ਦੁਸਾਂਝ ਕਲਾਂ ਵਿਚ ਬਾਦਲ ਦਾ ਫੂਕਿਆ ਪੁਤਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 23 August 2016

ਦੁਸਾਂਝ ਕਲਾਂ ਵਿਚ ਬਾਦਲ ਦਾ ਫੂਕਿਆ ਪੁਤਲਾ

ਦੁਸਾਂਝ ਕਲਾਂ ਦੇ ਅੱਡੇ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਦੇ ਹੇਏ ਦਿਹਾਤੀ ਮਜਦੂਰ ਸਭਾ ਦੇ ਮੈਬਰ।
ਦੁਸਾਂਝ ਕਲਾਂ 22 ਅਗਸਤ (ਸੁਰਿੰਦਰ ਪਾਲ ਕੁੱਕੂ)- ਦਿਹਾਤੀ ਮਜਦੂਰ ਸਭਾ ਦੇ ਯੂਨਿਟ ਦੁਸਾਂਝ ਕਲਾਂ ਵਲੋ ਦਿਹਾਤੀ ਮਜਦੂਰ ਸਭਾ ਦੀ ਸੂਬਾ ਕਮੇਟੀ ਦੀਆਂ ਹਦਾਇਤਾ ਮੁਤਾਬਿਕ ਜੋ ਕਿ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਫੱਤੂਵਾਲ ਵਿਖੇ ਸ਼ਾਮਲਾਟ ਦੀ ਜ਼ਮੀਨ ਦੇ ਸੰਘਰਸ ਸਬੰਧੀ ਸੂਬਾ ਸਕੱਤਰ ਗੁਰਨਾਮ ਸਿੰਘ ਦਾਉਦ ਅਤੇ 10 ਹੋਰ ਆਗੂਆਂ ਵਿਰੁੱਧ ਪੁਲਿਸ ਵਲਂੋ ਝੂਠੇ ਮੁਕੱਦਮੇ ਦਰ ਕੀਤੇ ਹਨ। ਉਨ੍ਹਾਂ ਨੂੰ ਰੱਦ ਕਰਵਾਉਣ  ਲਈ ਅੱਜ ਪੰਜਾਬ ਭਰ ਵਿਚ ਅਰਥੀ ਫੂਕ ਮੁਜਾਹਰੇ ਕੀਤੇ ਗਏ।ਇਸ ਸਬੰਧੀ ਦਿਹਾਤੀ ਮਜਦੂਰ ਸਭਾ ਦੇ ਯੂਨਿਟ ਦੁਸਾਂਝ ਕਲਾਂ ਵਲੋਂ ਵੀ ਬੱਸ ਅੱਡੇ ਦੁਸਾਂਝ ਕਲਾਂ ਵਿਖੇ ਬਾਦਲ ਦਾ ਪੁਤਲਾ ਫੂਕਿਆਂ ਅਤੇ ਨਾਹਰੇ ਵਾਜੀ ਕੀਤੀ ਗਈ। ਇਸ ਸਮੇ ਪਰਮਜੀਤ ਸਿੰਘ ਰੰਧਾਵਾ ,ਮੰਗਤ ਰਾਮ ਪੰਚ ਅਤੇ ਹੋਰ ਆਗੂਆਂ ਵਲੋ ਮਜੂਦਾ ਸਰਕਾਰ ਦੀ ਸੱਖਤ ਸ਼ਬਦਾਂ ਵਿਚ ਆਲੋਚਨਾ ਕੀਤੀ ਗਈ ।ਇਸ ਸਮੇ ਮਾ.ਸਿੰਗਾਰਾ ਸਿੰਘ ,ਮਾ.ਰਸਪਾਲ ਦੁਸਾਂਝ, ਪਾਲਾ, ਰਾਮ ਨਾਥ, ਸੁਰਿੰਦਰ ਪਾਲ ਪੰਚ, ਸੁੱਖ ਰਾਮ ਪੰਚ, ਗਿਆਨ ਚੰਦ, ਭਰਪੂਰ ਸਿੰਘ, ਬਿੰਦਰ ਸਿੰਘ, ਰੇਸ਼ਮ ਲਾਲ, ਮੱਖਣ ਰਾਮ, ਭਜਨ ਲਾਲ, ਦਾਰਾ ਰਾਮ, ਰਤਨ ਰਾਮ ਅਤੇ ਹੋਰ ਸਾਥੀ ਆਦਿ ਹਾਜ਼ਰ ਸਨ।

No comments:

Post Top Ad

Your Ad Spot