ਪੰਜਾਬ ਸਰਕਾਰ ਨੇ ਲੋਕ ਭਲਾਈ ਬਾਰੇ ਸੋਚਿਆ-ਸਰਪੰਚ ਸ਼ਿਵ ਸਿੰਘ ਮੁਹੱਦੀਪੁਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 31 August 2016

ਪੰਜਾਬ ਸਰਕਾਰ ਨੇ ਲੋਕ ਭਲਾਈ ਬਾਰੇ ਸੋਚਿਆ-ਸਰਪੰਚ ਸ਼ਿਵ ਸਿੰਘ ਮੁਹੱਦੀਪੁਰ

ਰਿਸੋਰਟ ਵਿਖੇ ਫਿਲਮ ਦੇਖਣ ਪੁੱਜੇ, ਮੁਹੱਦੀਪੁਰ ਵਾਸੀ।
ਆਦਮਪੁਰ ਜੰਡੂ ਸਿੰਘਾ 30 ਅਗਸਤ (ਅਮਰਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਭਲਾਈ ਬਾਰੇ ਸੋਚਿਆ ਅਤੇ ਇਹ ਸਰਕਾਰ ਲੋਕਾਂ ਦੀ ਹਮੇਸ਼ਾਂ ਹਮਦਰਦ ਸਰਕਾਰ ਰਹੀ ਹੈ। ਪੰਜਾਬ ਸਰਕਾਰ ਨੇ ਜੋ ਲੋਕ ਭਲਾਈ ਬਾਰੇ ਬਜ਼ੁਰਗਾਂ ਦੀਆਂ ਪੈਨਸ਼ਨਾਂ, ਆਟਾ ਦਾਲ ਸਕੀਮ, ਮਾਈ ਭਾਗੋ ਸਕੀਮ ਤਹਿਤ ਲੜਕੀਆਂ ਲਈ ਸਾਇਕਲ, ਸ਼ਗਨ ਸਕੀਮ ਅਤੇ ਹੋਰ ਅਨੇਕਾਂ ਸਕੀਮਾਂ ਜਾਰੀ ਕੀਤੀਆਂ, ਜਿਸਦਾ ਲੋਕ ਪੂਰਾ ਲਾਭ ਉਨਾਂ ਰਹੇ ਹਨ। ਇਹ ਬਾਦਲ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ, ਤਾਂ ਹੀ ਬਾਦਲ ਸਰਕਾਰ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸ਼ਿਵ ਸਿੰਘ ਮੁਹੱਦੀਪੁਰ ਨੇ ਪੰਜਾਬ ਨਿਊਜ਼ ਚੈਨਲ ਨਾਲ ਸਾਂਝਾ ਕੀਤਾ। ਅੱਜ ਸਰਪੰਚ ਸ਼ਿਵ ਸਿੰਘ ਆਪਣੇ ਪਿੰਡ ਦੀਆਂ ਸੰਗਤਾਂ ਨਾਲ ਧਨੋਆ ਰਿਸੋਰਟਸ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦਿਖਾਈ ਗਈ ਫਿਲਮ ਦੇਖਣ ਲਈ ਪੁੱਜੇ। ਜਿਨਾਂ ਨੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ। ਇਸ ਮੋਕੇ ਤੇ ਸਰਪੰਚ ਸ਼ਿਵ ਸਿੰਘ, ਮਨਜੀਤ ਸਿੰਘ ਜਥੇਦਾਰ, ਪੰਚ ਮਨਜੀਤ ਰਾਮ, ਰਾਮ ਲੁਬਾਇਆ ਪੰਚ, ਜੀਤ ਰਾਮ ਨੰਬਰਦਾਰ, ਹੈਪੀ, ਰਾਣਾ, ਗੁਰਦੀਪ, ਜਗਦੀਸ਼, ਲਹਿਬਰ ਸਿੰਘ, ਅਤੇ ਹੋਰ ਹਾਜਰ ਸਨ।

No comments:

Post Top Ad

Your Ad Spot