ਮੇਅਰ ਸ਼ਿਵ ਸੂਦ ਨੇ ਵਾਰਡ ਨੰ: 39 ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਕੀਤੀ ਅਚਨਚੇਤ ਚੈਕਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 30 August 2016

ਮੇਅਰ ਸ਼ਿਵ ਸੂਦ ਨੇ ਵਾਰਡ ਨੰ: 39 ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਕੀਤੀ ਅਚਨਚੇਤ ਚੈਕਿੰਗ

ਹੁਸ਼ਿਆਰਪੁਰ 30 ਅਗਸਤ (ਤਰਸੇਮ ਦੀਵਾਨਾ)- ਨਗਰ ਨਿਗਮ ਦੇ ਵਾਰਡ ਨੰਬਰ 39 ਦੇ ਮੁਹੱਲਾ ਸ਼ੇਖਾਂ, ਚੋਂਕ ਸੁਰਾਜ਼ਾਂ ਅਤੇ ਮੁਹੱਲਾ ਮਰਵਾਹਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਮੇਅਰ ਸ਼ਿਵ ਸੂਦ ਨੇ ਅਚਨਚੇਤ ਚੈਕਿੰਗ ਕੀਤੀ। ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸਤੀਸ਼ ਸੈਣੀ, ਐਸ.ਡੀ.ਓ ਕੁਲਦੀਪ ਸਿੰਘ, ਜੇ.ਈ ਲਵਦੀਪ, ਵਾਰਡ ਨੰਬਰ 39 ਦੇ ਕੋਂਸਲਰ ਸਵਿਤਾ ਸੂਦ ਅਤੇ ਵਿਨੋਦ ਪਰਮਾਰ ਵੀ ਇਸ ਮੋਕੇ ਤੇ ਉਹਨ੍ਹਾਂ ਦੇ ਨਾਲ ਸਨ। ਮੇਅਰ ਸ਼ਿਵ ਸੂਦ ਨੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਮੁਹੱਲਾ ਵਾਸੀਆਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਅਤੇ ਕੀਤੇ ਜਾ ਰਹੇ ਕੰਮਾਂ ਦੀ ਜਾਂਚ ਕਰਨ ਮੋਕੇ ਵਿਕਾਸ ਕਾਰਜਾਂ ਵਿੱਚ ਰਹਿ ਗਈਆ ਕਮੀਆਂ ਨੂੰ ਦੂਰ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ।ਉਹਨ੍ਹਾਂ ਨੇ ਕਿਹਾ ਕਿ ਕਰਵਾਏ ਜਾ ਰਹੇ ਵਿਕਾਸ ਕਾਰਜਾਂ  ਵਿੱਚ ਕੂਆਲਟੀ ਨਾਲ ਕੋਈ ਵੀ ਸਮਝੋਤਾ ਨਹੀ ਕੀਤਾ ਜਾਵੇਗਾ।ਉਹਨ੍ਹਾ ਮੁਹੱਲਾ ਵਾਸੀਆਂ ਨੂੰ ਕਿਹਾ ਕਿ ਕਰਵਾਏ ਜਾ ਰਹੇ ਵਿਕਾਸ ਕਾਰਜ ਆਪਣੀ ਨਿਗਰਾਨੀ ਹੇਠ ਕਰਵਾਉਣ।ਵਾਰਡ ਨੰਬਰ 39 ਦੇ ਮੁਹੱਲਾ ਸ਼ੇਖਾਂ, ਚੋਂਕ ਸੁਰਾਜ਼ਾਂ ਅਤੇ ਮੁਹੱਲਾ ਮਰਵਾਹਾ ਨਿਵਾਸੀ ਵੀ ਇਸ ਮੋਕੇ ਤੇ ਹਾਜ਼ਰ ਸਨ।

No comments:

Post Top Ad

Your Ad Spot