ਐਚ.ਐਮ.ਵੀ ਨੇ ਮਨਾਇਆ ਅੰਤਰਰਾਸ਼ਟਰੀ ਨਾਰੀ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 8 March 2016

ਐਚ.ਐਮ.ਵੀ ਨੇ ਮਨਾਇਆ ਅੰਤਰਰਾਸ਼ਟਰੀ ਨਾਰੀ ਦਿਵਸ

ਜਲੰਧਰ 8 ਮਾਰਚ (ਬਿਊਰੋ)- ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ 'ਵੁਮਨ ਇੰਪਾਵਰਮੇਂਟ ਮੇਲੇ' ਵੱਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਸਬੰਧ ਵਿੱਚ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅੰਤਰਰਾਸ਼ਟਰੀ ਨਾਰੀ ਦਿਵਸ ਮਨਾਇਆ ਗਿਆ।  ਇਸ ਮੌਕੇ ਵਿਦਿਆਰਥਣਾਂ ਵੱਲੋਂ ਕਾਲਜ ਕੈਂਪਸ ਵਿਖੇ ਇੱਕ ਚੇਤਨਾ ਰੈਲੀ ਕੱਢੀ ਗਈ ਜਿਸ ਵਿੱਚ ਨਾਰੀ ਅਜ਼ਾਦੀ, ਨਾਰੀ ਸੁਰੱਖਿਆ, ਨਾਰੀ ਸ਼ਕਤੀ ਦੇ ਬਾਰੇ ਵਿਦਿਆਰਥਣਾਂ ਨੂੰ ਚੇਤਨ ਕੀਤਾ ਗਿਆ।  ਨਾਰੀ ਨਾਲ ਸਬੰਧਤ ਬੈਨਰ ਫੜ ਕੇ ਵਿਦਿਆਰਥਣਾਂ ਨੇ ਨਾਰੀ ਦੀ ਵਖਰੀ ਪਛਾਣ ਲਈ ਭੱਵਿਖ ਪ੍ਰਤੀ ਆਸ ਪ੍ਰਗਟ ਕੀਤੀ।  ਇਸ ਮੌਕੇ ਡਾ. ਨਿਧੀ ਕੋਛੜ ਦੀ ਨਿਰਦੇਸ਼ਤਾ ਹੇਠ ਕਾਲਜ ਕੈਂਪਸ ਵਿਚ ਨਾਰੀ ਸੱਮਸਿਆਵਾਂ ਨਾਲ ਸਬੰਧਤ ਇੱਕ ਨੁੱਕੜ ਨਾਟਕ ਵੀ ਖੇਡਿਆ ਗਿਆ।  ਜਿਸ ਵਿਚ ਭਰੁਣ ਹੱਤਿਆ, ਬਲਾਤਕਾਰ, ਨਾਰੀ ਸ਼ੋਸ਼ਣ,  ਘਰੇਲੂ ਹਿੰਸਾ, ਦਹੇਜ਼ ਪ੍ਰਥਾ ਆਦਿ ਵਿਸ਼ਿਆਂ ਬਾਰੇ ਚਾਨਣਾਂ ਪਾਇਆ ਗਿਆ।  ਇਸ ਮੌਕੇ ਵੁਮਨ ਸੈਲ ਦੀ ਇੰਚਾਰਜ਼ ਡਾ. ਆਸ਼ਮੀਨ ਕੌਰ ਸਹਿ ਇੰਚਾਰਜ਼ ਪੋz. ਕੁਲਜੀਤ ਕੌਰ, ਡਾ. ਮੀਨਾਕਸ਼ੀ ਦੁੱਗਲ ਵੀ ਹਾਜ਼ਰ ਸਨ।  ਕਾਲਜ ਦੇ ਸੀਨੀਅਰ ਸਟਾਫ਼ ਮੈਂਬਰ ਡੀਨ ਹੋਲਿਸਟਿਕ ਡਾ. ਜਸਬੀਰ ਰਿਸ਼ੀ, ਪੋz. ਰੇਣੁਕਾ ਭੱਟੀ, ਪ੍ਰੋ. ਮੀਨਾਕਸ਼ੀ ਸਿਆਲ, ਡਾ. ਆਦਰਸ਼ ਖੰਨਾ, ਪ੍ਰੋ. ਨਵਰੂਪ ਅਤੇ ਪ੍ਰੋ. ਵੀਨਾ ਅਰੌੜਾ ਹਾਜ਼ਰ ਸਨ।

No comments:

Post Top Ad

Your Ad Spot