ਲੰਮਾਂ ਪਿੰਡ ਚੌਕ ਵਿੱਚ ਪ੍ਰਾਈਵੇਟ ਕੰਪਨੀ ਦੀ ਬੱਸ ਨੇ 12 ਸਾਲਾ ਮਾਸੂਮ ਦੀ ਲਈ ਜਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 4 March 2016

ਲੰਮਾਂ ਪਿੰਡ ਚੌਕ ਵਿੱਚ ਪ੍ਰਾਈਵੇਟ ਕੰਪਨੀ ਦੀ ਬੱਸ ਨੇ 12 ਸਾਲਾ ਮਾਸੂਮ ਦੀ ਲਈ ਜਾਨ

ਇੱਕ ਬੱਚੇ ਦੀਆਂ ਲੱਤਾਂ ਟੁੱਟੀਆਂ, ਹਾਲਤ ਨਾਜੁਕ
ਬੱਸ ਥੱਲੇ ਆਇਆ ਬੱਚਾ ਨਿਸ਼ਾਨ, ਨਿਸ਼ਾਨ ਦੀ ਫਾਇਲ ਫੋਟੋ, ਬੱਚਾ ਜੀਤੂ ਲੱਤਾਂ ਟੁੱਟਣ ਤੇ ਦਰਦ ਨਾਲ ਬਿਲਕਦਾ ਹੋਇਆ, ਪਰਿਵਾਰਕ ਮੈਂਬਰ ਨਾਲ ਪੁਲਿਸ ਨਾਲ ਬਹਿਸ ਕਰਦੇ, ਨਿਸ਼ਾਨ ਦੀ ਮੋਤ ਤੇ ਵਿਰਲਾਪ ਕਰਦੀਆਂ ਅੋਰਤਾਂ ਅਤੇ ਨਿਸਾਨ ਦੀਆਂ ਤਿੰਨ ਭੈਣਾਂ ਸਿਮਰਨ, ਹਰਮਨ, ਕੰਚਨ। (ਫੋਟੋ-ਰਾਜ ਕੁਮਾਰ ਸਿੰਘ ਵਿਰਦੀ ਪਿੰਡ ਜੋਹਲਾਂ)
ਆਦਮਪੁਰ 04 ਮਾਰਚ (ਅਮਰਜੀਤ ਸਿੰਘ)- ਥਾਨਾ 8 ਨੰਬਰ ਵਿੱਚ ਪੈਂਦੇ  ਲੰਮਾਂ ਪਿੰਡ ਚੋਕ ਵਿੱਚ ਅੱਜ ਦੁਪਿਹਰ ਕਰੀਬ 12 ਵਜੇ ਚੋਕ ਵਿਚੋਂ ਲੰਗ ਰਹੀ ਲਿੱਬੜਾ ਕੰਪਨੀ ਦੀ ਬੱਸ ਨੰਬਰ ਪੀਬੀ.13 ਏਬੀ 5317 ਨੇ ਦੋ ਮਾਸੂਮ ਬਚਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਜਿਸ ਨਾਲ ਇੱਕ ਦੀ ਮੋਕੇ ਤੇ ਹੀ ਮੋਤ ਹੋ ਗਈ, ਅਤੇ ਦੂਸਰਾ ਬੱਚਾ ਗੰਭੀਰ ਜਖਮੀਂ ਹੋ ਗਿਆ, ਜਿਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਜਿਸਨੂੰ ਮੋਕੇ ਤੇ ਇੱਕਠੇ ਹੋਏ ਲੋਕਾਂ ਨੇ ਹਸਪਤਾਲ ਵਿੱਚ ਇਲਾਜ ਵਾਸਤੇ ਪਹੁੱਚਾਇਆ। ਮ੍ਰਿਤਕ ਬੱਚੇ ਦੀ ਪਹਿਚਾਣ ਨਿਸ਼ਾਨ ਪੁੱਤਰ ਵਿਜਾ ਵਾਸੀ ਹਰਦਿਆਲ ਨਗਰ, ਦੂਜੇ ਬੱਚਾ ਜੀਤੂ ਪੁੱਤਰ ਜੀਵਨ ਵਾਸੀ ਹਰਦਿਆਲ ਨਗਰ ਵੱਜੋਂ ਹੋਈ ਹੈ। ਜਿਲਾ ਪੁਲਿਸ ਪ੍ਰਸਾਸ਼ਨ ਕਈ ਘੰਟੇ ਤੱਕ ਘੱਟਨਾਸਥੱਲ ਤੇ ਨਹੀਂ ਪੁੱਜਿਆ। ਬੱਚੇ ਦੀ ਮੋਤ ਤੋਂ ਰੋਹ ਵਿੱਚ ਆਏ, ਲੰਮਾਂ ਪਿੰਡ ਵਾਸੀਆਂ ਨੇ ਲੰਮਾਂ ਪਿੰਡ ਚੋਕ ਵਿੱਚ ਜਾਮ ਲਗਾ ਕੇ ਬੱਸ ਦੀ ਭੰਨ ਤੋੜ ਕੀਤੀ। ਜਿਸਤੋਂ ਬਾਅਦ ਸਾਰਾ ਲੰਮਾਂ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਲੰਮਾਂ ਪਿੰਡ ਵਾਸੀਆਂ ਨੇ ਬਸ ਅੱਗੇ ਅਤੇ ਬੱਚੇ ਦੀ ਲਾਸ਼ ਕੋਲ ਬੈਠ ਕੇ ਆਪਣਾ ਰੋਹ ਜਾਹਰ ਕੀਤਾ, ਅਤੇ ਜਿਲਾਂ ਪੁਲਿਸ ਪ੍ਰਸਾਸ਼ਨ ਨੂੰ ਬੱਚੇ ਦੀ ਲਾਸ਼ ਨਹੀਂ ਚੁੱਕਣ ਦਿਤੀ। ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਮਨਾਉਣ ਲਈ ਜਿਲਾ ਪੁਲਿਸ ਦੇ ਉੱਚ ਅਫਸਰ ਕਈ ਘੰਟੇ ਕੋਸ਼ਿਸ਼ ਕਰਦੇ ਰਹੇ। ਆਖਿਰ ਸ਼ਾਮ 4 ਵਜੇ ਬੱਚੇ ਦੀ ਲਾਸ਼ ਨੂੰ ਪੁਲਿਸ ਨੇ ਘਰੈਲੂ ਮੈਂਬਰਾਂ ਦੀ ਸਹਿਮਤੀ ਨਾਲ ਲੋਕਾਂ ਨੂੰ ਜਬਰੀ ਖਦੇੜ ਕੇ ਚੁੱਕਵਾਇਆ, ਅਤੇ ਬੱਸ ਅਤੇ ਚਾਲਕ ਸੰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬੰਗਾ ਵਾਲੀ ਥਾਨਾ ਵਾਲੀਆ ਸੰਗਰੂਰ ਅਤੇ ਬਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਘਟਨਾਸਥੱਲ ਤੇ ਹਲਕਾ ਵਿਧਾਇਕ ਕਿਸ਼ਨ ਦੇਵ ਭੰਡਾਰੀ ਪੁੱਜੇ, ਜਿਨਾਂ ਨੇ ਸਹਾਇਤਾ ਰਾਸ਼ੀ ਕੋਟੇ ਵਿੱਚੋਂ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਮਾਲੀ ਮੱਦਦ, ਅਤੇ ਜਖਮੀਂ ਬੱਚੇ ਦੇ ਪਰਿਵਾਰ ਨੂੰ 50 ਹਜਾਰ ਨਗਦ ਅਤੇ ਇਲਾਜ ਵਾਸਤੇ ਹਸਪਤਾਲ ਦਾ ਸਾਰਾ ਖਰਚਾ ਦੇਣ ਦਾ ਐਲਾਨ ਕੀਤਾ।
ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਲੰਮਾਂ ਪਿੰਡ- ਇਸ ਸੜਕ ਦੁਰਘਟਨਾਂ ਦੋਰਾਨ ਰੋਹ ਵਿੱਚ ਆਏ ਲੋਕਾਂ ਨੇ ਲੰਮਾਂ ਪਿੰਡ ਨਜਦੀਕ ਇੱਟਾਂ ਰੋੜੇ ਚਲਾ ਕੇ ਕਾਫੀ ਭੰਨ ਤੋੜ ਕੀਤੀ, ਅਤੇ ਉਨਾਂ ਨੂੰ ਦੇਖਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤੰਕ ਬੰਦ ਕਰ ਲਈਆਂ। ਜਿਨਾਂ ਨੂੰ ਸ਼ਾਂਤ ਕਰਨ ਲਈ ਐਸ.ਡੀ.ਐਮ ਰਜਤ ਉਬਰਾਏ, ਪੁਲਿਸ ਕਮਿਸ਼ਨਰ ਜਲੰਧਰ ਯੁਰਿੰਦਰ ਸਿੰਘ ਹੇਅਰ, ਪਰਮਿੰਦਰ ਸਿੰਘ ਭੰਡਾਲ ਏ.ਡੀ.ਸੀ.ਪੀ ਟਰੈਫਿਕ, ਪੀ.ਐਸ. ਸੰਧੂ, ਬੀ.ਆਈ ਐਸ ਕਾਹਲੋਂ ਡੀ.ਐਸ.ਪੀ, ਅਮਰੀਕ ਸਿੰਘ ਪੁਆਰ ਏ.ਡੀ.ਸੀ.ਪੀ 2, ਸੰਦੀਪ ਸ਼ਰਮਾਂ ਡੀ.ਸੀ.ਪੀ, ਐਸ.ਪੀ ਹਰਪ੍ਰੀਤ ਸਿੰਘ ਮੰਡੇਰ, ਵਿਮੱਲਕਾਂਤ ਇੰਸਪੈਕਟਰ, ਸੁੱਚਾ ਸਿੰਘ ਇੰਸਪੈਕਟਰ, ਬਲਜਿੰਦਰ ਸਿੰਘ ਇੰਸਪੈਕਟਰ, ਪੁੱਜੇ, ਜਿਨਾਂ ਨੇ ਮੁਲਾਜਮਾਂ ਦੀ ਮੱਦਦ ਨਾਲ ਭੀੜ ਨੂੰ ਲੰਮਾਂ ਪਿੰਡੋਂ ਖਦੇੜ ਕੇ ਮਾਹੋਲ ਨੂੰ ਸ਼ਾਂਤ ਕੀਤਾ।
4 ਭੈਣਾਂ ਦਾ ਇੱਕਲੋਤਾ ਭਰਾ ਸੀ, ਨਿਸ਼ਾਨ- ਨਿਸ਼ਾਨ ਦੀ ਮਾਤਾ ਤੇ ਪਿਤਾ ਨੂੰ ਕੀ ਪਤਾ ਸੀ, ਕਿ ਅੱਜ ਉਨਾਂ ਦੀਆਂ ਅੱਖਾਂ ਦਾ ਤਾਰਾ ਇਸ ਸੰਸਾਰ ਨੂੰ ਅਲਵਿੱਦਾ ਕਹਿ ਦੇਵੇਗਾ। ਨਿਸ਼ਾਨ ਦੇ ਪਿਤਾ ਵਿਜਾ ਅੱਜ ਆਪਣੇ ਕੰਮ ਤੇ ਚਲਾ ਗਿਆ, ਅਤੇ ਉਸਦੀ ਮਾਤਾ ਰਿੰਪੀ ਆਪਣੀ ਬਜੁਰਗ ਮਾਤਾ ਦੀ ਦਵਾਈ ਲੈਣ ਲਈ ਆਪਣੀ ਛੋਟੀ ਬੇਟੀ ਨਾਲ ਲਾਗਲੇ ਸ਼ਹਿਰ ਚਲੀ ਗਈ। ਪਤਾ ਚਲਿਆ ਹੈ ਕਿ ਨਿਸ਼ਾਨ ਦੀਆਂ ਚਾਰ ਭੈਣਾਂ ਸਿਮਰਨ, ਹਰਮਨ, ਕੰਚਨ, ਸਪਨਾਂ (ਲਵਲੀ) ਹਨ, ਤੇ ਨਿਸ਼ਾਨ ਇਨਾਂ ਚਾਰ ਭੈਣਾਂ ਦਾ ਇੱਕਲੋਤਾ ਭਰਾ ਸੀ।
ਸਕੂਲੋਂ ਵਰਦੀਆਂ ਲੈਣ ਚੱਲੇ ਸਨ, ਦੋਵੇਂ ਬੱਚੇ- ਨਿਸ਼ਾਨ ਅਤੇ ਜੀਤੂ ਦੋਵੇਂ ਬੱਚੇ ਆਪਣੇ ਸੇਖੇ ਪਿੰਡ ਮੋਜੂਦ  ਸਕੂਲੋਂ ਘਰੋਂ 100 ਰੁਪਏ ਲੈ ਕੇ ਵਰਦੀਆਂ ਲੈਣ ਚੱਲੇ ਸਨ, ਕਿ ਲੰਮਾਂ ਵਿੱਚ ਪਿੰਡ ਵਿੱਚ ਉਨਾਂ ਤੇ ਇਹ ਕਹਿਰ ਵਾਪਰ ਗਿਆ, ਨਿਸ਼ਾਨ ਦੀ ਮੋਤ ਹੋ ਗਈ, ਅਤੇ ਜੀਤੂ ਦੀਆਂ ਲੱਤਾਂ ਟੁੱਟ ਗਈਆਂ।
