"ਮੇਕ ਏ ਫਿੱਟ ਇੰਡੀਆ" ਨਾਂ ਹੇਠ ਇੱਕ ਰੋਜ਼ਾ "ਜੀਵਨ ਮੰਤਰਾ ਕੋਰਸ" ਜਲੰਧਰ ਵਿਖੇ ਲਗਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 10 March 2016

"ਮੇਕ ਏ ਫਿੱਟ ਇੰਡੀਆ" ਨਾਂ ਹੇਠ ਇੱਕ ਰੋਜ਼ਾ "ਜੀਵਨ ਮੰਤਰਾ ਕੋਰਸ" ਜਲੰਧਰ ਵਿਖੇ ਲਗਾਇਆ ਗਿਆ

ਜਲੰਧਰ 10 ਮਾਰਚ (ਬਿਊਰੋ)- ਯੋਗ ਵਿਗਿਆਨ ਸੰਸਥਾਨ ਦੇ ਸੰਸਥਾਪਕ ਡਾ. ਵਿਕਾਸ ਜੀ ਦੀ ਰਹਿਨੁਮਾਈ ਹੇਠ ਮਿਸ਼ਨ “ਮੇਕ ਏ ਫਿੱਟ ਇੰਡੀਆ” ਦੇ ਨਾਂ ਹੇਠ ਇੱਕ ਰੋਜ਼ਾ “ਜੀਵਨ ਮੰਤਰਾ ਕੋਰਸ” ਮਿਤੀ 09-03-2016 ਨੂੰ ਸਟੇਟ ਬੈਂਕ ਆਫ ਇੰਡੀਆ, ਮੇਨ ਬਰਾਂਚ, ਜਲੰਧਰ ਵਿਖੇ ਲਗਾਇਆ ਗਿਆ। ਜਿਸ ਵਿੱਚ ਯੋਗ ਤੇ ਮੈਡੀਟੇਸ਼ਨ ਰਾਹੀਂ ਕਿਸ ਤਰ੍ਹਾਂ ਅੱਜ ਦੇ ਪ੍ਰਦੂਸ਼ਿਤ ਮਾਹੌਲ ਵਿੱਚ ਫਿੱਟ ਰਿਹਾ ਜਾ ਸਕਦਾ ਹੈ ਬਾਰੇ ਚਾਨਣਾ ਪਾਇਆ। ਜਿਵੇਂ ਕਿ ਸਾਰੇ ਜਾਣਦੇ ਹੀ ਨੇ ਕਿ ਮਾਨਸਿਕ ਸਿਹਤ ਤੇ ਸਰੀਰ ਦੋਵਾਂ ਦਾ ਫਿੱਟ ਰਹਿਣਾ ਬੇਹੱਦ ਜ਼ਰੂਰੀ ਹੈ। ਜੇਕਰ ਅਸੀਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦੇ ਹਾਂ ਤਾਂ ਇਸ ਦਾ ਅਸਰ ਸਾਡੀ ਸਿਹਤ ਤੇ ਵੀ ਸਾਫ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਸਰੀਰਕ ਤੌਰ ਤੇ ਫਿੱਟ ਨਹੀਂ ਤਾਂ ਇਸ ਦਾ ਅਸਰ ਮਨੁੱਖੀ ਮਨ ਤੇ ਮਾਨਸਿਕਤਾ ਦੋਵਾਂ ਤੇ ਪੈਂਦਾ ਹੈ।
ਇਸ ਡੇਢ ਘੰਟੇ ਦੀ ਜਾਗਰੂਕਤਾ ਵਰਕਸ਼ਾਪ ਵਿੱਚ ਡਾ. ਵਿਕਾਸ ਜੀ ਨੇ ਯੋਗ, ਪ੍ਰਾਣਾਯਾਮ ਤੇ ਮੈਡੀਟੇਸ਼ਨ ਦੀਆਂ ਵੱਖ  ਵੱਖ ਵਿਧਾਵਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਯੋਗ ਸਾਧਨਾ ਕਿਸੇ ਖਾਸ ਉਮਰ ਨਾਲ ਸਬੰਧਿਤ ਨਹੀਂ ਸਗੋਂ ਹਰ ਉਮਰ ਵਿੱਚ ਅਸੀਂ ਇਸਨੂੰ ਸਿੱਖ ਕੇ ਆਪਣੇ ਆਪ ਨੂੰ ਤੰਦਰੁਸਤ ਤੇ ਫਿੱਟ ਰੱਖ ਸਕਦੇ ਹਾਂ । ਕਿਉਂਕਿ ਅੱਜ ਦੇ ਪ੍ਰਦੂਸ਼ਿਤ ਮਾਹੌਲ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੀ ਸਭ ਤੋਂ ਵੱਡੀ ਚੁਣੌਤੀ ਹੈ । ਸੋ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਯੋਗ ਵਿਗਿਆਨ ਸੰਸਥਾਨ ਨਾਲ ਜੁੜ ਕੇ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰੀਏ।
ਇਸ  “ਜੀਵਨ ਮੰਤਰਾ ਕੋਰਸ” ਨੂੰ ਸਫਲ ਬਣਾਉਣ ਵਿੱਚ ਡਾ. ਬਰਿੰਦਰ ਕੁਮਾਰ ਮਜੀਠਾ, ਸ਼ੰਮੀ ਕੁਮਾਰ, ਅਸ਼ੋਕ ਕੁਮਾਰ, ਪਵਿੱਤਰ ਸਿੰਘ ਤੋਂ ਇਲਾਵਾ ਐਸ.ਬੀ.ਆਈ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ, ਸਕੱਤਰ ਸ਼੍ਰੀ ਯਸ਼ਪਾਲ ਸੂਰੀ, ਸੰਗਠਨ ਸਕੱਤਰ ਸ਼੍ਰੀ ਇੰਦਰ ਚੁੱਘ, ਸਹਾਇਕ ਸਕੱਤਰ ਸ਼੍ਰੀ ਐਮ.ਆਰ. ਵਿੱਜ ਨੇ ਅਹਿਮ ਭੂਮਿਕਾ ਨਿਭਾਈ । ਬੈਂਕ ਦੇ ਅਘੰ ਸ਼੍ਰੀ ਐਸ.ਐਸ. ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਅੰਤ ਵਿੱਚ ਸਕੱਤਰ ਪਵਿੱਤਰ ਸਿੰਘ ਨੇ ਸੰਸਥਾ ਦੇ ਵੱਖ ਵੱਖ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ । ਕੁੱਲ ਮਿਲਾ ਕੇ ਇਹ ਈਵੈਂਟ ਆਪਣੀ ਛਾਪ ਛੱਡਣ ਵਿੱਚ ਪੂਰੀ ਤਰਾਂ ਕਾਮਯਾਬ ਰਿਹਾ।

No comments:

Post Top Ad

Your Ad Spot