ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ ਪੁਸਤਕ ਕੀਤੀ ਲੋਕ ਅਰਪਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 10 August 2016

ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ ਪੁਸਤਕ ਕੀਤੀ ਲੋਕ ਅਰਪਨ

ਪੁਸਤਕ ਰਿਲੀਜ਼ ਕਰਦੇ ਹੋਏ ਪੱਤਵੰਤੇ ਸੱਜਣ
ਦੁਸਾਂਝ ਕਲਾਂ 10 ਅਗਸਤ (ਸੁਰਿੰਦਰ ਪਾਲ ਕੁੱਕੂ)- ਵਿਸ਼ਵ ਪ੍ਰਸਿੰਧ ਪਿੰਡ ਦੁਸਾਂਝ ਕਲਾਂ ਦੇ ਇਤਿਹਾਸਕਾਰ ਪਿ੍ਰੰਸੀਪਲ ਗਿਆਨ ਸਿੰਘ ਦੁਸਾਂਝ, ਚਰਨਜੀਤ ਕੌਰ ਦੁਸਾਂਝ ਵਲੋ ਲਿੱਖੀ ਗਈ ਪੁਸਤਕ 'ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ' ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਧਰਮਦੁਆਰਾ ਗੁਰਦੁਆਰਾ ਸਾਹਿਬ ਵਿਖੇ ਲੋਕ ਅਰਪਨ ਕੀਤੀ ਗਈ।ਸ਼੍ਰੀ ਸੁੱਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਸਮੇ ਗਿਆਨ ਸਿੰਘ ਦੁਸਾਂਝ ਵਲੋ ਲਿੱਖੀ ਗਈ ਪੁਸਤਕ ਬਾਰੇ ਗੁਰਮੀਤ ਸਿੰਘ ਪਲਾਹੀ, ਪਿ੍ਰੰਸੀਪਲ ਹਰੀ ਦੱਤ ਸ਼ਰਮਾ, ਮਾ.ਸ਼ਿੰਗਾਰਾ ਸਿੰਘ ਦੁਸਾਂਝ, ਅਮਰਜੀਤ ਸਿੰਘ ਸੰਧੂ, ਸੀਤਲ ਸਿੰਘ ਬੜਿੰਗ ਨੇ ਇਸ ਪੁਸਤਕ ਬਾਰੇ ਵਿਸਥਾਰਪੂਰਕ ਚਾਨਣਾ ਪਾਇਆ।ਇਸ ਪੁਸਤਕ ਦੇ ਪਹਿਲੇ ਭਾਗ ਵਿਚ ਨਿਕਾਸ ਅਤੇ ਵਿਕਾਸ ਦੂਜੇ ਭਾਗ ਵਿਚ ਪਿੰਡ ਦੀਆਂ 125 ਪ੍ਰਮੁੱਖ ਸ਼ਖਸੀਅਤਾਂ ਬਾਰੇ ਚਾਨਣਾ ਪਾਇਆ ਗਿਆ ਹੈ। ਅਖੀਰ ਵਿਚ ਅਮਰਜੀਤ ਸਿੰਘ ਸੰਧੂ ਅਤੇ ਪਿੰਡ ਦੇ ਪਤਵੰਤੇ  ਸੱਜਣਾਂ ਵਲੋ ਪੁਸਤਕ ਰਿਲੀਜ਼ ਕੀਤੀ ਗਈ। ਇਸ ਸਮੇ ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਜਿਨ੍ਹਾ ਵਿਚ ਪ੍ਰਧਾਨ ਸੋਹਣ ਸਿੰਘ ਭਿੰਡਰ, ਦਿਲਜੀਤ ਸਿੰਘ ਚਾਨਾ, ਜਰਨਲ ਸਕੱਤਰ ਰਾਮ ਪ੍ਰਕਾਸ਼ ਟੋਨੀ ਸੁਰਿੰਦਰ ਪਾਲ ਕੁੱਕੂ, ਬਲਕਾਰ ਰਾਣਾ, ਸੁੱਖ ਰਾਮ ਪੰਚ, ਰਸ਼ਪਾਲ ਸਿੰਘ ਬੂਖੜ, ਮਾ. ਰਸ਼ਪਾਲ ਦੁਸਾਂਝ, ਹਰਮੇਸ਼ ਲਾਲ, ਭਰਪੂਰ ਸਿੰਘ ਭੂਰਾ, ਕੇਵਲ ਸਿੰਘ ਪਨੇਸਰ, ਲਹਿੰਬਰ ਰਾਮ ਚੰਦੜ੍ਹ, ਦਰਸ਼ਨ ਕੁਮਾਰ, ਮੇਹਰ ਸਿੰਘ ਮਸੰਦ, ਭਾਰੀ ਗਿਣਤੀ ਵਿਚ ਹਜ਼ਰ ਸਨ।

No comments:

Post Top Ad

Your Ad Spot