰਕਾਸ, ਜਗਵੀਰ ਸਿੰਘ, ਦਿਆਲ ਸਿੰਘ, ਇਕਬਾਲ ਸਿੰਘ, ਗੁਰਜੀਤ ਸਿੰਘ ਆਦਿ ਹਾਜਰ ਸਨ।

No comments:

Post Top Ad

Your Ad Spot