ਵਿਰਕ ਪਿੰਡ ਦੇ ਲੋਕਾਂ ਨੇ ਜੇਬ ਕਤਰੇ ਨੂੰ ਫੜਕੇ ਕੀਤਾ ਪੁਲਿਸ ਦੇ ਹਵਾਲੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 30 July 2016

ਵਿਰਕ ਪਿੰਡ ਦੇ ਲੋਕਾਂ ਨੇ ਜੇਬ ਕਤਰੇ ਨੂੰ ਫੜਕੇ ਕੀਤਾ ਪੁਲਿਸ ਦੇ ਹਵਾਲੇ

ਪਿੰਡ ਵਿਰਕਾਂ ਦੇ ਲੋਕਾਂ ਜੇਬ ਕਤਰੇ ਨੂੰ ਪੁਲਿਸ ਹਵਾਲੇ ਕਰਦੇ ਹੋਏ
ਦੁਸਾਂਝ ਕਲਾਂ 29 ਜੁਲਾਈ (ਸੁਰਿੰਦਰ ਪਾਲ ਕੁੱਕੂ)-ਪੁਲਿਸ ਚੌਕੀ ਦੁਸਾਂਝ ਕਲਾਂ ਦੀ ਢਿੱਲੀ ਕਾਰਗੁਜਾਰੀ ਅਤੇ ਇਥੋਂ ਦੇ ਮੁਲਾਜਮਾਂ ਦੀ ਅਣਗਹਿਲੀ ਅਕਸਰ ਦੇਖਣ ਨੂੰ ਮਿਲਦੀ ਹੈ ਆਏ ਦਿਨ ਇਥੋਂ ਦੀਆਂ ਖਬਰਾਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਅਤੇ ਇਹ ਚੌਕੀ ਲੋਕਾਂ ਵਿੱਚ ਸਦਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਕਦੇ ਨਜਾਇਜ ਲੋਕਾਂ ਨੂੰ ਕਈ ਕਈ ਦਿਨ ਚੌਂਕੀ ਬਿਠਾਈ ਰੱਖਣਾ ਅਤੇ ਤਸ਼ੱਦਦ ਕਰਨਾ, ਲੋਕਾਂ ਵਲੋਂ ਅਸੁਰੱਖਿਅਤ ਮਹਿਸੂਸ ਕਰਨਾ। ਪੁਲਿਸ ਚੌਕੀ ਦੁਸਾਂਝ ਕਲਾਂ ਦੀ ਚਰਚਾ ਵਿੱਚ ਉਦੋਂ ਹੋਰ ਵੀ ਵਾਧਾ ਹੋ ਗਿਆ ਜਦੋਂ ਪਿੰਡ ਵਿਰਕਾਂ ਵਿਖੇ ਇਕ ਸਮਾਗਮ ਵਿੱਚ ਔਰਤਾਂ ਦੇ ਪਰਸ ਚੋਰੀ ਦੀ ਨੀਅਤ ਘੁੱਮ ਰਹੇ ਜੇਬ ਕਤਰੇ ਨੂੰ ਫੜਕੇ ਪੁਲਿਸ ਦਾ ਹਵਾਲੇ ਕੀਤਾ। ਪਿੰਡ ਵਿਰਕਾਂ ਦੇ ਲੋਕਾਂ ਨੇ ਦੱਸਿਆ ਕਿ ਮੇਲੇ ਦੀ ਮਨਜੂਰੀ ਅਤੇ ਪੁਲਿਸ ਪ੍ਰੋਟੱਕਸ਼ਨ ਲੈਣ ਦੇ ਬਾਵਯੂਦ ਮੇਲੇ ਦੀ ਸੁਰੱਖਿਆ ਵਾਸਤੇ ਇੱਕ ਵੀ ਮੁਲਾਜਮ ਤੱਕ ਨਹੀਂ ਪੁਜਿਆ। ਜਦਕਿ ਇਸ ਮੇਲੇ ਵਿੱਚ ਹਰ ਸਾਲ ਕਾਫੀ ਲੋਕ ਸ਼ਾਮਲ ਹੁੰਦੇ ਹਨ ਅਤੇ ਸੁਰੱਖਿਆ ਦੀ ਖਾਸ ਜਰੂਰਤ ਹੁੰਦੀ ਹੈ। ਲੋਕਾਂ ਨੇ ਦੱਸਿਆ ਕਿ ਮੇਲੇ ਵਿੱਚ ਜੇਬ ਕਤਰਾ ਔਰਤਾਂ ਦੇ ਪਰਸ ਚੋਰੀ ਕਰ ਰਿਹਾ ਸੀ, ਜਿਸ ਨੂੰ ਲੋਕਾਂ ਨੇ ਫੜਕੇ ਪੁਲਿਸ ਦੇ ਹਵਾਲੇ ਕੀਤਾ। ਜਦੋਂ ਇਸ ਸੰਬੰਧੀ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਏ ਐਸ ਆਈ ਸੁਰਜੀਤ ਸਿੰਘ ਨੂੰ ਪੁਛਿਆ ਤਾਂ ਉਹ ਆਨਾ ਬਹਾਨਾ ਹੀ ਬਣਾਉਂਦੇ ਰਹੇ।

No comments:

Post Top Ad

Your Ad Spot