ਨਿਸ਼ਾਨ ਦੀਆਂ ਅਧਿਆਪਕਾਵਾਂ ਦੇ ਵੀ ਨਹੀਂ ਰੁੱਕੇ ਹੰਝੂ- ਨਿਸ਼ਾਨ ਨੂੰ ਬੱਚੇ ਨਿਸ਼ਾਨ ਸਰਤਾਜ ਦੇ ਨਾਂਅ ਨਾਲ ਜਾਣਦੇ ਸਨ, ਤੇ ਉਸਦੇ ਅਧਿਆਪਕ ਉਸਨੂੰ ਕਹਿੰਦੇ ਸਨ, ਕਿ ਤੂੰ ਜਦ ਵੱਡਾ ਇਨਸਾਨ ਬਣ ਜਾਵੇਗਾ, ਤੇ ਤੂੰ ਸਾਨੂੰ ਨਹੀਂ ਬੁਲਾਇਆ ਕਰੇਗਾ, ਪਰ ਨਿਸ਼ਾਨ ਆਪਣੇ ਟੀਚਰਾਂ ਦਾ ਬਹੁਤ ਸਤਿਕਾਰ ਕਰਦਾ ਸੀ। ਮ੍ਰਿਤਕ ਨਿਸ਼ਾਨ 12 ਸਾਲ ਨੇ ਪਹਿਲਾਂ 5ਵੀਂ ਕਲਾਸ ਤੱਕ ਵਿਦਿਆ ਪਿੰਡ ਕੋਟਲੇ ਵਿੱਚ ਹਾਸਲ ਕੀਤੀ। ਜੋ ਕਿ ਹਰ ਸਕੂਲੀ ਮੁਕਾਬਲੇ ਵਿੱਚ ਹਮੇਸ਼ਾਂ ਅੱਵਲ ਆਉਦਾਂ ਸੀ। ਪੰਜਵੀਂ ਕਲਾਸ ਤੋਂ ਬਾਅਦ ਨਿਸ਼ਾਨ ਪਿੰਡ ਸ਼ੇਖੇ ਦੇ ਸਰਕਾਰੀ ਸਕੂਲ ਵਿੱਚ ਵਿਦਿਆ ਹਾਸਲ ਕਰਨ ਲੱਗਾ, ਇਸ ਸਕੂਲ ਵਿੱਚ ਨਿਸ਼ਾਨ 7ਵੀਂ ਕਲਾਸ ਦੀ ਵਿਦਿਆਰਥੀ ਸੀ। ਜਦ ਸਕੂਲ ਦੀਆਂ ਅਧਿਆਪਕਾਵਾਂ ਨੂੰ ਨਿਸ਼ਾਨ ਦੀ ਮੋਤ ਬਾਰੇ ਪਤਾ ਲੱਗਾ ਤਾਂ, ਉਹ ਉਸੇ ਵੇਲੇ ਲੰਮਾਂ ਪਿੰਡ ਪੁੱਜ ਗਈਆਂ ਅਤੇ ਨਿਸ਼ਾਨ ਨੂੰ ਦੇਖ ਕੇ ਭੁੱਬਾਂ ਮਾਰ ਮਾਰ ਰੋਈਆਂ। ਉਨਾਂ ਦੇ ਡਿੱਗਦੇ ਹੰਝੂ ਬੰਦ ਨਹੀਂ ਸੀ ਹੋ ਰਹੇ। ਉਨਾਂ ਦਸਿਆ ਕਿ ਨਿਸ਼ਾਨ ਸਕੂਲ ਦਾ ਇੱਕ ਹੋਨਹਾਰ ਵਿਦਿਆਰਥੀ ਸੀ। ਜਿਸਤੇ ਸਾਰੇ ਸਕੂਲ ਅਤੇ ਅਧਿਆਪਕਾਂ ਨੂੰ ਬਹੁਤ ਮਾਣ ਸੀ। ਟੀਚਰਾਂ ਨੇ ਦਸਿਆ ਕਿ ਨਿਸ਼ਾਨ ਸਕੂਲ ਦੇ ਹਰ ਮੁਕਾਬਲੇ ਵਿੱਚ ਅੱਵਲ ਆਂਉਦਾ ਸੀ, ਲਵਲੀ ਇੰਸਟੀਚਿਊਟ ਤੱਕ ਉਸਨੇ ਕਈ ਮੁਕਾਲਿਆਂ ਵਿੱਚ ਭਾਗ ਲਿਆ, ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ।

No comments:

Post Top Ad

Your Ad Spot