ਆਦਮਪੁਰ ਹਲਕੇ ਵਿੱਚ ਮੁੱਖ ਮੰਤਰੀ ਪੰਜਾਬ ਵਲੋਂ ਸੰਗਤ ਦਰਸ਼ਨ 01 ਸਤੰਬਰ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 30 August 2016

ਆਦਮਪੁਰ ਹਲਕੇ ਵਿੱਚ ਮੁੱਖ ਮੰਤਰੀ ਪੰਜਾਬ ਵਲੋਂ ਸੰਗਤ ਦਰਸ਼ਨ 01 ਸਤੰਬਰ ਨੂੰ

ਜਲੰਧਰ 30 ਅਗਸਤ (ਜਸਵਿੰਦਰ ਆਜ਼ਾਦ)- ਮੁੱਖ ਮੰਤਰੀ ਪੰਜਾਬ ਸ.ਪਰਕਾਸ਼ ਸਿੰਘ ਬਾਦਲ 01 ਸਤੰਬਰ 2016 ਨੂੰ ਵਿਧਾਨਸਭਾ ਹਲਕਾ ਆਦਮਪੁਰ ਦੇ ਵੱਖ-ਵੱਖ ਪਿੰਡਾਂ ਵਿਚ ਸੰਗਤ ਦਰਸ਼ਨ ਕਰਨਗੇ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਸਵੇਰੇ 9 ਵਜੇ ਪਿੰਡ ਬਿਆਸ ਤੋਂ ਇਹ ਸੰਗਤ ਦਰਸ਼ਨ ਸੁਰੂ ਕੀਤੇ ਜਾਣਗੇ। ਇਸ ਉਪਰੰਤ ਸਵੇਰੇ 10.30 ਵਜੇ ਪਿੰਡ ਲੁਹਾਰਾ, ਦੁਪਹਿਰ 12.00 ਵਜੇ ਪਿੰਡ ਸਲਾਲਾ, ਬਾਅਦ ਦੁਪਹਿਰ 3.15 ਵਜੇ ਪਿੰਡ ਹਰੀਪੁਰ ਅਤੇ ਸ਼ਾਮ 4.30 ਵਜੇ ਅਲਾਵਲਪੁਰ ਕਸਬੇ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਮੌਕੇ 'ਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਵੱਖ-ਵੱਖ ਚਾਰ ਥਾਵਾਂ ਤੇ ਕੀਤੇ ਜਾਣ ਵਾਲੇ ਸੰਗਤ ਦਰਸ਼ਨਾਂ ਵਿਚ 11-11 ਪਿੰਡਾਂ ਦੀਆਂ ਪੰਚਾਇਤਾਂ ਨੂੰ ਸੁਣਿਆ ਜਾਵੇਗਾ ਅਤੇ ਵਿਕਾਸ ਕਾਰਜਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਗਰਾਂਟਾਂ ਜਾਰੀ ਕੀਤੀਆਂ ਜਾਣਗੀਆਂ।

No comments:

Post Top Ad

Your Ad Spot