ਦੇਸ਼ ਦੀ ਰਕਸ਼ਾ ਕਰਨ ਵਾਲਾ ਹੀ ਨਿਕਲਿਆ ਬਲਾਤਕਾਰੀ-ਫੌਜੀ ਜੁਆਨ ਵੱਲੋ ਫੌਜੀ ਦੀ ਪਤਨੀ ਨਾਲ ਕੀਤਾ ਬਲਾਤਕਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 13 March 2016

ਦੇਸ਼ ਦੀ ਰਕਸ਼ਾ ਕਰਨ ਵਾਲਾ ਹੀ ਨਿਕਲਿਆ ਬਲਾਤਕਾਰੀ-ਫੌਜੀ ਜੁਆਨ ਵੱਲੋ ਫੌਜੀ ਦੀ ਪਤਨੀ ਨਾਲ ਕੀਤਾ ਬਲਾਤਕਾਰ

ਰਮਦਾਸ 13 ਮਾਰਚ (ਸਾਹਿਬ ਖੋਖਰ)- ਸਥਾਨਕ ਸ਼ਹਿਰ ਅਜਨਾਲਾ ਦੇ ਬੀ ਅੇਸ ਐਫ 70 ਬਟਾਲੀਅਨ ਹੈਡਕੁਆਟਰ ਅਜਨਾਲਾ ਵਿਖੇ ਬੀ.ਅੇਸ.ਐਫ ਦੇ ਜਵਾਨ ਵੱਲੋ ਬੀ.ਅੇਸ.ਐਫ ਦੇ ਹੀ ਇਕ ਜਾਵਨ ਦੀ ਪਤਨੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ਼.ਪੀ ਅਜਨਾਲਾ ਤਿਲਕ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤ ਕਲਪਨਾ ਸਿੰਘ (27 ਸਾਲ) ਪਤਨੀ ਸੰਤੋਸ਼ ਸਿੰਘ ਵਾਸੀ ਕੁਆਰਟਰ ਨੰ: 48 ਨੇ ਦੱਸਿਆ ਉਸ ਦੇ ਪਤੀ ਬੀ.ਐਸ਼.ਐਫ ਵਿਚ ਬਤੌਰ ਕਾਸਟੇਬਲ ਡਿਊਟੀ ਕਰਦੇ ਹਨ ਅਤੇ ਉਹ ਕਿਸੇ ਕੇਸ ਦੇ ਸਬੰਧ ਵਿਚ ਤਰੀਪੁਰਾ ਗਏ ਹੋਏ ਸਨ ਮਿਤੀ 7-3-16 ਨੂੰ ਕਰੀਬ ਰਾਤ ਦੇ 9 ਵਜੇ ਉਹਨਾਂ ਦੇ ਸਾਹਮਣੇ ਕੁਆਰਟਰ ਨੂੰ: 46 ਵਿਚ ਕਾਸਟੇਬਲ ਸੁਰਿੰਦਰ ਕੁਮਾਰ ਨੇ ਉਸ ਦਾ  ਦਰਵਾਜਾ ਖੜਕਾਇਆ ਤਾਂ ਜਦੋ ਉਸ ਦੇ ਦਰਵਾਜਾ ਖੋਲਿਆ ਤਾਂ ਸੁਰਿੰਦਰ ਕੁਮਾਰ ਦੇ ਹੱਥ ਵਿਚ ਚਾਕੂ ਸੀ ਤੇ ਅਤੇ ਉਸ ਨੂੰ ਧਕਮੀ ਦਿੱਤੀ ਕਿ ਉਹ ਉਸ ਦੇ 6 ਸਾਲਾਂ ਬੱਚੇ ਕੁਨਾਲ ਨੂੰ ਮਾਰ ਦੇਵੇਗਾ ਅਗਰ ਉਸ ਨੇ ਰੌਲਾ ਪਾਇਆ ਤਾਂ ਇਸ ਦੇ ਡਰ ਵਜੋ ਉਹ ਚੁੱਪ ਰਹੀ ਅਤੇ ਉੇਸ ਨੇ ਕਲਪਨਾ ਸਿੰਘ ਨਾਲ ਕਮਰੇ ਅੰਦਰ ਜਾ ਕੇ ਜਬਰਦਸ਼ਤੀ ਕੀਤੀ ਅਤੇ ਜਾਣ ਲੱਗੇ ਉਸ ਨੁੰ ਧਮਕੀ ਦਿੱਤੀ ਕਿ ਉਹ ਉਸ ਦੇ ਬੱਚੇ ਨੂੰ ਮਾਰ ਦੇਵੇਗਾ ਅਗਰ ਉਸ ਨੇ ਕਿਸੇ ਨੁੰ ਦੱਸਿਆ ਤਾਂ ਇਸ ਬਾਅਦ ਕਲਪਨਾ ਸਿੰਘ ਅਤੇ ਉਸ ਦੇ ਪਤੀ ਵੱਲੋ ਪੁਸਿਲ ਨੁੰ ਦੋਸ਼ੀ ਖਿਲਾਫ ਸਿਕਾਇਤ ਦਰਜ ਕਰਵਾਈ ਗਈ ਹੈ ਅਤੇ ਜਿਸ ਤੇ ਪੁਸਿਲ ਵੱਲੋ ਕਾਰਵਾਈ ਕਰਦੇ ਮਾਮਲਾ ਦਰਜ ਕੇ ਦੋਸ਼ੀ ਸਰਿੰਦਰ ਕੁਮਾਰ ਕੁਆਰਟਰ ਨੂੰ : 46 ਹੈਡਕੁਆਟਰ ਅਜਨਾਲਾ ਖਿਲਾਫ ਧਾਰਾ 376,506.452 ਆਈ ਪੀ ਸੀ ਦੇ ਅਧੀਨ ਮਾਮਲਾ ਦਰਜ ਕਰਕੇ ਆਰੋਪੀ ਦੀ ਭਾਲ ਸੁਰੂ ਕਰ ਦਿੱਤੀ ਗਈ ਹੈ।

No comments:

Post Top Ad

Your Ad Spot