ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਸਰਕਲ ਪਤਾਰਾ ਵਾਸੀਆਂ ਦਿਖਾਈ ਫਿਲਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 31 August 2016

ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਸਰਕਲ ਪਤਾਰਾ ਵਾਸੀਆਂ ਦਿਖਾਈ ਫਿਲਮ

ਇੰਨਸੈਟ ਵਿੱਚ ਸਰਕਲ ਪਤਾਰਾ ਵਾਸੀਆਂ ਨੂੰ ਸੰਬੋਧਨ ਕਰਦੇ ਪਵਨ ਟੀਨੂੰ, ਦਵਿੰਦਰ ਸਿੰਘ ਬੁਡਿਆਣਾ ਤੇ ਸੱਜੇ ਹਾਜਰ ਪਰਮਜੀਤ ਸਿੰਘ ਪੰਮਾਂ, ਲਖਵੀਰ ਸਿੰਘ ਹਜਾਰਾ, ਮੱਖਣ ਸਿੰਘ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 30 ਅਗਸਤ (ਅਮਰਜੀਤ ਸਿੰਘ)- 30 ਅਗਸਤ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਇੱਕ ਵਿਸ਼ੇਸ਼ ਫਿਲਮ ਸਰਕਲ ਪਤਾਰਾ ਜਲੰਧਰ ਦੀਆਂ ਸਮੂਹ ਗਾ੍ਰਮ ਪੰਚਾਇਤਾਂ, ਅਤੇ ਪਤਵੰਤੇ ਸੱਜਣਾਂ ਨੂੰ ਤੱਲਣ ਰੋਡ ਧਨੋਆ ਰਿਸੋਰਟ ਵਿਖੇ ਦਿਖਾਈ ਗਈ। ਇਸ ਮੋਕੇ ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਇਨਾਂ ਪੰਚਾਇਤਾਂ ਅਤੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਨ ਵਾਸਤੇ ਵਿਸ਼ੇਸ਼ ਤੋਰ ਤੇ ਪੁੱਜੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਪੰਜਾਬ ਦਾ ਵਿਕਾਸ ਕਰਵਾਇਆ, ਉਹ ਹੋਰ ਸਮੇਂ ਸਮੇਂ ਰਹਿ ਚੁੱਕੀਆਂ ਸਰਕਾਰਾਂ ਨਾ ਕਰਵਾ ਸਕੀਆਂ ਹਨ, ਅਤੇ ਨਾ ਹੀ ਕੋਈ ਹੋਰ ਸਰਕਾਰ ਕਰਵਾ ਸਕਦੀ ਹੈ। ਉਨਾਂ ਕਿਹਾ ਕਿ ਸ਼ੋ.ਅ.