ਯਾਦਗਾਰੀ ਹੋ ਨਿਬੜਿਆ ਡੀ.ਏ.ਵੀ. ਕਾਲਜ ਫਗਵਾੜਾ ਦਾ "ਫੇਟ-ਕਮ-ਰੈਫ਼ਲ ਡਰਾਅ" - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 6 February 2016

ਯਾਦਗਾਰੀ ਹੋ ਨਿਬੜਿਆ ਡੀ.ਏ.ਵੀ. ਕਾਲਜ ਫਗਵਾੜਾ ਦਾ "ਫੇਟ-ਕਮ-ਰੈਫ਼ਲ ਡਰਾਅ"

ਜਲੰਧਰ 6 ਫਰਵਰੀ (ਬਿਊਰੋ)- ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜ, ਫ਼ਗਵਾੜਾ ਦੇ ਵਿਹੜੇ ਵਿੱਚ 6 ਫਰਵਰੀ 2016 ਨੂੰੰ "ਫੇਟ ਕਮ ਰੈਫ਼ਲ ਡਰਾਅ" ਦਾ ਆਯੋਜਨ ਵਿਦਿਆਰਥੀਆਂ ਦੁਆਰਾ ਸਟਾਫ ਦੇ ਸਹਿਯੋਗ ਨਾਲ ਪੂਰੀ ਉਮੰਗ ਅਤੇ ਉਤਸ਼ਾਹ ਨਾਲ ਕੀਤਾ ਗਿਆ। ਮੇਲੇ ਦਾ ਮੁੱਖ ਮੰਤਵ ਨੌਜਵਾਨ ਵਰਗ ਵਿੱਚ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਹਿੱਤ ਜਾਗਰੂਕ ਕਰਨਾ ਸੀ। ਮੇਲੇ ਦਾ ਆਰੰਭ ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਆਰ.ਐਸ. ਗਿੱਲ, ਚੇਅਰਮੈਨ, ਗਿਲਕੋ ਇੰਡਸਟੀਰਜ਼, ਫਗਵਾੜਾ ਦੁਆਰਾ ਕੀਤਾ ਗਿਆ। ਸ੍ਰੀ ਅਮਿਤ ਸਾਂਪਲਾ, ਪ੍ਰਧਾਨ, ਯੁਵਾ ਮੋਰਚਾ  ਮੇਲੇ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਸੁਮਨ ਟੰਡਨ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਕਾਲਜ ਦੇ ਖੁੱਲ੍ਹੇ ਵਿਹੜੇ ਵਿੱਚ ਭਾਂਤ-ਭਾਂਤ ਦੇ ਪੰਘੂੜੇ ਲਗਾ ਕੇ ਇਸ ਮੇਲੇ ਨੂੰ ਪੰਜਾਬ ਦੇ ਸਭਿਆਚਾਰਕ ਮੇਲਿਆਂ ਵਾਂਗ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਆਸ-ਪਾਸ ਤੋਂ ਆਏ ਸਥਾਨਕ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ।ਜਿਨਾਂ ਨੇ ਵਿਦਿਆਰਥੀਆਂ ਦੁਆਰਾ ਆਯੋਜਿਤ ਕੀਤੇ ਗਏ ਵੰਨ-ਸਵੰਨੇ ਅਤੇ ਦਿਲਖਿਚਵੇਂ ਅੰਦਾਜ਼ ਵਿਚ ਸਜਾਏ ਗਏ ਫੂਡ ਸਟਾਲ ਅਤੇ ਖੇਡ ਸਟਾਲ ਗਿਫਟ ਇਨ ਬੈਲੂਨ, ਹਿੱਟ ਦਾ ਟਾਰਗਟ, ਲੱਕ ਬਾਏ ਲੱਕ, ਡੋਂਟ ਰਿੰਗ ਦਾ ਬੈੱਲ, ਮੈਚ ਦਾ ਮੈਸ਼, ਬਲੋ ਦਾ ਕੈਂਡਲ, ਟਰਾਈ ਔਰ ਲੱਕ, ਤੰਬੋਲਾ, ਰਿਵਰਸ ਏ ਟੂ ਜੈੱਡ ਭਰਪੂਰ ਆਨੰਦ ਮਾਣਿਆ। ਖੇਡ ਸਟਾਲਾਂ ਤੋਂ ਇਲਾਵਾ ਕਾਲਜ ਦੇ ਵਿਹੜੇ ਵਿੱਚ ਮਨੋਰੰਜਕ ਸਰਗਰਮੀਆਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਇਸ ਸੱਭਿਆਚਾਰਕ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਆਏ ਹੋਏ ਪ੍ਰਸਿੱਧ ਪੰਜਾਬੀ ਗਾਇਕ ਸ੍ਰੀ ਦੇਬੀ ਮਖਸੂਸਪੂਰੀ, ਸ੍ਰੀ ਮੰਗੀ ਮਹਲ ਅਤੇ ਸ੍ਰੀ ਰੋਪੋਵਾਲੀਆ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਮੇਲੇ ਦੀ ਸ਼ੋਭਾ ਨੂੰ ਹੋਰ ਵਧਾ ਦਿੱਤਾ। ਪੰਜਾਬ ਦੇ ਪ੍ਰਸਿੱਧ ਕਮੇਡੀਅਨ ਸ੍ਰੀ ਪਵਨ ਬਾਵਾ, ਸ੍ਰੀ ਸੂਰੀ, ਸ੍ਰੀ ਗੌਰਵ ਭੱਲਾ ਅਤੇ ਸ੍ਰੀ ਸੱਤੀ ਸੈਂਬੀ ਜੋ ਕਿ ਇਸ ਕਾਲਜ ਦੇ ਵਿਦਿਆਰਥੀ ਵੀ ਰਹਿ ਚੁੱਕੇ ਹਨ ਨੇ ਆਪਣੇ-ਆਪਣੇ ਹੁਨਰ ਨੂੰ ਬਾਖੂਬੀ ਪੇਸ਼ ਕਰਕੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਮੁੱਖ ਮਹਿਮਾਨ ਸ੍ਰੀ ਅਮਿਤ ਸਾਂਪਲਾ, ਪ੍ਰਧਾਨ, ਯੁਵਾ ਮੋਰਚਾ ਦੁਆਰਾ ਇਸ ਮੌਕੇ ਤੇ ਰੈਫ਼ਲ ਡਰਾਅ ਕੱਢੇ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
ਕਾਲਜ ਦੇ ਚੇਅਰ ਪਰਸਨ ਸ੍ਰੀ ਮਤੀ ਪਰੋਮਿਲਾ ਉਪੱਲ ਨੇ ਫੇਟ ਸਮਾਰੋਹ  ਕਰਵਾਉਣ ਲਈ ਕਾਲਜ ਨੂੰ ਵਧਾਈ ਦਿੱਤੀ। ਪ੍ਰੰਬਧਕੀ ਕਮੇਟੀ ਦੇ ਮੈਂਬਰ ਸ੍ਰੀ ਤਾਰਾ ਚੰਦ ਚੁੰਬਰ,ਸ੍ਰੀ ਵਨਾਇਕ ਸੋਬਤੀ, ਸ੍ਰੀ ਮੇਯੰਕ ਸੋਬਤੀ, ਸ੍ਰੀ ਮਤੀ ਅਤੇ ਸ਼੍ਰੀ ਅਮੋਗ ਸੋਬਤੀ, ਸ਼੍ਰੀ ਲੱਕੀ ਅਰੋਰਾ, ਸ੍ਰੀ ਅਵਤਾਰ ਮੰਡ, ਪ੍ਰਿੰ: ਆਦਰਸ਼ ਪਬਲਿਕ ਸਕੂਲ਼ ਅਤੇ ਮਲਕੀਅਤ ਸਿੰਘ ਰਘਪਬੋਤਰਾ ਇਸ ਮੇਲੇ ਵਿੱਚ ਹਾਜ਼ਿਰ ਹੋਏ। ਕਾਲਜ ਦੇ ਪ੍ਰਿੰਸੀਪਲ ਡਾ: ਸੁਮਨ ਟੰਡਨ ਨੇ ਮੇਲੇ ਵਿੱਚ ਆਏ ਹੋਏ ਮਹਿਮਾਨਾਂ ਅਤੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਸੱਭਿਆਚਾਰਕ ਰੰਗ ਦੇ ਅਜਿਹੇ ਮੇਲੇ ਆਯੋਜਿਤ ਕਰਦੇ ਰਹਿਣ ਦਾ ਭਰੋਸਾ ਦਵਾਇਆ। ਕਾਲਜ ਦੇ ਪ੍ਰਿੰਸੀਪਲ ਡਾ: ਸੁਮਨ ਟੰਡਨ ਨੇ ਇਸ ਮੇਲੇ ਦੇ ਇੰਚਾਰਜ ਪ੍ਰੋ: ਜਯੋਤਿਕਾ ਮਿਨਹਾਸ, ਸਾਰੇ ਸਟਾਫ਼ ਮੈਂਬਰਾਂ  ਅਤੇ ਵਿਦਿਆਰਥੀਆਂ ਦਾ ਇਸ ਮੇੇਲੇ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।

No comments:

Post Top Ad

Your Ad Spot