ਪ੍ਰਿੰਸ ਪਰਹਾਰ ਨੇ ਪਟਿਆਲਾ ਸ਼ਾਹੀ ਪਗੜੀ ਬੰਨ ਜਿੱਤਿਆ ਪਗੜੀ ਮੁਕਾਬਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 18 February 2016

ਪ੍ਰਿੰਸ ਪਰਹਾਰ ਨੇ ਪਟਿਆਲਾ ਸ਼ਾਹੀ ਪਗੜੀ ਬੰਨ ਜਿੱਤਿਆ ਪਗੜੀ ਮੁਕਾਬਲਾ

150 ਪ੍ਰਤਿਭਾਗਿਆ ਨੇ ਲਿਆ ਪਗੜੀ ਬੰਨ ਮੁਕਾਬਲੇ ਵਿੱਚ ਭਾਗ
ਜਲੰਧਰ 18 ਫਰਵਰੀ (ਬਿਊਰੋ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਆਯੋਜਿਤ ਪਗੜੀ ਬੰਨ ਮੁਕਾਬਲੇ ਨੂੰ ਪ੍ਰਿੰਸ ਪਰਹਾਰ ਨੇ ਜਿੱਤ ਲਿਆ। ਜਦੋਂ ਕਿ ਪਰਮਿੰਦਰ ਸਿੰਘ ਨੇ ਦੂਜਾ ਅਤੇ ਪਰਬੀਕ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸੀਟੀ ਗਰੁਪ ਨੇ ਵੀਰਵਾਰ ਨੂੰ ਪਗੜੀ ਬੰਨ ਮੁਕਾਬਲੇ ਦਾ ਆਯੋਜਨ ਕੀਤਾ ਸੀ। ਇਸ ਵਿੱਚ 150 ਪ੍ਰਤਿਭਾਗਿਆਂ ਨੇ ਹਿੱਸਾ ਲਿਆ। ਇੰਨਾਂ ਪ੍ਰਤਿਭਾਗਿਆ ਨੇ 15 ਮਿੰਟ ਵਿੱਚ ਪਗੜੀ ਬਣਣੀ ਸੀ। ਇਹਨਾਂ ਦੀ ਜਜਮੇਂਟ ਪਗੜੀ ਦੀ ਸਫਾਈ ਅਤੇ ਛੇਤੀ ਤੋਂ ਛੇਤੀ ਬੰਣਣ ਉੱਤੇ ਨਿਰਭਰ ਸੀ। ਮੁਕਾਬਲੇ ਵਿੱਚ ਨਾਗਪਾਲ ਟਰਬਨ ਅਕਾਦਮੀ ਦੇ ਕਰਨੈਲ ਸਿੰਘ (ਨਾਗਪਾਲ) ਨੇ ਜਜਮੇਂਟ ਕੀਤੀ।
ਇਸ ਤੋਂ ਪਹਿਲਾਂ ਮੁਕਾਬਲੇ ਦੀ ਸ਼ੁਰੂਆਤ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੇਕਟਰ ਮਨਬੀਰ ਸਿੰਘ ਅਤੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕੀਤੀ। ਇਸਦੇ ਬਾਅਦ ਪਟਿਆਲਾ ਸ਼ਾਹੀ ਪਗੜੀ ਬੰਨਣ ਵਾਲੇ ਪ੍ਰਿੰਸ ਪਰਹਾਰ ਨੂੰ ਜੇਤੂ ਘੋਸ਼ਿਤ ਕਰਕੇ 31 ਸੌ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਜਦੋਂ ਕਿ ਪਰਮਿੰਦਰ ਸਿੰਘ ਨੂੰ ਦੂੱਜੇ ਸਥਾਨ ਤੇ 21ਸੌ ਅਤੇ ਪਰਬੀਕ ਸਿੰਘ  ਨੂੰ ਤੀਜਾ ਸਥਾਨ ਪਾਉਣ ਤੇ 11 ਸੌ ਰੁਪਏ ਦਾ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।
ਮੁਕਾਬਲੇ ਵਿੱਚ ਮਿਸਟਰ ਪੰਜਾਬ 2015 ਅਮਨਦੀਪ ਸਿੰਘ, ਪੰਜਾਬੀ ਪਾਪ ਗਾਇਕ ਪੱਪੀ ਗਿਲ, ਹੈਰੀ ਪਰਮਾਰ ਅਤੇ ਜਰਨੈਲ ਰਤੋਕੇ ਵਿਸ਼ੇਸ਼ ਮਹਿਮਾਨ ਮੌਜੂਦ ਹੋਏ। ਮਿਸਟਰ ਪੰਜਾਬ ਅਮਨਦੀਪ ਸਿੰਘ ਨੇ ਕਿਹਾ ਕਿ ਸੀਟੀ ਗਰੁਪ ਦਾ ਇਹ ਕਾਰਜ ਪ੍ਰਸ਼ੰਸਾ ਵਾਲਾ ਹੈ। ਅੱਜ ਨੌਜਵਾਨ ਪਗੜੀ ਤੋਂ ਦੂਰ ਹੁੰਦੇ ਜਾ ਰਹੇ ਹਨ, ਪਰ ਅਜਿਹੇ ਮੁਕਾਬਲੇ ਉਨਾਂ ਨੂੰ ਪਗੜੀ  ਦੇ ਨਾਲ ਜੋੜਣ ਵਿੱਚ ਅਹਿਮ ਨਿਭਾਂਣਦੇ ਹਨ।
ਸੀਟੀ ਗਰੁਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਕਿਹਾ ਕਿ ਦੁਨਿਆਭਰ ਵਿੱਚ ਪੰਜਾਬੀ ਆਪਣੀ ਪਗੜੀ ਦੀ ਵਜਾ ਨਾਲ ਹੀ ਜਾਨੇ ਜਾਂਦੇ ਹਨ। ਇਸਲਈ ਯੁਵਾਵਾਂ ਨੂੰ ਆਪਣੀ ਪਹਿਚਾਣ ਬਰਕਰਾਰ ਰਖਣੀ ਚਾਹੀਦੀ ਹੈ। ਉਨਾਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਯੁਵਾਵਾਂ ਦੀ ਪ੍ਰਸ਼ੰਸਾ ਕੀਤੀ।

No comments:

Post Top Ad

Your Ad Spot