ਦਲ ਭਾਜਪਾ ਸਰਕਾਰ ਨੇ ਪੰਜਾਬ ਦੇ ਹਰ ਇੱਕ ਗਰੀਬ ਦੀ ਬਾਂਹ ਫੱੜ ਕੇ ਉਸਦੀ ਹਰ ਸੰਭਵ ਮੱਦਦ ਕੀਤੀ ਹੈ। ਇਸ ਮੋਕੇ ਤੇ ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਖਾਲਸਾ ਕੋਟਲੀ ਨੇ ਬੰਨੀ। ਸਮਾਗਮ ਦੋਰਾਨ ਸੰਬੋਧਨ ਕਰਦੇ ਸ. ਦਵਿੰਦਰ ਸਿੰਘ ਬੁਡਿਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੱਦਦ ਨਾਲ ਜੋ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵਿਕਾਸ ਕਰਵਾਏ ਹਨ। ਉਹ ਹੋਰ ਕੋਈ ਵਿਧਾਇਕ ਨਹੀਂ ਕਰਵਾ ਸਕਿਆ। ਇਸ ਮੋਕੇ ਤੇ ਕਿਸਾਨ ਵਿੰਗ ਦੇ ਸਰਕਲ ਪ੍ਰਧਾਨ ਪਰਮਜੀਤ ਸਿੰਘ ਪੰਮਾਂ ਕੋਟਲੀ ਥਾਨ ਸਿੰਘ, ਯੂਥ ਪ੍ਰਧਾਨ ਸਰਕਲ ਪਤਾਰਾ ਲਖਵੀਰ ਸਿੰਘ ਹਜਾਰਾ, ਜਥੇਦਾਰ ਸੁਖਵੀਰ ਸਿੰਘ ਉਚਾ ਪੰਚ, ਨੰਬਰਦਾਰ ਗਗਨਦੀਪ ਸਿੰਘ, ਚੈਅਰਮੇਨ ਦਲਜਿੰਦਰ ਸਿੰਘ, ਪੰਚ ਰਛਪਾਲ ਸਿੰਘ, ਪ੍ਰਧਾਨ ਸੁਖਦੇਵ ਸਿੰਘ ਸੁੱਖਾ ਸਰਨਾਣਾ, ਕੋਸਲਰ ਬਲਵੀਰ ਸਿੰਘ ਬਿੱਟੂ, ਗੁਰਤਾਰ ਸਿੰਘ ਭੰਗੂ, ਸੰਮਤੀ ਮੈਂਬਰ ਪ੍ਰਵੀਨ ਨਈਅਰ, ਸਰਪੰਚ ਸ਼ਿਵ ਸਿੰਘ ਮੁਹੱਦੀਪੁਰ, ਸਰਪੰਚ ਗੁਰਦੀਪ ਸਿੰਘ ਬੋਲੀਨਾਂ, ਜਥੇਦਾਰ ਬਲਵੀਰ ਸਿੰਘ ਭੋਜੋਵਾਲ, ਜਥੇਦਾਰ ਦਲਵੀਰ ਸਿੰਘ, ਸਰਪੰਚਪਤੀ ਬਲਵਿੰਦਰਜੀਤ, ਕੁਲਵਿੰਦਰ ਸਿੰਘ, ਸੀਤਲ ਸਿੰਘ ਤੱਲਣ, ਕਾਰਜਕਾਰੀ ਸਰਪੰਚ ਪ੍ਰਦੀਪ ਸਿੰਘ ਹਜ਼ਾਰਾ, ਯੂਥ ਆਗੂ ਮੱਖਣ ਸਿੰਘ ਨਰੰਗਪੁਰ, ਕੁਲਦੀਪ ਸਿੰਘ ਜਲਪੋਤਾ, ਯੂਥ ਆਗੂ ਲਖਵੀਰ ਸਿੰਘ ਜੋਹਲ, ਸਰਪੰਚ ਕਿਰਨਦੀਪ ਕੋਰ, ਜੋਰਾਵਰ ਸਿੰਘ ਢੱਡਾ, ਯੂਥ ਆਗੂ ਗੁਰਵਿੰਦਰ ਸਿੰਘ ਕੋਟਲੀ, ਸਰਪੰਚ ਸੁਖਵਿੰਦਰ ਸਿੰਘ ਕਪੂਰ ਪਿੰਡ, ਗਿਆਨੀ ਚਮਨ ਲਾਲ ਢੱਡਾ, ਚੈਅਰਮੇਨ ਹਰਪਾਲ ਸਿੰਘ ਧਨੋਆ, ਨੰਬਰਦਾਰ ਬਲਵੀਰ ਸਿੰਘ, ਸਰਪੰਚ ਮਹਿੰਦਰ ਲਾਲ ਈਸ਼ਰਵਾਲ, ਸਰਪੰਚਪਤੀ ਸੁੱਚਾ ਸਿੰਘ ਨੋਲੀ, ਬਲਵੰਤ ਰਾਏ ਬੰਤ ਜੈਤੇਵਾਲੀ, ਐਸ.ਐਚ.ਉ ਪਤਾਰਾ ਤਰਸੇਮ ਲਾਲ, ਅਤੇ ਹੋਰ ਗਾ੍ਰਮ ਪੰਚਾਇਤਾਂ ਦੇ ਪੰਚ, ਮੋਹਤਵਰ ਅਤੇ ਅਕਾਲੀ ਆਗੂ ਹਾਜ਼ਰ ਸਨ।

No comments:

Post Top Ad

Your Ad Spot